downloadਅਜੀਬ ਰਿਵਾਜ ਹੈ ਦੁਨੀਆਂ ਦਾ- ਜੇਕਰ ਦੀਵਾਰਾਂ ਵਿੱਚ ਤਰੇੜਆਵੇ ਤਾਂ ਦੀਵਾਰਾਂ ਡਿੱਗ ਜਾਂਦੀਆਂ ਹਨ ਅਤੇ ਜੇਕਰ ਰਿਸ਼ਤਿਆਂ ਵਿੱਚ ਤਰੇੜ ਆਵੇ ਤਾਂ ਦੀਵਾਰਾਂ ਖੜ੍ਹੀਆਂ ਹੋ ਜਾਂਦੀਆਂ ਹਨ। ਉਹਨਾਂ ਤਿੰਨੇ ਭਰਾਵਾਂ ਦੇ ਦਿਲ, ਰਿਸ਼ਤੇ ਅਤੇ ਘਰ ਦੇ ਵਿਹੜੇ ਵਿੱਚਕਾਰ ਵੀ ਦੀਵਾਰਾਂ ਤਣੀਆਂ ਹੋਈਆਂ ਸਨ।ਸਕਟੂ ਇਕ ਪਾਸੇ ਸੀ, ਉਸ ਤੋਂ ਛੋਟਾ ਬਾਬੂਲਾਲ ਅਤੇ ਅਹਿਵਰਨ ਦੂਜੇ ਪਾਸੇ।ਸਕਟੂ ਦਾ ਮੰਨਣਾ ਸੀ ਕਿ ਉਸਦੇ ਛੋਟੇ ਭਰਾ ਚਲਾਕ ਸਨ, ਪੁਸ਼ਤੈਨੀ ਗਹਿਣੇ ਅਤੇ ਪੈਸੇ ਹਜ਼ਮ ਕਰ ਗਏ ਅਤੇ ਆਪਣੇ ਹਿੱਸੇ ਵਿੱਚ ਜ਼ਮੀਨ ਵੀ ਕੀਮਤੀ ਅਤੇ ਉਪਜਾਊ ਲੈ ਲਈ।
ਮਨ ਵਿੱਚ ਮੈਲ ਪਿਆ ਤਾਂ ਫ਼ਿਰ ਉਹ ਕਦੀ ਸਾਫ਼ ਨਹੀਂ ਹੋਇਆ। ਬਾਬੂਲਾਲ ਅਤੇ ਅਹਿਰਵਨ ਵਿੱਚ ਪਿਆਰ ਬਣਿਆ ਰਿਹਾ, ਜਦਕਿ ਸਕਟੂ ਅਲੱਗ-ਥਲੱਗ ਪੈ ਗਿਆ। ਪਰ ਸਕਟੂ ਆਪਣੇ ਭਰਾਵਾਂ ਨਾਲ ਵੈਰ ਮੰਨਦਾ ਸੀ, ਸੋ ਉਸਦੇ ਪੁੱਤਰਾਂ ਨੇ ਵੀ ਦੋਵੇਂ ਚਾਚਿਆਂ ਅਤੇ ਉਸਦੇ ਪਰਿਵਾਰ ਨਾਲ ਖੋਰ ਠਾਣ ਲਿਆ।
ਸਾਲਾਂ ਤੋਂ ਇਸੇ ਵਧਦੀ ਤਕਰਾਰ ਦਾ ਨਤੀਜਾ ਸੀ ਕਿ 6 ਅਪ੍ਰੈਲ ਦੀ ਸਵੇਰ ਅਹਿਵਰਨ ਦਾ ਪੁੱਤਰ ਮਨੋਜ ਮੁਰਦਾ ਪਾਇਆ ਗਿਆ, ਤਾਂ ਉਸਦੇ ਛੋਟੇ ਭਰਾ ਨੇ ਦੂਜਿਆਂ ਦੇ ਨਾਲ ਆਪਣਿਆਂ ਨੁੰ ਵੀ ਐਫ਼. ਆਈ. ਆਰ. ਵਿੱਚ ਨਾਮਜ਼ਦ ਕਰ ਦਿੱਤਾ।
ਕੁਝ ਵਿਸ਼ੇਸ਼ ਕਾਰਨ ਸਨ, ਜਿਹਨਾਂ ਕਾਰਨ ਮਨੋਜ ਘਰ ਵਿੱਚ ਨਾ ਸੌਂ ਕੇ ਪਿੰਡ ਦੇ ਕਿਨਾਰੇ ਬਣੇ ਆਪਣੇ ਅਹਾਤੇ ਵਿੱਚ ਸੌਂਦਾ ਸੀ। ਰੋਜ਼ਾਨਾ ਵਾਂਗ 5 ਅਪ੍ਰੈਲ ਨੂੰ ਵੀ ਉਹ ਦੇਰ ਸ਼ਾਤ ਨੂੰ ਅਹਾਤੇ ਵਿੱਚ ਸੌਣ ਗਿਆ ਸੀ।
ਉਥੇ ਹੀ ਬਿਸਤਰ ਛੱਡ ਕੇ ਚਲੇ ਆਉਣਾ ਮਨੋਜ ਦੀ ਆਦਤ ਸੀ। ਦੂਜੇ ਦਿਨ ਯਾਨਿ 6 ਅਪ੍ਰੈਲ ਨੂੰ ਸਵੇਰੇ ਉਹ ਸਮੇਂ ਤੇ ਨਹੀਂ ਆਇਆ, ਤਾਂ ਮਾਂ ਕੰਚਨ ਦੇਵੀ ਨੇ ਸੋਚਿਆ- ਦੇਰ ਨਾਲ ਸੁੱਤਾ ਹੋਵੇਗਾ, ਇਸ ਕਰ ਕੇ ਦਿਨ ਚੜ੍ਹੇ ਤੱਕ ਸੌਂ ਰਿਹਾ ਹੈ। ਅਹਾਤੇ ਵਿੱਚ ਜਾ ਕੇ ਮਨੋਜ ਨੂੰ ਜਗਾਉਣਾ ਚਾਹੀਦਾ ਹੈ।
ਕੰਚਨ ਅਹਾਤੇ ਵਿੱਚ ਪਹੁੰਚੀ ਤਾਂ ਮਨੋਜ ਦੀ ਚਾਰਪਾਈ ਦੇਖ ਕੇ ਉਸਦੇ ਮੂੰਹ ਤੋਂ ਚੀਖ ਨਿਕਲ ਗਈ। ਚਾਰਪਾਈ ਤੇ ਮਨੋਜ ਨਹੀਂ, ਚਿਤਾ ਦਾ ਤਾਜ਼ਾ ਲੱਕੜ ਪਿਆ ਹੋਇਆ ਸੀ।
ਮਨੋਜ ਦੀ ਛਾਤੀ, ਪੇਟ ਅਤੇ ਗਲੇ ਤੇ ਗੰਭੀਰ ਜ਼ਖਮ ਸਨ। ਸਿਰ ਫ਼ਟਿਆ ਹੋਇਆ ਸੀ ਅਤੇ ਅੱਖਾਂ ਫ਼ੁੱਲੀਆਂ ਪਈਆਂ ਸਨ। ਰਾਤ ਨੂੰ ਕਿਸੇ ਵਕਤ ਮਨੋਜ ਦੀ ਹੱਤਿਆ ਕਰ ਦਿੱਤੀ ਗਈ ਸੀ।
ਕੰਚਨ ਦੇਵੀ ਦੀਆਂ ਚੀਖਾਂ ਗੂੰਜੀਆਂ ਤਾਂ ਪਰਿਵਾਰ ਵਾਲਿਆਂ ਤੋਂ ਇਲਾਵਾ ਮਿੰਟਾਂ ਵਿੱਚ ਪੂਰਾ ਪਿੰਡ ਇਕੱਠਾ ਹੋ ਗਿਆ। ਫ਼ੌਰਨ ਪੁਲਿਸ ਨੂੰ ਖਬਰ ਦਿੱਤੀ ਗੲ.। ਥੋੜ੍ਹੀ ਹੀ ਦੇਰ ਵਿੱਚ ਪੁਲਿਸ ਪਹੁੰਚੀ। ਇਸ ਤੋਂ ਕੁਝ ਦੇਰ ਬਾਅਦ ਵੱਡੇ ਪੁਲਿਸ ਅਧਿਕਾਰੀ ਵੀ ਪਹੁੰਚ ਗਏ।
ਪੁਲਿਸ ਨੇ ਲਾਸ਼ ਦਾ ਮੁਆਇਨਾ ਕੀਤਾ। ਇਹੀ ਲੱਗਦਾ ਸੀ ਕਿ ਇਸ ਉਤੇ ਜਾਨਲੇਵਾ ਹਮਲਾ ਕੀਤਾ ਗਿਆ ਹੈ, ਜਦਕਿ ਉਹ ਡੂੰਘੀ ਨੀਂਦ ਵਿੱਚ ਸੁੱਤਾ ਹੋਵੇਗਾ। ਉਸਨੂੰ ਆਪਣਾ ਬਚਾਅ ਕਰਨ ਦਾ ਮੌਕਾ ਹੀ ਨਹੀਂ ਮਿਲਿਆ ਹੋਵੇਗਾ। ਲਾਸ਼ ਤੇ ਜਿਸ ਤਰ੍ਹਾਂ ਦੇ ਜ਼ਖਮ ਸਨ, ਉਸ ਤੋਂ ਜ਼ਾਹਿਰ ਸੀ ਕਿ ਹਮਲਾਵਰ ਇਕ ਨਹੀਂ, ਅਨੇਕਾਂ ਹੋਣਗੇ।
ਮ੍ਰਿਤਕ ਨੇ ਜੋ ਕੱਪੜੇ ਪਾਏ ਸਨ, ਪੁਲਿਸ ਨੇ ਉਸਦੀਆਂ ਜੇਬਾਂ ਦੀ ਤਲਾਸ਼ੀ ਲਈ ਤਾਂ ਇਕ ਲੇਡੀਜ਼ ਰੁਮਾਲ ਮਿਲਿਆ, ਜਿਸ ਤੇ ਅੰਸ਼ੂ ਲਿਖਿਆ ਸੀ। ਸਬੂਤ ਦੇ ਤੌਰ ਤੇ ਪੁਲਿਸ ਨੇ ਉਹ ਰੁਮਾਲ ਆਪਣੇ ਕੋਲ ਰੱਖ ਲਿਆ।
ਰੁਮਾਲ ਤੋਂ ਇਲਾਵਾ ਪੁਲਿਸ ਨੂੰ ਅਜਿਹਾ ਕੁਝ ਨਹੀਂ ਮਿਲਿਆ ਜੋ ਜਾਂਚ ਵਿੱਚ ਮਦਦਗਾਰ ਹੋ ਸਕੇ। ਮੌਕੇ ਤੇ ਜ਼ਰੂਰੀ ਕਾਰਵਾਈ ਕਰਨ ਤੋਂ ਬਾਅਦ ਪੁਲਿਸ ਨੇ ਲਾਸ਼ ਪੋਸਟ ਮਾਰਟਮ ਲਈ ਭੇਜ ਦਿੱਤੀ। ਜਾਂਚ ਤੋਂ ਕਾਫ਼ੀ ਗੱਲਾਂ ਪੁਲਿਸ ਨੁੰ ਸਮਝ ਆ ਗਈਆਂ ਸਨ। ਰਾਜੇਸ਼ ਨੇ ਚਾਚੀ ਬੇਲਾ ਦੇਵੀ, ਉਸਦੇ ਮੁੰਡੇ ਸੁਸ਼ੀਲ, ਰਾਕੇਸ਼ ਤੋਂ ਇਲਾਵਾ ਪਿੰਡ ਦੇ ਹੀ ਰਾਮਵਿਲਾਸ ਅਤੇ ਸੁਰੇਸ਼ ਨੂੰ ਹੱਤਿਆ ਦੇ ਲਈ ਨਾਮਜ਼ਦ ਕੀਤਾ ਸੀ। ਇਸ ਤੋਂ ਇਲਾਵਾ ਮੜੀਆਵ ਥਾਣੇ ਅਧੀਨ ਅਹਿਰਬਰਨਾ ਪਿੰਡ ਵਿੱਚ ਰਹਿਣ ਵਾਲੇ ਰਾਜਾਰਾਮ ਵਰਮਾ ਨੂੰ ਸਾਜਿਸ਼ ਦੇ ਸੂਤਰਧਾਰ ਦੇ ਰੂਪ ਵਿੱਚ ਨਾਮਜ਼ਦ ਕੀਤਾ। ਇਸੇ ਕਾਰਨ ਪੁਲਿਸ ਨੇ ਰਾਜਾਰਾਮ ਵਰਮਾ ਨੂੰ ਧਾਰਾ 120ਬੀ ਦੇ ਤਹਿਤ ਨਾਮਜ਼ਦ ਕੀਤਾ, ਜਦਕਿ ਬਾਕੀ ਨਾਮਜ਼ਦਾਂ ਦੇ ਖਿਲਾਫ਼ 302 ਲਗਾਈ ਗਈ।
ਪੁਲਿਸ ਨੇ ਦੋਸ਼ੀਆਂ ਦੀ ਭਾਲ ਆਰੰਭ ਕੀਤੀ। ਉਹ ਕਿਤੇ ਗਾਇਬ ਹੋ ਗਏ ਸਨ। ਮੌਕੇ ਤੇ ਲੋਕ ਭੱਜ ਹੀ ਜਾਇਆ ਕਰਦੇ ਹਨ। ਅਗਲੇ ਦਿਨ ਪੁਲਿਸ ਨੂੰ ਪੋਸਟ ਮਾਰਟਮ ਦੀ ਰਿਪੋਰਟ ਮਿਲ ਗਈ। ਉਸ ਮੁਤਾਬਕ ਮ੍ਰਿਤਕ ਦੇ ਸਰੀਰ ਤੇ ਜੋ ਜ਼ਖਮ ਸਨ, ਉਹ ਚਾਕੂ ਜਾਂ ਛੁਰੇ ਵਰਗੇ ਤੇਜ਼ ਵਾਰ ਜਾਂ ਨੋਕਦਾਰ ਹਥਿਆਰ ਨਾਲ ਕੀਤੇ ਗੲੈ ਸਨ। ਇਸ ਕਰ ਕੇ ਸਭ ਤੋਂ ਗੰਭੀਰ ਸੱਟ ਸਿਰ ਦੀ ਸੀ ਜੋ ਕਿਸੇ ਭਾਰੀ ਅਤੇ ਕਠੋਰ ਵਸਤੂ ਨਾਲ ਮਾਰੀ ਗਈ ਸੀ। ਮਨੋਜ ਦੀ ਮੌਤ ਦਾ ਕਾਰਨ ਸਿਰ ਦੀ ਉਹੀ ਘਾਤਕ ਸੱਟ ਸੀ।
ਪੋਸਟ ਮਾਰਟਮ ਤੋਂ ਸਪਸ਼ਟ ਸੀ ਕਿ ਮਨੋਜ ਨੂੰ ਕਈ ਲੋਕਾਂ ਨੇ ਮਿਲ ਕੇ ਮਾਰਿਆ ਸੀ ਅਤੇ ਰਾਜੇਸ਼ ਨੇ ਵੀ ਅਨੇਕਾਂ ਲੋਕਾਂ ਦੇ ਖਿਲਾਫ਼ ਮੁਕੱਦਮਾ ਲਿਖਵਾਇਆ ਸੀ। ਜੋ ਲੋਕ ਨਾਮਜਦ ਸਨ, ਉਹਨਾਂ ਦਾ ਵੀ ਸੁਰਾਗ ਨਹੀਂ ਮਿਲ ਰਿਹਾ ਸੀ। ਅਖੀਰ ਪੁਲਿਸ ਨੇ ਇਸ ਬਿੰਦੂ ਤੇ ਧਿਆਨ ਕੇਂਦਰ਀ਿ ਕੀਤਾ ਅਤੇ ਜਦੋਂ ਅਨੇਕਾਂ ਲੋਕ ਮਿਲ ਕੇ ਕਿਸੇ ਨੂੰ ਮਾਰਦੇ ਹਨ ਤਾਂ ਜਾਂ ਤਾਂ ਕੋਈ ਦੁਸ਼ਮਣੀ ਹੁੰਦੀ ਹੈ ਜਾਂ ਫ਼ਿਰ ਆਸ਼ਕੀ ਦਾ ਕੋਈ ਚੱਕਰ ਹੁੰਦਾ ਹੈ। ਪੁਲਿਸ ਦੇ ਵਿੱਚਾਰ ਨੂੰ ਸਮਰਥਨ ਮ੍ਰਿਤਕ ਦੀ ਜੇਬ ਤੋਂ ਮਿਲੇ ਰੁਮਾਲ ਤੋਂ ਵੀ ਮਿਲ ਰਿਹਾ ਸੀ, ਜਿਸ ਤੇ ਅੰਸ਼ੂ ਲਿਖਿਆ ਸੀ।
ਆਮ ਤੌਰ ਤੇ ਲੋਕ ਆਪਣੀ ਭੈਣ ਜਾਂ ਲੜਕੀ ਦੇ ਆਸ਼ਕ ਨੂੰ ਦੁਸ਼ਮਣ ਦੀ ਨਜ਼ਰ ਨਾਲ ਦੇਖਦੇ ਹਨ ਅਤੇ ਇੱਜਤ ਬਚਾਈ ਰੱਖਣ ਦੇ ਲਈ ਮਰਨ-ਮਾਰਨ ਤੋਂ ਗੁਰੇਜ਼ ਨਹੀਂ ਕਰਦੇ। ਅਜਿਹਾ ਹੀ ਇਸ ਕੇਸ ਵਿੱਚ ਹੋਇਆ ਸੀ।
ਉਕਤ ਦੋਵੇਂ ਬਿੰਦੂਆਂ ਨੂੰ ਕੇਂਦਰ ਵਿੱਚ ਰੱਖ ਕੇ ਪੁਲਿਸ ਨੇ ਜਾਂਚ ਅੱਗੇ ਵਧਾਈ ਤਾਂ ਦੋਵੇਂ ਬਿੰਦੂ ਸਹੀ ਸਾਬਤ ਹੋਣ ਲੱਗੇ। ਪਿੰਡ ਦੇ ਅਨੇਕਾਂ ਲੋਕਾਂ ਤੋਂ ਮ੍ਰਿਤਕ ਦਾ ਜ਼ਮੀਨੀ ਵਿਵਾਦ ਅਤੇ ਚੋਣਾਂ ਦੀ ਰੰਜਿਸ਼ ਦਾ ਪਤਾ ਲੱਗਿਆ ਤਾਂ ਇਹ ਵੀ ਪਤਾ ਲੱਗਿਆ ਕਿ ਅੰਸ਼ੂ ਪਿੰਡ ਦੀ ਹੀ ਲੜਕੀ ਸੀ। ਇਹ ਅੰਸ਼ੂ ਕੋਈ ਹੋਰ ਨਹੀਂ, ਉਸੇ ਸੁਰੇਸ਼ ਵਰਮਾ ਦੀ ਲੜਕੀ ਸੀ, ਜਿਸ ਖਿਲਾਫ਼ ਪਰਚਾ ਦਰਜ ਕਰਵਾਇਆ ਗਿਆ ਸੀ।
ਪੁਲਿਸ ਨੂੰ 12 ਅਪ੍ਰੈਲ ਨੂੰ ਇਕ ਮੁਖਬਰ ਹੱਕੋਂ ਸਫ਼ਲਤਾ ਮਿਲ ਗਈ। ਉਸਨੇ ਤੁਰੰਤ ਫ਼ੋਨ ਤੇ ਪੁਲਿਸ ਨੂੰ ਸੂਚਨਾ ਦਿੱਤੀ ਅਤੇ ਸੁਸ਼ੀਲ, ਰਾਕੇਸ਼, ਰਾਮਵਿਲਾਸ ਅਤੇ ਸੁਰੇਸ਼ ਵਰਮਾ ਨੂੰ ਬੰਦੀ ਬਣਾ ਲਿਆ। ਕੁਝ ਹੀ ਦੇਰ ਵਿੱਚ ਮਨੋਜ ਦੀ ਹੱਤਿਆ ਦੀਆਂ ਗੁੱਥੀਆਂ ਸੁਲਝਣ ਲੱਗੀਆਂ।
ਲਖਨਊ ਵਿੱਚ ਬਖਸ਼ੀ ਦਾ ਤਲਾਬ ਥਾਣੇ ਅਧੀਨ ਇਕ ਪਿੰਡ ਹੈ ਸ਼ਿਵਪੁਰੀ। ਇਸੇ ਪਿੰਡ ਵਿੱਚ ਤਿੰਨ ਲੋਧ ਭਰਾ ਰਹਿੰਦੇ ਸਨ- ਸਕਟੂ, ਬਾਬੂਲਾਲ ਅਤੇ ਅਹਿਵਰਨ। ਮਾਂ ਬਾਪ ਦੀ ਮੌਤ ਤੋਂ ਬਾਅਦ ਉਹਨਾਂ ਤਿੰਨਾਂ ਵਿੱਚ ਜ਼ਮੀਨ-ਜਾਇਦਾਦ ਦੀ ਵੰਡ ਹੋ ਗਈ ਸੀ। ਤਿੰਨਾਂ ਦੇ ਖੇਤ ਅਤੇ ਮਕਾਨ ਅਲੱਗ ਸਨ। ਕਮਾਉਣਾ-ਖਾਣਾ ਵੱਖਰਾ ਸੀ। ਬਾਬੂਲਾਲ ਅਤੇ ਅਹਿਵਰਨ ਮਿਲ-ਜੁਲ ਕੇ ਰਹਿੰਦੇ ਸਨ। ਚੁੱਲ੍ਹੇ ਅਲੱਗ ਹੋ ਜਾਣ ਦੇ ਬਾਵਜੂਦ ਉਹਨਾਂ ਵਿੱਚ ਮਤਭੇਦ ਨਹੀਂ ਸਨ। ਇਸਦੇ ਉਲਟ ਸਕਟੂ ਛੋਟੇ ਭਰਾਵਾਂ ਤੋਂ ਅਸੰਤੁਸ਼ਟ ਅਤੇ ਨਰਾਜ਼ ਸੀ। ਉਸਦਾ ਵਿੱਚਾਰ ਸੀ ਕਿ ਚੱਲ-ਅਚੱਲ ਸੰਪਤੀ ਦੀ ਵੰਡ ਵਿੱਚ ਉਸਦੇ ਨਾਲ ਅੱਨਿਆ ਹੋਇਆ ਹੈ। ਬਾਬੂਲਾਲ ਅਤੇ ਅਹਿਬਰਨ ਨੇ ਆਪਸੀ ਮਿਲੀ ਭੁਗਤ ਕਰ ਕੇ ਉਸਦਾ ਹਿੱਸਾ ਮਾਰ ਕੇ ਆਪਸ ਵਿੱਚ ਵੰਡ ਲਿਆ ਹੈ।
ਇਸੇ ਮੁੱਦੇ ਨੂੰ ਲੈ ਕੇ ਸਕਟੂ ਦਾ ਅਕਸਰ ਆਪਣੇ ਭਰਾਵਾਂ ਨਾਲ ਝਗੜਾ ਹੁੰਦਾ ਰਹਿੰਦਾ ਸੀ। ਸਕਟੂ ਦੇ ਪੱਖ ਵਿੱਚ ਉਸਦੀ ਪਤਨੀ ਬੇਲਾ ਦੇਵੀ, ਲੜਕਾ ਸੁਸ਼ੀਲ ਅਤੇ ਰਾਕੇਸ਼ ਖੜ੍ਰੇ ਹੁੰਦੇ ਅਤੇ ਅਹਿਬਰਨ ਦੀ ਪਤਨੀ ਕੰਚਨ ਦੇਵੀ ਅਤੇ ਉਸਦੇ ਪੁੱਤਰ ਦੂਜੇ ਪਾਸੇ ਮੋਰਚਾ ਸੰਭਾਲ ਲੈਂਦੇ ਸਨ।
ਅਹਿਬਰਨ ਦੇ ਦੇ ਪਰਿਵਾਰ ਵਿੱਚ ਪਤਨੀ ਕੰਚਨ ਤੋਂ ਇਲਾਵਾ ਮਨੋਜ,ਰਾਜੇਸ਼, ਵਿਨੋਦ, ਅਨਿਲ ਅਤੇ ਸੋਨੂੰ ਤੋਂ ਇਲਾਵਾ ਇੱਕੋ ਇਕ ਲੜਕੀ ਗੁੜੀਆ ਸੀ। ਮਨੋਜ ਪਿਤਾ ਦੇ ਨਾਲ ਖੇਤੀ ਕਰਦਾ ਹੀ ਸੀ, ਲਖਨਊ ਸਥਿਤ ਇਕ ਇੰਜੀਨੀਰਿੰਗ ਕਾਲਜ ਵਿੱਚ ਮੁਲਾਜ਼ਮ ਵੀ ਸੀ। ਇਸ ਤੋਂ ਇਲਾਵਾ ਪਿੰਡ ਅਤੇ ਖੇਤਰ ਦੀ ਰਾਜਨੀਤੀ ਵਿੱਚ ਵੀ ਕਾਫ਼ੀ ਦਖਲ ਰੱਖਦਾ ਸੀ।
ਅਹਿਵਰਨ ਲੋਧੀ ਅਤੇ ਸੁਰੇਸ਼ ਵਰਮਾ ਪੜੌਸੀ ਸਨ। ਦੋਵੇਂ ਹੀ ਪੜੌਸੀ ਧਰਮ ਨਿਭਾਉਣ ਵਿੱਚ ਪਿੱਛੇ ਨਹੀਂ ਰਹਿੰਦੇ ਸਨ। ਤਿਉਹਾਰ ਇਕੱਠੇ ਮਨਾਉਂਦੇ ਸਨ, ਤਾਂ ਦੋਵੇਂ ਪਰਿਵਾਰਾਂ ਦਾ ਇਕ-ਦੂਜੇ ਦੇ ਘਰ ਆਉਣਾ-ਜਾਣਾ ਸੀ। ਜਦੋਂ ਅਹਿਵਰਨ ਅਤੇ ਉਸਦੇ ਭਰਾਵਾਂ ਵਿੱਚ ਖੇਤੀ ਦੀ ਵੰਡ ਹੋਈ ਤਾਂ ਸੁਰੇਸ਼ ਨਾਲ ਵੀ ਉਸਦਾ ਵਿਵਾਦ ਹੋ ਗਿਆ। ਇਸਦੇ ਉਲਟ ਅਹਿਬਰਨ ਦਾ ਕਹਿਣਾ ਸੀ ਕਿ ਜੋ ਚਾਹੇ ਪਟਵਾਰੀ ਬੁਲਾ ਕੇ ਪੈਮਾਇਸ਼ ਕਰਵਾ ਲਵੇ, ਉਸਨੇ ਸੁਰੇਸ਼ ਦੀ ਸੂਈ ਦੀ ਨੋਕ ਬਰਾਬਰ ਵੀ ਜ਼ਮੀਨ ਨਹੀਂ ਦੱਬੀ ਹੈ। ਦੋਵੇਂ ਆਪਣੇ-ਆਪਣੇ ਸ਼ਬਦਾਂ ਤੇ ਅੜੇ ਸਨ। ਫ਼ਲਸਰੂਪ ਵਿਵਾਦ ਵਧਦਾ ਰਿਹਾ। ਇਸੇ ਵਿਵਾਦ ਦੇ ਨਤੀਜੇ ਵਜੋਂ ਸੁਰੇਸ਼ ਅਤੇ ਅਹਿਬਰਨ ਵਿੱਚਕਾਰ ਅਕਸਰ ਗਾਲੀ-ਗਲੋਬ ਅਤੇ ਮਾਰ ਕੁਟਾਈ ਹੋ ਜਾਂਦੀ ਸੀ।
ਜ਼ਮੀਨੀ ਰੰਜਿਸ਼ ਹੋਈ ਤਾਂ ਦੋਵੇਂ ਹੀ ਪੜੌਸੀ ਧਰਮ ਭੁੱਲ ਗਏ। ਮਿਲ ਕੇ ਦਿਨ ਤਿਉਹਾਰ ਮਨਾਉਣਾ ਤਾਂ ਦੂਰ, ਪਰਿਵਾਰਾਂ ਨੇ ਇਕ-ਦੂਜੇ ਦੀ ਸ਼ਕਲ ਤੱਕ ਦੇਖਣਾ ਛੱਡ ਦਿੱਤਾ। ਲੱਗਭੱਗ ਤਿੰਨ ਸਾਲ ਪਹਿਲਾਂ ਦੀ ਗੰਲ ਹੈ, ਇਕ ਸ਼ਾਮ ਮਨੋਜ ਲਖਨਊ ਤੋਂ ਪਿੰਡ ਮੋੜ ਰਿਹਾ ਸੀ ਕਿ ਅਚਾਨਕ ਉਸਦੀ ਨਜ਼ਰ ਅੰਸ਼ੂ ਤੇ ਪਈ। ਅੰਸ਼ੂ ਪੜੌਸੀ ਸੁਰੇਸ਼ ਵਰਮਾ ਦੀ ਲੜਕੀ ਸੀ। ਉਮਰ ਵਿੱਚ ਮਨੋਜ ਤੋਂ ਤਿੰਨ ਚਾਰ ਸਾਲ ਛੋਟੀ ਸੀ। ਪਰਿਵਾਰ ਵਾਲਿਆਂ ਨਾਲ ਜ਼ਮੀਨੀ ਵਿਵਾਦ ਹੋਣ ਤੋਂ ਪਹਿਲਾਂ ਤੱਕ ਮਨੋਜ ਅਤੇ ਅੰਸ਼ੂ ਵਿੱਚ ਚੰਗੀ ਬਣਦੀ ਸੀ ਪਰ ਹੁਣ ਅੰਸ਼ੂ ਨੇ ਉਸ ਤੋਂ ਨਜ਼ਰਾਂ ਫ਼ੇਰ ਲਈਆਂ ਸਨ ਅਤੇ ਮਨੋਜ ਵੀ ਉਸ ਨਾਲ ਗੱਲ ਨਹੀਂ ਕਰਦਾ ਸੀ।
ਇਕ ਵਾਰ ਮਨੋਜ ਦਾ ਦਿਲ ਕੀਤਾ ਕਿ ਉਸ ਨਾਲ ਗੱਲ ਕੀਤੀ ਜਾਵੇ, ਫ਼ਿਰ ਉਸਨੇ ਸੋਚਿਆ, ਸ਼ਾਮ ਆ ਗਈ ਹੈ। ਥੋੜ੍ਹੀ ਦੇਰ ਬਾਅਦ ਹਨੇਰਾ ਹੋ ਜਾਵੇਗਾ ਅਤੇ ਕਿਸੇ ਜਵਾਨ ਅਤੇ ਖੂਬਸੂਰਤ ਲੜਕੀ ਦਾ ਭਗਵਾਨ ਭਰੋਸੇ ਸ਼ਹਿਰ ਤੋਂ ਪਿੰਡ ਆਉਣਾ ਉਚਿਤ ਨਹੀਂ ਹੈ। ਅਖੀਰ ਕੁਝ ਦੂਰ ਅੱਗੇ ਜਾਕੇ ਮਨੋਜ ਨੇ ਯੂ ਟਰਨ ਲਿਆ ਅਤੇ ਵਾਪਸ ਮੁੜ ਕੇ ਅੰਸ਼ੂ ਦੇ ਠੀਕ ਸਾਹਮਣੇ ਬਾਈਕ ਰੋਕ ਦਿੱਤੀ। ਅੰਸ਼ੂ ਨੇ ਮਨੋਜ ਨੂੰ ਦੇਖਿਆ ਅਤੇ ਫ਼ਿਰ ਮੂੰਹ ਦੂਜੇ ਪਾਸੇ ਘੁੰਮਾ ਲਿਆ।
ਮਨੋਜ ਹੱਸਿਆ, ਇਹ ਨਾਟਕ ਪਿੰਡ ਵਿੱਚ ਕਰਿਆ ਕਰੋ ਤਾਂ ਚੰਗਾ ਹੈ। ਸ਼ਹਿਰ ਵਿੱਚ ਤੁਹਾਡਾ ਇਸ ਤਰ੍ਹਾਂ ਕਰਨਾ ਸ਼ੋਭਾ ਨਹੀਂ ਦਿੰਦਾ। ਸੰਯੋਗ ਵੱਸ ਉਸ ਵਕਤ ਉਥੇ ਕੋਈ ਟੈਂਪੂ ਨਹੀਂ ਸੀ। ਮਨੋਜ ਸਮਝ ਗਿਆ ਕਿ ਅੰਸ਼ੂ ਪਿੰਡ ਜਾਣ ਦੇ ਲਈ ਟੈਂਪੂ ਦਾ ਇੰਤਜ਼ਾਰ ਕਰ ਰਹੀ ਹੈ।ਉਸ ਰਾਤ ਮਨੋਜ ਨੂੰ ਸਫ਼ਲਤਾ ਮਿਲ ਗਈ। ਅੰਸ਼ੂ ਨੇ ਕੁਝ ਸੋਚਿਆ, ਫ਼ਿਰ ਬਾਈਕ ਤੇ ਬੈਠ ਗਈ। ਮਨੋਜ ਨੇ ਬਾਈਕ ਸਟਾਰਟ ਕੀਤੀ ਅਤੇ ਫ਼ਿਰ ਯੂ ਟਰਨ ਲਿਆ ਅਤੇ ਅੱਗੇ ਵੱਧ ਗਿਆ।
ਤਕਰੀਬਨ ਦੋ ਸੌ ਮੀਟਰ ਅੱਗੇ ਜਾ ਕੇ ਮਨੋਜ ਨੇ ਬਾਈਕ ਰੋਕ ਦਿੱਤੀ। ਅੰਸ਼ੂ ਨੇ ਹੈਰਾਨੀ ਨਾਲ ਪੁੱਛਿਆ, ਬਾਈਕ ਕਿਉਂ ਰੋਕ ਦਿੱਤੀ। ਪਿਆਸ ਲੱਗੀ ਹੈ, ਮਨੋਜ ਨੇ ਬਾਈਕ ਸਾਈਡ ਤੇ ਲਗਾ ਦਿੱਤੀ। ਮਨੋਜ ਠੰਡੇ ਪਾਣੀ ਦੀਆਂ ਦੋ ਬੋਤਲਾਂ ਲੈ ਆਇਆ। ਇਕ ਬੋਤਲ ਅੰਸ਼ੁ ਨੂੰ ਦਿੱਤੀ, ਦੂਜੀ ਖੁਦ ਮੂੰਹ ਨਾਲ ਲਗਾ ਲਈ। ਉਸ ਤੋਂ ਬਾਅਦ ਬੋਲਿਆ, ਅੰਸ਼ੂ ਪਹਿਲਾਂ ਅਸੀਂ ਅਤੇ ਸਾਡਾ ਪਰਿਵਾਰ ਦੋਸਤ ਸੀ, ਅੱਜ ਦੁਸ਼ਮਣ ਬਣ ਗਏ। ਇਹ ਸਭ ਤੁਹਾਨੂੰ ਚੰਗਾ ਲੱਗਦਾ ਹੈ?
ਚੰਗਾ ਤਾਂ ਨਹੀਂ ਲੱਗਦਾ, ਅੰਸ਼ੂ ਨੇ ਲਾਚਾਰੀ ਪ੍ਰਗਟ ਕੀਤੀ, ਪਰ ਮੈਂ ਕਰ ਵੀ ਕੀ ਸਕਦੀ ਹਾਂ। ਹਾਲਾਂਕਿ ਸ਼ਿਵਪੁਰੀ ਵਿੱਚ ਰਾਮਵਿਲਾਸ ਦੇ ਵੀ ਸਮਰਥਕ ਅਤੇ ਆਲੋਚਕ ਸਨ, ਪਰ ਉਹਨਾਂ ਦਾ ਸਮਰਥਨ ਅਤੇ ਵਿਰੋਧ ਨਿੱਜੀ ਨਾ ਹੋ ਕੇ ਨੀਤੀਬੱਧ ਸੀ। ਜਦਕਿ ਸੁਰੇਸ਼ ਵਰਮਾ, ਬੇਲਾ ਦੇਵੀ, ਸੁਸ਼ੀਲ ਅਤੇ ਰਾਕੇਸ਼ ਆਦਿ ਚੋਣਾਂ ਵਿੱਚ ਬਾਬੂ ਲਾਲ ਨੂੰ ਹਰਾ ਕੇ ਨਿੱਜੀ ਵੈਰ ਨੂੰ ਪਕਾਉਣ ਦਾ ਇਰਾਦਾ ਰੱਖਦੇ ਸਨ।ਇਸ ਦਰਮਿਆਨ ਪੰਚਾਇਤ ਦੀਆਂ ਚੋਣਾਂ ਹੋਈਆਂ। ਮਨੋਜ ਦੇ ਪਿਤਾ ਬਾਬੂਲਾਲ ਨੇ ਵੀ ਇਹ ਚੋਣ ਲੜੀ
ਬਾਬੂ ਲਾਲ ਦੇ ਜਿੰਨੇ ਵੀ ਵਿਰੋਧ ਸਨ, ਸਭ ਨੂੰ ਰਾਮਵਿਲਾਸ ਦੇ ਪੱਖ ਵਿੱਚ ਖੜ੍ਹਾ ਕੀਤਾ ਗਿਆ। ਨਿਰਪੱਖ ਪਿੰਡ ਵਾਲਿਆਂ ਨੂੰ ਵੀ ਰਾਮਵਿਲਾਸ ਦੇ ਪੱਖ ਵਿੱਚ ਵੋਟਿੰਗ ਕਰਨ ਦੇ ਲਈ ਪ੍ਰੇਰਿਤ ਕੀਤਾ ਗਿਆ।
ਇਕੱਲਾ ਮਨੋਜ ਸਾਰਿਆਂ ਤੇ ਭਾਰੀ ਪਿਆ। ਵਿਰੋਧੀਆਂ ਦੀ ਹਰ ਕਾਟ ਪਹਿਲਾਂ ਤੋਂ ਤਿਆਰ ਸੀ। ਅਖੀਰ ਵੋਟਾਂ ਤੋਂ ਬਾਅਦ ਜਦੋਂ ਗਿਣਤੀ ਹੋਈ ਤਾਂ ਨਤੀਜਾ ਬਾਬੂਲਾਲ ਦੇ ਪੱਖ ਵਿੱਚ ਗਿਆ। ਰਾਮਵਿਲਾਸ ਨੂੰ ਭਾਰੀ ਅੰਤਰ ਨਾਲ ਹਰਾ ਕੇ ਉਹ ਸ਼ਿਵਪੁਰੀ ਪਿੰਡ ਦਾ ਨਵਾਂ ਪ੍ਰਧਾਨ ਬਣ ਗਿਆ।
ਇਸ ਹਾਰ ਕਾਰਨ ਵਿਰੋਧੀ ਤੜਫ਼ ਗਏ ਤਾਂ ਬਾਬੂਲਾਲ ਦੀ ਜਿੱਤ ਕਾਰਨ ਮਨੋਜ ਦਾ ਰੁਤਬਾ ਵੱਧ ਗਿਆ। ਸਭ ਦਾ ਮੰਨਣਾ ਸੀ ਕਿ ਮਨੋਜ ਨੇ ਕੁਸ਼ਲਤਾ ਨਾਲ ਚੋਣ ਪ੍ਰਬੰਧਨ ਨਾ ਕੀਤਾ ਹੁੰਦਾ ਤਾਂ ਬਾਬੂਲਾਲ ਚੋਣਾਂ ਨਾ ਜਿੱਤ ਸਕਦਾ। ਖੁਦ ਬਾਬੂਲਾਲ ਨੇ ਆਪਣੀ ਜਿੱਤ ਦਾ ਸਿਹਰਾ ਮਨੋਜ ਨੂੰ ਦਿੱਤਾ।
ਚੋਣਾਂ ਦਾ ਐਲਾਨ ਹੋਣ ਕਾਰ ਨਤੀਜੇ ਆਉਣ ਤੱਕ ਮਨੋਜ ਬਹੁਤ ਬਿਜ਼ੀ ਸੀ, ਇਸ ਕਰ ਕੇ ਅੰਸ਼ੂ ਨਾਲ ਮੇਲ-ਮਿਲਾਪ ਨਾ ਹੋ ਸਕਿਆ।
ਜਿੱਤ ਦਾ ਜਸ਼ਨ ਖਤਮ ਹੋ ਗਿਆ ਤਾਂ ਅੰਸ਼ੂ ਅਤੇ ਮਨੋਜ ਕਦੀ ਪਿੰਡ ਦੇ ਬਾਹਰ ਅਤੇ ਕਦੀ ਪਿੰਡ ਵਿੱਚ ਮਿਲਣ ਲੱਗੇ। ਅੰਸ਼ੂ ਨੂੰ ਪਿਤਾ ਦੇ ਯਤਨ ਧੂੜ ਵਿੱਚ ਮਿਲਣ ਦਾ ਦੁੱਖ ਨਹੀਂ, ਬਾਬੂਲਾਲ ਦੇ ਜਿੱਤਣ ਦੀ ਖੁਸ਼ੀ ਸੀ। ਮਨੋਜ ਅਤੇ ਅੰਸ਼ੂ ਪਰਿਵਾਰਕ ਰੰਜਸ਼ ਨੂੰ ਖਤਮ ਕਰਨ ਦੇ ਮਨਸੂਬੇ ਬਣਾ ਰਹੇ ਸਨ, ਜਦਕਿ ਰੰਜਸ਼ ਖਤਮ ਜਾਂ ਘੱਟ ਹੋਣ ਦੀ ਬਜਾਏ ਵਧਦੀ ਜਾ ਰਹੀ ਸੀ। ਕਿਉਂਕਿ ਹੁਣ ਰਾਮਵਿਲਾਸ ਅਤੇ ਰਾਜਾਰਾਮ ਵਰਮਾ ਵੀ ਸੁਰੇਸ਼ ਦੇ ਮੋਢੇ ਨਾਲ ਮੋਢਾ ਮਿਲਾ ਕੇ ਖੜ੍ਹੇ ਸਨ ਅਤੇ ਲੋਧੀ ਪਰਿਵਰ ਨੂੰ ਹਰ ਮੋਰਚੇ ਤੇ ਨੀਚਾ ਦਿਖਾਉਣਾ ਚਾਹੁੰਦੇ ਸਨ, ਸੋ ਸੁਰੇਸ਼ ਦਾ ਹੌਸਲਾ ਬੁਲੰਦ ਸੀ। ਬੇਲਾ ਦੇਵੀ, ਸੁਸ਼ੀਲ ਅਤੇ ਰਾਕੇਸ਼ ਵੀ ਉਸਨੂੰ ਉਕਸਾਉਂਦੇ ਰਹਿੰਦੇ ਸਨ, ਚਿੰਤਾ ਨਾ ਕਰੋ, ਅਸੀਂ ਵੀ ਤੁਹਾਡੇ ਨਾਲ ਹਾਂ। ਤੁਸੀਂ ਤਾਂ ਬੱਸ ਡਟੇ ਰਹੋ, ਦੀਵਾਨੀ ਜਾਂ ਫ਼ੌਜਦਾਰੀ ਜੋ ਵੀ ਹੋਵੇ, ਅਸੀਂ ਸਭ ਮਿਲ ਕੇ ਦੁਸ਼ਮਣ ਨਾਲ ਨਿਪਟ ਲਵਾਂਗੇ।ਸਾਲ ਡੇਢ ਸਾਲ ਇਸੇ ਤਰ੍ਹਾਂ ਬੀਤ ਗਿਆ। ਫ਼ਿਰ ਆਇਆ ਦੁਸ਼ਮਣੀ ਇਸ ਕਹਾਣੀ ਵਿੱਚ ਨਵਾਂ ਮੋੜ।
ਇਕ ਦਿਨ ਸੁਰੇਸ਼ ਨੇ ਲਖਨਊ ਵਿੱਚ ਅੰਸ਼ੂ ਅਤੇ ਮਨੋਜ ਨੂੰ ਇਕੱਠਿਆਂ ਘੁੰਮਦੇ ਦੇਖ ਲਿਆ। ਅੰਸ਼ੂ ਬਾਈਕ ਤੇ ਮਨੋਜ ਦੇ ਪਿੱਛੇ ਬੈਠੀ ਸੀ। ਉਹ ਸੱਜਾ ਹੱਥ ਮਨੋਜ ਦੀ ਕਮਲ ਵਿੱਚ ਲਪੇਟੀ ਬੈਠੀ ਸੀ ਅਤੇ ਸਿਰ ਮੋਢੇ ਨਾਲ ਲਗਾਇਆ ਹੋਇਆ ਸੀ।
ਬਾਈਕ ਸੁਰੇਸ਼ ਦੇ ਸਾਹਮਣੇ ਤੋਂ ਲੰਘ ਗਈ, ਕਿਉਂਕਿ ਉਹ ਪੈਦਲ ਸੀ, ਇਯ ਕਰ ਕੇ ਕੁਝ ਨਾਂ ਕਰ ਸਕਿਆ। ਸੁਰੇਸ਼ ਪਿੰਡ ਪਹੁੰਚਿਆ ਤਾਂ ਉਦੋਂ ਤੱਕ ਅੰਸ਼ੂ ਘਰ ਆ ਚੁੱਕੀ ਸੀ। ਮਕਾਨ ਵਿੱਚ ਦਾਖਲ ਹੁੰਦੇ ਹੀ ਸੁਰੇਸ਼ ਨੇ ਅੰਸ਼ੂ ਨੂੰ ਪਕੜ ਲਿਆ ਅਤੇ ਉਸ ਨੂੰ ਗਾਲਾਂ ਕੱਢੀਆਂ।ਜਿਸਦੇ ਦਿਲ ਵਿੱਚ ਪ੍ਰੇਮ ਦਾ ਜਜ਼ਬਾ ਹੋਵੇ, ਉਹ ਬੇਫ਼ਿਕਰ ਹੋ ਜਾਂਦਾ ਹੈ। ਅੰਸ਼ੂ ਪਹਿਲਾਂ ਥੋੜ੍ਹਾ ਡਰੀ ਫ਼ਿਰ ਸਾਰੀ ਪ੍ਰਸਥਿਤੀ ਦਾ ਸਾਹਮਣਾ ਪੂਰੀ ਤਾਕਤ ਨਾਲ ਕੀਤਾ ਅਤੇ ਪਿਤਾ ਨੂੰ ਕਿਹਾ ਕਿ ਉਹ ਮਨੋਜ ਨਾਲ ਵਿਆਹ ਕਰਵਾਏਗੀ। ਅੰਸ਼ੂ ਨੇ ਸ਼ਰਮ ਨਾਲ ਨਜ਼ਰਾਂ ਹੇਠਾਂ ਤਾਂ ਕੀਤੀਆਂ ਪਰ ਦਿਲ ਵਿੱਚ ਪੂਰੀ ਤਾਕਤ ਸੀ। ਪਿਆਰ ਉਹ ਵੀ ਦੁਸ਼ਮਣ ਨਾਲ, ਹੁਣ ਤਾਂ ਤਬਾਹੀ ਹੀ ਮਚਣ ਵਾਲੀ ਸੀ।ਸੁਰੇਸ਼ ਦੇ ਲਈ ਬਰਦਾਸ਼ਤ ਕਰਨਾ ਮੁਸ਼ਕਿਲ ਸੀ। ਉਸਨੇ ਅੰਸ਼ੂ ਨੂੰ ਖੂਬ ਕੁੱਟਿਆ ਅਤੇ ਫ਼ਿਰ ਲਾਠੀ ਲੈ ਕੇ ਮਨੋਜ ਦੇ ਦਰਵਾਜ਼ੇ ਤੇ ਪਹੁੰਚ ਗਿਆ। ਉਦੋਂ ਮਨੋਜ ਜਾਂ ਕੋਈ ਹੋਰ ਘਰ ਨਹੀਂ ਸੀ। ਮਾਂ-ਭੈਣ ਨਾਲਆਪਣੇ ਮਿੱਠੇ ਰਿਸ਼ਤੇ ਜੋੜੇ ਅਤੇ ਫ਼ਿਰ ਮਨੋਜ ਦਾ ਖੂਨ ਪੀ ਜਾਣ ਦੀ ਧਮਕੀ ਦਿੱਤੀ।ਕੁਝ ਦੇਰ ਬਾਅਦ ਮਨੋਜ ਘਰ ਆਇਆ ਤਾਂ ਉਸਨੂੰ ਪਤਾ ਲੱਗਿਆ। ਉਸਨੂੰ ਵੀ ਕਿੱਥੇ ਬਰਦਾਸ਼ਤ ਸੀ ਕਿ ਕੋਈ ਉਸਨੂੰ ਘਰੇ ਆ ਕੇ ਧਮਕੀਆਂ ਦੇਵੇ। ਉਸ ਤੁਰੰਤ ਸੁਰੇਸ਼ ਦੇ ਦਰਵਾਜ਼ੇ ਤੇ ਗਿਆ ਅਤੇ ਧਮਕੀ ਦਿੱਤੀ। ਸ਼ੋਰ ਸੁਣ ਕੇ ਪਿੰਡ ਵਾਲੇ ਇਕੱਠੇ ਹੋ ਗਏ।
ਕਹਿੰਦੇ ਹਨ ਕਿ ਦੁਸ਼ਮਣ ਦਾ ਦੁਸ਼ਮਣ ਦੋਸਤ ਹੁੰਦਾ ਹੈ। ਇਸੇ ਨੀਤੀ ਦਾ ਲਾਭ ਉਠਾਉਂਦੇ ਹੋਏ ਸੁਰੇਸ਼ ਰਾਮਵਿਲਾਸ ਨੂੰ ਜਾ ਕੇ ਮਿਲਿਆ। ਰਾਮਵਿਲਾਸ ਨੂੰ ਪੂਰੇ ਮਾਮਲੇ ਦੀ ਜਾਣਕਾਰੀ ਪਹਿਲਾਂ ਹੀ ਸੀ। ਉਸਨੇ ਹਰ ਕਦਮ ਤੇ ਸੁਰੇਸ਼ ਦਾ ਸਾਥ ਦੇਣ ਦਾ ਭਰੋਸਾ ਦਿੱਤਾ।
ਯੋਜਨਾ ਨੂੰ ਹੋਰ ਪੁਖਤਾ ਬਣਾਉਣ ਦੇ ਲਈ ਰਾਜਾਰਾਮ ਨੇ ਬੇਲਾ ਦੇਵੀ, ਸੁਸ਼ੀਲ ਅਤੇ ਰਾਕੇਸ਼ ਨੂੰ ਵੀ ਸਾਜਿਸ਼ ਵਿੱਚ ਸ਼ਾਮਲ ਕਰਨ ਦੀ ਸਲਾਹ ਦਿੱਤੀ। ਇਹਨਾਂ ਤਿੰਨਾਂ ਨੂੰ ਬੁਲਾ ਕੇ ਗੱਲ ਕੀਤੀ ਗਈ ਤਾਂ ਉਹ ਮਨੋਜ ਦੀ ਹੱਤਿਆ ਵਿੱਚ ਸਾਥ ਦੇਣ ਅਤੇ ਖੁਦ ਮਹੱਤਵਪੂਰਨ ਭੂਮਿਕਾ ਨਿਭਾਉਣ ਲਈ ਰਾਜ਼ੀ ਹੋ ਗਏ।
ਰਾਜਾਰਾਮ ਨੂੰ ਪਤਾ ਸੀ ਕਿ ਮਨੋਜ ਘਰੇ ਨਹੀਂ ਬਲਕਿ ਪਿੰਡ ਦੇ ਕਿਨਾਰੇ ਬਣੇ ਆਪਣੇ ਅਹਾਤੇ ਵਿੱਚ ਸੌਂਦਾ ਹੈ। ਅੱਘੀ ਰਾਤ ਨੂੰ ਉਥੇ ਉਸਦਾ ਕੰਮ ਤਮਾਮ ਕਰਨ ਦੀ ਯੋਜਨਾ ਬਣਾਈ ਗਈ।
5 ਅਪ੍ਰੈਲ ਦੀ ਦੇਰ ਸ਼ਾਮ ਨੂੰ ਸਾਰੇ ਰਾਜਾਰਾਮ ਦੇ ਫ਼ਾਰਮ ਹਾਊਸ ਤੇ ਇਕੱਠੇ ਹੋਏ। ਉਥੇ ਉਹਨਾਂ ਸਾਰਿਆਂ ਦੀ ਦਾਅਵਤ ਲਈ ਰਾਜਾਰਾਮ ਨੇ ਬੱਕਰਾ ਕਟਵਾਇਆ ਸੀ ਅਤੇ ਸ਼ਰਾਰਬ ਦੀ ਵਿਵਸਥਾ ਕੀਤੀ ਸੀ।ਅੱਧੀ ਰਾਤ ਤੱਕ ਖਾਣ-ਪੀਣ ਦਾ ਦੌਰ ਜਾਰੀ ਰਿਹਾ, ਇਸ ਤੋਂ ਬਾਅਦ ਬੇਲਾ ਦੇਵੀ ਅਤੇ ਰਾਜਾਰਾਮ ਫ਼ਾਰਮ ਹਾਊਸ ਤੇ ਰਹੇ, ਜਦਕਿ ਰਾਮਵਿਲਾਸ, ਸੁਰੇਸ਼, ਸੁਸ਼ੀਲ ਅਤੇ ਰਾਕੇਸ਼ ਲੋਹੇ ਦੀਆਂ ਰਾਡਾਂ, ਚਾਕੂ ਆਦਿ ਹਥਿਆਰਾਂ ਨਾਲ ਲੈਸ ਹੋ ਕੇ ਮਿਸ਼ਨ ਤੇ ਨਿਕਲ ਗਏ।
ਖੇਤਾਂ ਵਿੱਚੋਂ ਨਿਕਲਦੀਆਂ ਪਗਡੰਡੀਆਂ ਤੋਂ ਹੁੰਦੇ ਹੋਏ ਉਹ ਸ਼ਿਵਪੁਰੀ ਪਿੰਡ ਸਥਿਤ ਅਹਾਤੇ ਵਿੱਚ ਪਹੁੰਚੇ, ਜਿੱਥੇ ਮਨੋਜ ਬੇਖਬਰ ਸੌਂ ਰਿਹਾ ਸੀ। ਦੱਬੇ ਪੈਰ ਚਾਰਪਾਈ ਦੇ ਕੋਲ ਪਹੁੰਚ ਕੇ ਲੋਹੇ ਦੀਆਂ ਰਾਡਾਂ ਨਾਲ ਮਨੋਜ ਦੇ ਸਿਰ ਨੂੰ ਨਿਸ਼ਾਨਾ ਬਣਾ ਕੇ ਵਾਰ ਕੀਤੇ। ਪਹਿਲੇ ਹੀ ਵਾਰ ਵਿੱਚ ਮਨੋਜ ਦਾ ਸਿਰ ਫ਼ਟ ਗਿਆ। ਡੂੰਘੀ ਸੱਟ ਕਾਰਨ ਉਸਦੀ ਆਵਾਜ਼ ਬੰਦ ਹੋ ਗਈ। ਸਿਰ ਤੇ ਕੁਝ ਹੋਰ ਘਾਤਕ ਹਮਲਿਆਂ ਤੋਂ ਬਾਅਦ ਉਸਦੇ ਸਰੀਰ ਨੂੰ ਚਾਕੂਆਂ ਨਾਲ ਪਰੋ ਦਿੱਤਾ।
ਮਨੋਜ ਚਾਰਪਾਈ ਤੇ ਹੀ ਤੜਫ਼-ਤੜਫ਼ ਕੇ ਮਰ ਗਿਆ ਤਾਂ ਉਹ ਚਾਰੇ ਉਥੋਂ ਨਿਕਲ ਗਏ। ਸਵੇਰੇ ਮਨੋਜ ਮੁਰਦਾ ਪਾਇਆ ਗਿਆ ਅਤੇ ਮਾਰਨ ਵਾਲਿਆਂ ਤੇ ਵੀ ਦੋਸ਼ ਲੱਗਣ ਲੱਗੇ ਤਾਂ ਪੁਲਿਸ ਦੀ ਪਕੜ ਤੋਂ ਬਚਣ ਲਈ ਉਹ ਫ਼ਰਾਰ ਹੋ ਗਏ।

LEAVE A REPLY