ਅਸੀਂ ਡਰਨ ਵਾਲੇ ਨਹੀਂ , ਮੋਦੀ ਜੀ ਝੂਠੇ ਇਲਜ਼ਾਮ ਲਗਾ ਰਹੇ ਹਨ -ਸੋਨੀਆ ਤੇ ਰਾਹੁਲ ਗਾਂਧੀ

4ਨਵੀਂ ਦਿੱਲੀ – ਅਦਾਲਤ ਤੋਂ ਜ਼ਮਾਨਤ ਮਿਲਣ ਤੋਂ ਬਾਅਦ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਨੇ ਕਾਂਗਰਸ ਹੈੱਡਕੁਆਟਰ ‘ਚ ਪੱਤਰਕਾਰਾਂ ਨੂੰ ਕਿਹਾ ਕਿ ਉਹ ਅਦਾਲਤ ‘ਚ ਸਾਫ਼ ਮਨ ਨਾਲ ਪੇਸ਼ ਹੋਏ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਥੋੜ੍ਹਾ ਜਿਨ੍ਹਾਂ ਵੀ ਸੰਦੇਹ ਨਹੀਂ ਕਿ ਸਚਾਈ ਸਾਹਮਣੇ ਆਵੇਗੀ। ਉਹ ਸਿਆਸੀ ਵਿਰੋਧੀਆਂ ਦੇ ਹਮਲਿਆਂ ਤੋਂ ਵਾਕਫ ਹਨ। ਉਥੇ ਹੀ ਰਾਹੁਲ ਗਾਂਧੀ ਨੇ ਕਿਹਾ ਕਿ ਉਹ ਕਾਨੂੰਨ ਦਾ ਆਦਰ ਕਰਦੇ ਹਨ। ਮੋਦੀ ਜੀ ਝੂਠੇ ਇਲਜ਼ਾਮ ਲਗਵਾਉਂਦੇ ਹਨ। ਉਹ ਸੋਚਦੇ ਹਨ ਕਿ ਵਿਰੋਧੀ ਧਿਰ ਝੁਕ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਉਹ ਦੇਸ਼ ਦੇ ਸਾਰੇ ਨਾਗਰਿਕਾਂ ਨੂੰ ਦੱਸ ਦੇਣਾ ਚਾਹੁੰਦੇ ਹਨ ਕਿ ਉਹ ਝੁਕਣਗੇ ਨਹੀਂ। ਉਹ ਗਰੀਬਾਂ ਲਈ ਲੜਦੇ ਰਹਿਣਗੇ।

LEAVE A REPLY