ਆਧਾਰ ਕਾਰਡ ਬਣਾਉਣ ਦੇ ਨਾਂ ‘ਤੇ ਹੋ ਰਹੀ ਹੈ ਲੋਕਾਂ ਨਾਲ ਲੁੱਟਮਾਰ

5ਜ਼ੀਰਾ—ਪੁਰਾਣੀ ਤਲਵੰਡੀ ਰੋਡ ‘ਤੇ ਸਥਿਤ ਮੈਸ. ਬੇਰੀ ਇੰਟਰਪ੍ਰਾਈਜਿਜ਼ ਦੇ ਸੰਚਾਲਕਾਂ ਵੱਲੋਂ ਅਧਾਰ ਕਾਰਡ ਬਣਾਉਣ ਦੇ ਨਾਂ ‘ਤੇ ਲੋਕਾਂ ਦੀ ਅੰਨ੍ਹੀ ਲੁੱਟ ਕੀਤੀ ਜਾ ਰਹੀ ਹੈ, ਜਦੋਂ ਕਿ ਪ੍ਰਸ਼ਾਸਨ ਕੁੰਭਕਰਨੀ ਨੀਂਦ ਸੁੱਤਾ ਹੋਇਆ ਹੈ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਇਹ ਮਾਮਲਾ ਜਦੋਂ ਐੱਸ. ਡੀ. ਐੱਮ. ਜ਼ੀਰਾ ਜਰਨੈਲ ਸਿੰਘ ਦੇ ਨੋਟਿਸ ‘ਚ ਲਿਆਂਦਾ ਤਾਂ ਉਨ੍ਹਾਂ ਨੇ ਇਸ ਮਾਮਲੇ ਤੋਂ ਅਨਜਾਣਤਾ ਪ੍ਰਗਟ ਕਰਦੇ ਹੋਏ ਸੰਬੰਧਿਤ ਫਰਮ ਖਿਲਾਫ ਕੋਈ ਕਾਰਵਾਈ ਕਰਨ ਦਾ ਭਰੋਸਾ ਦੇਣ ਦੀ ਬਜਾਏ ਮੀਡੀਆ ਕਰਮੀਆਂ ਤੋਂ ਵੀ ਇਸ ਸੰਬੰਧ ‘ਚ ਲਿਖਤੀ ਸ਼ਿਕਾਇਤ ਦੀ ਮੰਗ ਕੀਤੀ।
ਜਦੋਂ ਕਿ ਫਰਮ ਦਾ ਮਾਲਕ ਇਸ ਸਬੰਧ ‘ਚ ਕੋਈ ਵੀ ਤਸੱਲੀਬਖਸ਼ ਜਵਾਬ ਨਾ ਦੇ ਸਕਿਆ। ਮੀਡੀਆ ਨਾਲ ਸੰਬੰਧਿਤ ਸਤੀਸ਼ ਕੁਮਾਰ ਪੁੱਤਰ ਸੱਤਪਾਲ ਵਾਸੀ ਜ਼ੀਰਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਅਪਣੇ ਬੱਚਿਆਂ ਦੇ ਆਧਾਰ ਕਾਰਡ ਬਣਵਾਉਣ ਲਈ ਜਦੋਂ ਪੁਰਾਣੀ ਤਲਵੰਡੀ ਰੋਡ ‘ਤੇ ਸਥਿਤ ਮੈਸ. ਬੇਰੀ ਇੰਟਰਪ੍ਰਾਈਜਿਜ਼ ਦੇ ਦਫਤਰ ਗਿਆ ਤਾਂ ਸਾਰੀ ਪ੍ਰਕਿਰਿਆ ਪੂਰੀ ਕਰਨ ਤੋਂ ਬਾਅਦ ਫਰਮ ਦੇ ਮਾਲਕ ਤਰਸੇਮ ਲਾਲ ਚੋਪੜਾ ਨੇ ਉਸ ਵੱਲੋਂ ਦੋ ਅਧਾਰ ਕਾਰਡਾਂ ਦਾ ਡਾਟਾ ਫੀਡ ਕਰਕੇ ਰਸੀਦਾਂ ਦੇ ਦਿੱਤੀਆ ਅਤੇ ਇਸ ਦੇ ਬਦਲੇ 240 ਰੁਪਏ ਵਸੂਲ ਕਰ ਲਏ, ਜੋ ਕਿ ਸਰਕਾਰ ਵੱਲੋਂ ਨਿਰਧਾਰਤ ਫੀਸ ਤੋਂ ਕਈ ਗੁਣਾਂ ਜ਼ਿਆਦਾ ਹਨ।
ਇਥੇ ਵਰਨਣਯੋਗ ਹੈ ਕਿ ਇਕ ਮੀਡੀਆ ਕਰਮੀ ਵੱਲੋਂ ਆਧਾਰ ਕਾਰਡਾਂ ਦਾ ਡਾਟਾ ਫੀਡ ਕਰਵਾਉਣ ਤੋਂ ਬਾਅਦ ਇਹ ਮਾਮਲਾ ਨਸ਼ਰ ਹੋਇਆ ਹੈ ਅਤੇ ਇਸ ਤੋਂ ਪਹਿਲਾ ਆਧਾਰ ਕਾਰਡ ਬਣਾਉਣ ਦੇ ਨਾਂ ‘ਤੇ ਉਕਤ ਫਰਮ ਦਾ ਮਾਲਕ ਲੋਕਾਂ ਦੀ ਕਿੰਨੀ ਅੰਨ੍ਹੀ ਲੁੱਟ ਕਰਕੇ ਅਪਣੀ ਤਿਜ਼ੋਰੀ ਭਰ ਚੁੱਕਾ ਹੋਵੇਗਾ, ਇਸ ਦਾ ਅੰਦਾਜ਼ਾ ਲਗਾਉਣਾ ਮੁਸ਼ਕਲ ਨਹੀਂ। ਇਸ ਦੇ ਬਾਵਜੂਦ ਮੈਸ. ਬੇਰੀ ਇੰਟਰਪ੍ਰਾਈਜਿਜ਼ ਦੇ ਮਾਲਕ ਤਰਸੇਮ ਲਾਲ ਚੋਪੜਾ ਨਾਲ ਜਦਂੋ ਇਸ ਸੰਬੰਧੀ ਗੱਲਬਾਤ ਕੀਤੀ ਤਾਂ ਉਹ ਕੋਈ ਵੀ ਤਸੱਲੀਬਖਸ਼ ਜਵਾਬ ਨਹੀਂ ਦੇ ਸਕੇ ।

LEAVE A REPLY