ਪਟਿਆਲਾ ਜੇਲ ‘ਚ ਬਲਵੰਤ ਸਿੰਘ ਰਾਜੋਆਣਾ ਦੀ ਸੀਨੀਅਰ ਪੱਤਰਕਾਰ ਨਾਲ ਹੱਥੋਪਾਈ

3ਪਟਿਆਲਾ : ਪਟਿਆਲਾ ਦੀ ਕੇਂਦਰੀ ਜੇਲ ‘ਚ ਬਲਵੰਤ ਸਿੰਘ ਰਾਜੋਆਣਾ ਨਾਲ ਮੁਲਾਕਾਤ ਕਰਨ ਪਹੁੰਚੇ ਚੰਡੀਗੜ੍ਹ ਦੇ ਸੀਨੀਅਰ ਪੱਤਰ ਨਾਲ ਕੁੱਟਮਾਰ ਦੀ ਘਟਨਾ ਸਾਹਮਣੇ ਆਈ ਹੈ। ਇਸ ਮਾਮਲੇ ਦੀ ਪੁਸ਼ਟੀ ਕਰਦੇ ਹੋਏ ਫੋਨ ‘ਤੇ ਬਲਵੰਤ ਸਿੰਘ ਰਾਜੋਆਣਾ ਦੀ ਭੈਣ ਕਮਲਦੀਪ ਕੌਰ ਨੇ ਦੱਸਿਆ ਕਿ ਪਿਛਲੇ ਦਿਨੀਂ ਉਕਤ ਸੀਨੀਅਰ ਪੱਤਰਕਾਰ ਵਲੋਂ ਪਿੰਕੀ ਕੈਟ ਦੇ ਖੁਲਾਸਿਆਂ ਤੋਂ ਬਾਅਦ ਰਾਜੋਆਣਾ ਦੇ ਬਾਰੇ ‘ਚ ਜੋ ਵੀ ਲਿਖਿਆ ਸੀ ਉਸ ਬਾਰੇ ਰਾਜੋਆਣਾ ਨਾਲ ਗੱਲਬਾਤ ਨਹੀਂ ਕੀਤੀ ਗਈ ਸੀ ਜਿਸ ਤੋਂ ਰਾਜੋਆਣਾ ਦੁੱਖੀ ਸੀ ਅਤੇ ਸ਼ਨੀਵਾਰ ਨੂੰ ਸੀਨੀਅਰ ਪੱਤਰਕਾਰ ਨਾਲ ਮੁਲਾਕਾਤ ਦੌਰਾਨ ਹੱਥੋਪਾਈ ਹੋ ਗਈ।
ਰਾਜੋਆਣਾ ਦੀ ਭੈਣ ਮੁਤਾਬਕ ਪਿੰਕੀ ਵੀ ਉਕਤ ਪੱਤਰਕਾਰ ਨਾਲ ਮਿਲਣ ਗਿਆ ਸੀ ਪਰ ਉਹ ਬਾਹਰ ਦਫਤਰ ‘ਚ ਹੀ ਬੈਠਾ ਰਿਹਾ ਅਤੇ ਪੱਤਰਕਾਰ ਰਾਜੋਆਣਾ ਨਾਲ ਇਕੱਲੇ ‘ਚ ਮਿਲਿਆ ਜਿੱਥੇ ਦੋਵਾਂ ‘ਚ ਪਹਿਲਾਂ ਕੁਝ ਬਹਿਸ ਹੋਈ ਅਤੇ ਫਿਰ ਰਾਜੋਆਣਾ ਨਾਲ ਹੱਥੋਪਾਈ ਹੋ ਗਈ।
ਇਸ ਸਾਰੇ ਮਾਮਲੇ ਨੂੰ ਲੈ ਕੇ ਬਲਵੰਤ ਸਿੰਘ ਰਾਜੋਆਣਾ ਵਲੋਂ ਇਕ ਪ੍ਰੈਸ ਦੇ ਨਾਮ ਬਿਆਨ ਵੀ ਜਾਰੀ ਕੀਤਾ ਗਿਆ ਹੈ ਅਤੇ ਫੇਸਬੁਕ ‘ਤੇ ਵੀ ਸਟੇਟਸ ਪਾਇਆ ਗਿਆ ਪਰ ਇਸ ਬਾਰੇ ਜਦੋਂ ਪੱਤਰਕਾਰ ਨਾਲ ਗੱਲਬਾਤ ਕੀਤੀ ਗਈ ਤਾਂ ਉਸ ਨੇ ਗੱਲ ਨੂੰ ਟਾਲਦੇ ਹੋਏ ਕਿਹਾ ਕਿ ਸਿਰਫ ਬਹਿਸ ਹੀ ਹੋਈ ਹੈ ਹੋਰ ਕੁਝ ਨਹੀਂ ਹੋਇਆ।

LEAVE A REPLY