8ਨਵੀਂ ਦਿੱਲੀ : ਜਲ ਸਰੋਤ ਮੰਤਰੀ ਉਮਾ ਭਾਰਤੀ ਨੇ ਪਿਛਲੇ ਕਈ ਦਿਨਾਂ ਤੋਂ ਵੱਖ-ਵੱਖ ਮੁਦਿਆਂ ‘ਤੇ ਲੋਕਸਭਾ ਦੀ ਕਾਰਵਾਈ ‘ਚ ਰੁਕਾਵਟ ਪਾ ਰਹੇ ਕਾਂਗਰਸ ਅਤੇ ਆਮ ਆਦਮੀ ਪਾਰਟੀ (ਆਪ) ਦੇ ਮੈਂਬਰਾਂ ‘ਤੇ ਤਿੱਖਾ ਵਾਰ ਕਰਦੇ ਹੋਏ ਵੀਰਵਾਰ ਨੂੰ ਕਿਹਾ ਕਿ ਗੰਗਾ ਅਤੇ ਯਮੁਨਾ ਦੀ ਸਫਾਈ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਰ ਦੇਣਗੇ ਪਰ ਸਦਨ ਦੀ ਇਸ ਗੰਦਗੀ ਦੀ ਸਫਾਈ ਕੌਣ ਕਰੇਗਾ। ਭਾਰਤੀ ਨੇ ਪ੍ਰਸ਼ਨ ਕਾਲ ਦੌਰਾਨ ‘ਆਪ’ ਦੇ ਮੈਂਬਰ ਹਰਿੰਦਰ ਸਿੰਘ ਖਾਲਸਾ ਦੇ ਮੈਂਬਰ ਵਲੋਂ ਯਮੁਨਾ ਦੀ ਸਫਾਈ ਬਾਰੇ ਪੁੱਛੇ ਗਏ ਇਕ ਪ੍ਰਸ਼ਨ ਦਾ ਜਵਾਬ ਦੇਣ ਤੋਂ ਬਾਅਦ ਇਹ ਗੱਲ ਕਹੀ। ਉਸ ਨੇ ਕਿਹਾ, ”ਗੰਗਾ ਅਤੇ ਯਮੁਨਾ ਦੀ ਗੰਦਗੀ ਤਾਂ ਪ੍ਰਧਾਨ ਮੰਤਰੀ ਸਾਫ ਕਰ ਦੇਣਗੇ ਪਰ ਆਸਾਮ ‘ਚ ਮੰਦਰ ਨਾ ਜਾ ਸਕਣ, ਨੈਸ਼ਨਲ ਹੇਰਾਲਡ ਅਤੇ ਭ੍ਰਿਸ਼ਟ ਅਧਿਕਾਰੀ ‘ਤੇ ਛਾਪੇ ਵਰਗੇ ਮੁੱਦਿਆਂ ਨੂੰ ਉਠਾ ਕੇ ਸਦਨ ‘ਚ ਗੰਦਗੀ ਫੈਲਾਉਣ ਵਾਲਿਆਂ ਨੂੰ ਕੌਣ ਦੂਰ ਕਰੇਗਾ।” ਜਦੋਂ ਇਹ ਬਿਆਨ ਦੇ ਰਹੀ ਸੀ ਤਾਂ ਕਾਂਗਰਸ ਦੇ ਮੈਂਬਰ ਪੈਟਰੋਲ ਅਤੇ ਡੀਜ਼ਲ ਉਤਪਾਦ ਟੈਕਸ ਲਗਾਏ ਜਾਣ ਦੇ ਵਿਰੋਧ ‘ਚ ਸਦਨ ਦੇ ਵਿਚ ਹੰਗਾਮਾ ਕਰ ਰਹੇ ਸਨ। ਉਨ੍ਹਾਂ ਨੇ ਲੋਕਸਭਾ ਮੁਖੀ ਸੁਮਿਤਰਾ ਮਹਾਜਨ ਵਲੋਂ ਮੁਖਾਤਿਬ ਹੁੰਦੇ ਹੋਏ ਕਿਹਾ ਕਿ ਇਸ ਗੰਦਗੀ ਨੂੰ ਦੂਰ ਕਰਨ ਦੀ ਜ਼ਿੰਮੇਵਾਰੀ ਜਾਂ ਤਾਂ ‘ਆਪ’ ਲੈ ਲਵੇ ਜਾਂ ਫਿਰ ਕਾਂਗਰਸ ਦੇ ਮੁਖੀ ਲੈ ਲੈਣ।

LEAVE A REPLY