ਅੰਮ੍ਰਿਤਸਰ ਦੇ ਮੁੱਖ ਮਾਰਗਾਂ ਤੋਂ ਹਟਾਏ ਜਾਣਗੇ ਠੇਕੇ

1ਅੰਮ੍ਰਿਤਸਰ : ਅੰਮ੍ਰਿਤਸਰ ਸ਼ਹਿਰ ਦੀ ਪੁਰਾਣੀ ਚਾਰਦੀਵਾਰੀ ਦੇ ਨਾਲ ਚੱਲਦੇ ਸ਼ਰਾਬ ਦੇ ਠੇਕੇ ਹਟ ਜਾਣ ਦੀ ਉਮੀਦ ਜਾਗੀ ਹੈ। ਅੰਮ੍ਰਿਤਸਰ ਵਿਕਾਸ ਮੰਚ ਦੇ ਸਰਪ੍ਰਸਤ ਡਾ. ਚਰਨਜੀਤ ਸਿੰਘ ਗੁਮਟਾਲਾ ਨੇ ਉਪ ਮੁਖ ਮੰਤਰੀ ਸੁਖਬੀਰ ਸਿੰਘ ਬਾਦਲ ਨੂੰ ਈ-ਮੇਲ ਭੇਜ ਕੇ ਮੰਗ ਕੀਤੀ ਹੈ ਸ਼ਹਿਰ ਦੇ ਇਤਿਹਾਸਕ ਦਰਵਾਜ਼ਿਆਂ ਨਾਲ ਖੁੱਲ੍ਹੇ ਸ਼ਰਾਬ ਦੇ ਠੇਕੇ ਬੰਦ ਕਰਵਾਏ ਜਾਣ। ਉਨ੍ਹਾਂ ਕਿਹਾ ਕਿ ਇਹ ਦਰਵਾਜ਼ੇ ਸ਼ਹਿਰੀਆਂ ਅਤੇ ਯਾਤਰੀਆਂ ਦੇ ਲੰਘਣ ਦੇ ਮੁੱਖ ਰਸਤੇ ਹਨ। ਇਨ੍ਹਾਂ ਰਸਤਿਆਂ ‘ਤੇ ਖੁੱਲ੍ਹੇ ਸ਼ਰਾਬ ਦੇ ਠੇਕੇ ਸ਼ਹਿਰ ਦੇ ਅਕਸ ਨੂੰ ਖਰਾਬ ਕਰਦੇ ਹਨ। ਉਨ੍ਹਾਂ ਇਹ ਮੰਗ ਵੀ ਕੀਤੀ ਹੈ ਕਿ ਇਨ੍ਹਾਂ ਥਾਵਾਂ ‘ਤੇ ਧਾਰਮਿਕ ਅਤੇ ਹੋਰ ਗਿਆਨ ਵਧਾਊ ਲਿਟਰੇਚਰ ਰੱਖਿਆ ਜਾਵੇ ਅਤੇ ਪੀ ਸੀ ਓ ਖੋਲ੍ਹੇ ਜਾਣ ਤਾਂ ਜੋ ਯਾਤਰੀ ਲੋੜ ਪੈਣ ‘ਤੇ ਇਸਦਾ ਲਾਭ ਲੈ ਸਕਣ।

LEAVE A REPLY