ਪਾਕਿ ਹੋਇਆ ‘ਸ਼ਰੀਫ’, ਭਾਰਤ ਖਿਲਾਫ ਬੋਲਣ ਵਾਲੇ ਮੰਤਰੀਆਂ ਨੂੰ ਦਿੱਤੀ ਨਸੀਹਤ

6ਇਸਾਲਾਮਾਬਾਦ : ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੇ ‘ਸ਼ਰੀਫ’ ਬਣਦੇ ਹੋਏ ਆਪਣੇ ਮੰਤਰੀਆਂ ਅਤੇ ਸਹਿਯੋਗੀਆਂ ਨੂੰ ਭਾਰਤ ਦੇ ਖਿਲਾਫ ਟਿੱਪਣੀਆਂ ਨਾ ਕਰਨ ਦੇ ਨਿਰਦੇਸ਼ ਦਿੱਤੇ ਹਨ, ਤਾਂ ਜੋ ਹਾਲ ਹੀ ਵਿਚ ਸ਼ੁਰੂ ਹੋਈ ਸ਼ਾਂਤੀ ਵਾਰਤਾ ਪ੍ਰਭਾਵਿਤ ਨਾ ਹੋਵੇ। ਅਖਬਾਰ ‘ਦਿ ਨੇਸ਼ਨ’ ਨੇ ਸ਼ਰੀਫ ਦੇ ਇਕ ਕਰੀਬੀ ਸਹਿਯੋਗੀ ਦੇ ਹਵਾਲੇ ਨੇ ਕਿਹਾ ਕਿ ਗੱਡੇ ਹੋਏ ਮੁਰਦੇ ਪੁੱਟਣ ਦੀ ਥਾਂ ‘ਤੇ ਹੁਣ ਅਜਿਹੇ ਬਿਆਨ ਹੋਣਗੇ, ਜਿਨ੍ਹਾਂ ਨਾਲ ਵਾਰਤਾ ਪ੍ਰਕਿਰਿਆ ਉਤਸ਼ਾਹਤ ਹੋਵੇਗੀ। ਪ੍ਰਧਾਨ ਮੰਤਰੀ ਨੇ ਆਪਣੇ ਕਰੀਬੀ ਸਹਿਯੋਗੀਆਂ ਅਤੇ ਮੰਤਰੀਮੰਡਲ ਦੇ ਮੈਂਬਰਾਂ ਨੂੰ ਸ਼ਾਂਤੀ ਨੂੰ ਬੜ੍ਹਾਵਾ ਦੇਣ ਲਈ ਕਿਹਾ ਹੈ।
ਰਿਪੋਰਟ ਵਿਚ ਕਿਹਾ ਗਿਆ ਹੈ ਕਿ ਮੰਤਰੀਆਂ ਅਤੇ ਸੀਨੀਅਰ ਅਧਿਕਾਰੀਆਂ ਨੂੰ ਅਜਿਹੇ ਬਿਆਨ ਦੇਣ ਤੋਂ ਰੋਕ ਦਿੱਤਾ ਗਿਆ ਹੈ, ਜਿਸ ਨਾਲ ਸ਼ਾਂਤੀ ਪ੍ਰਕਿਰਿਆ ਨੂੰ ਨੁਕਸਾਨ ਪਹੁੰਚ ਸਕਦਾ ਹੈ। ਸ਼ਰੀਫ ਦੇ ਸਹਿਯੋਗੀ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਪ੍ਰਧਾਨ ਮੰਤਰੀ ਭਾਰਤ ਦੇ ਨਾਲ ਬਿਹਤਰ ਸੰਬੰਧਾਂ ਦੇ ਪ੍ਰਤੀ ਆਸ਼ਾਵਾਦੀ ਹਨ, ਜਿਸ ਨਾਲ ਸਮੁੱਚੇ ਖੇਤਰ ਨੂੰ ਲਾਭ ਮਿਲੇਗਾ। ਉਨ੍ਹਾਂ ਨੇ ਕਿਹਾ ਕਿ ਸ਼ਰੀਫ ਭਾਰਤ ਤੋਂ ਆਏ ਕੁਝ ਅਜਿਹੇ ਬਿਆਨਾਂ ‘ਤੋਂ ਨਾਰਾਜ਼ ਹਨ ਪਰ ਸਮਝਦੇ ਹਨ ਕਿ ਇਹ ਭਾਰਤ ਸਰਕਾਰ ਦੀ ਨੀਤੀ ਨਹੀਂ ਹੈ। ਸਹਿਯੋਗੀ ਨੇ ਕਿਹਾ ਕਿ ਸ਼ਰੀਫ ਸ਼ਾਂਤੀ ਵਾਰਤਾ ‘ਤੇ ਚਰਚਾ ਲਈ ਕਸ਼ਮੀਰ, ਅੱਤਵਾਦ ਅਤੇ ਵਪਾਰ ਦੇ ਮੁੱਦਿਆਂ ਨੂੰ ਤਰਜੀਹ ਦੇਣਾ ਚਾਹੁੰਦੇ ਹਨ। ਇਕ ਹੋਰ ਅਧਿਕਾਰੀ ਦੇ ਹਵਾਲੇ ਨਾਲ ਕਿਹਾ ਗਿਆ ਕਿ ਸ਼ਰੀਫ ਅਤੇ ਫੌਜੀ ਅਗਵਾਈ ਭਾਰਤ ਨਾਲ ਸ਼ਾਂਤੀ ਨੂੰ ਲੈ ਕੇ ਇੱਕੋ ਜਿਹੇ ਵਿਚਾਰ ਰੱਖਦੇ ਹਨ।

LEAVE A REPLY