9ਜਲੰਧਰ :ਬਹੁਜਨ ਸਮਾਜ ਪਾਰਟੀ ਵੱਲੋਂ ਅਬੋਹਰ ਕਤਲ ਕਾਂਡ ਦੇ ਵਿਰੋਧ ਵਿੱਚ ਰਾਜਪਾਲ ਦੇ ਨਾਂ ਮੰਗ ਪੱਤਰ ਏਡੀਸੀ ਰਜਤ ਓਬਰਾਏ ਨੂੰ ਸੋਂਪ ਅਕਾਲੀ-ਭਾਜਪਾ ਸਰਕਾਰ ਨੂੰ ਬਰਖਾਸਤ ਕਰਨ ਦੀ ਮੰਗ ਕੀਤੀ। ਇਸ ਮੌਕੇ ਤੇ ਬਸਪਾ ਦੇ ਕੋਆਰਡੀਨੇਟਰ ਰਛਪਾਲ ਸਿੰਹ ਰਾਜੂ ਦੀ ਅਗੁਵਾਈ ਵਿੱਚ ਸੈਕੜੇ ਲੋਕਾਂ ਨੇ ਡੀਸੀ ਦਫਤਰ ਅੰਦਰ ਰੋਸ਼ ਮੁਜਾਹਰਾ ਕੀਤਾ ਤੇ ਪੰਜਾਬ ਸਰਕਾਰ ਵਿਰੁੱਧ ਨਾਰੇਬਾਜੀ ਕਰਦੇ ਹੋਏ ਸਰਕਾਰ ਨੂੰ ਬਰਖਾਸਤ ਕਰਨ ਦੀ ਮੰਗ ਕਰ ਦੁਬਾਰਾ ਚੋਣਾਂ ਕਰਵਾਉਣ ਦੀ ਮੰਗ ਕੀਤੀ।
ਬਸਪਾ ਆਗੂਆਂ ਨੇ ਕਿਹਾ ਕਿ ਅਬੋਹਰ ਕਤਲ ਕਾਂਡ ਵਿੱਚ ਦਲਿਤ ਨੌਜਵਾਨ ਭੀਮ ਟਾਂਕ ਦੇ ਅਕਾਲੀ ਦਲ ਦੇ ਨੇਤਾ ਦੇ ਫਾਰਮ ਹਾਊਸ ਤੇ ਹੱਥ ਤੇ ਪੈਰ ਕੱਟੇ ਗਏ ਤੇ ਇਸ ਤਰ੍ਹਾਂ ਉਸਦਾ ਕਤਲ ਕਰ ਦਿੱਤਾ ਗਿਆ ਤੇ ਉਸਦੇ ਦੂਜੇ ਸਾਥੀ ਗੁਰਜੰਟ ਸਿੰਘ ਦਾ ਵੀ ਇਕ ਹੱਥ ਤੇ ਇਕ ਪੈਰ ਕੱਟ ਦਿੱਤਾ ਗਿਆ। ਬਸਪਾ ਨੇ ਮੰਗ ਕੀਤੀ ਕਿ ਮ੍ਰਿਤਕ ਭੀਮ ਟਾਂਕ ਦੇ ਪਰਿਵਾਰ ਨੂੰ 25 ਲੱਖ ਮੁਆਵਜਾ ਤੇ ਸਰਕਾਰ ਨੌਕਰੀ ਦਿੱਤੀ ਜਾਵੇ। ਮਾਮਲੇ ਵਿੱਚ ਸ਼ਾਮਿਲ ਸਾਰੇ ਦੋਸ਼ੀਆਂ ਨੂੰ ਗਿਰਫਤਾਰ ਕੀਤਾ ਜਾਵੇ। ਨਾਲ ਹੀ ਉਨ੍ਹਾਂ ਕਿਹਾ ਕਿ ਪੁਲਿਸ ਵੱਲੋਂ ਜੱਲੋਵਾਲ ਆਬਾਦੀ ਨਿਵਾਸੀ ਪਰਮਜੀਤ ਸਿੰਘ ਪੁੱਤਰ ਸੁਖਰਾਮ ਤੇ ਮਰੀ ਗਾਂ ਦੇ ਮਾਮਲੇ ਵਿੱਚ ਨਾਜਾਇਜ ਪਰਚਾ ਦਰਜ ਕੀਤਾ ਗਿਆ ਇਸ ਨੂੰ ਵੀ ਤੁਰੰਤ ਰੱਦ ਕੀਤਾ ਜਾਵੇ। ਇਸ ਮੌਕੇ ਵੱਡੀ ਗਿਣਤੀ ਵਿੱਚ ਜਿਲ੍ਹੇ ਭਰ ਦੇ ਬਸਪਾ ਆਗੂ ਮੌਜੂਦ ਸਨ

LEAVE A REPLY