2ਨਵੀਂ ਦਿੱਲੀ : ਕੇਂਦਰੀ ਖੇਤੀਬਾੜੀ ਤੇ ਕਿਸਾਨ ਕਲਿਆਣ ਮੰਤਰੀ ਸ੍ਰੀ ਰਾਧਾ ਮੋਹਨ ਸਿੰਘ ਨੇ ਕਿਹਾ ਹੈ ਕਿ ਪੂਰੀ ਦੁਨੀਆ ਜਲਵਾਯੂ ਪਰਿਵਰਤਨ ਦੇ ਮਾੜੇ ਪ੍ਰਭਾਵਾਂ ਨਾਲ ਜੂਝ ਰਿਹਾ ਹੈ ਅਤੇ ਇਸ ਦਾ ਅਸਰ ਖੇਤੀ ਉਤੇ ਪੈ ਰਿਹਾ ਹੈ। ਵਿਸ਼ਵ ਖੁਰਾਕ ਅਤੇ ਖੇਤੀਬਾੜੀ ਸੰਗਠਨ ਦਾ ਅਨੁਮਾਨ ਹੈ ਕਿ ਜਨਸੰਖਿਆ ਵਿਚ ਹੋ ਰਹੇ ਬਦਲਾਅ ਦੇ ਅਧੀਨ ਖੁਰਾਕ ਉਤਪਾਦਨ 60 ਫੀਸਦੀ ਦੀ ਦਰ ਨਾਲ ਵਧਣਾ ਚਾਹੀਦਾ ਹੈ, ਜਦੋਂ ਕਿ ਜਲਵਾਯੂ ਪਰਿਵਰਤਨ ‘ਤੇ ਗਠਿਤ ਕੌਮਾਂਤਰੀ ਪੈਨਲ ਦਾ ਅਨੁਮਾਨ ਹੈ ਕਿ 2050 ਤਕ ਫਸਲ ਉਤਪਾਦਕਤਾ ਵਿਚ 10 ਤੋਂ 20 ਫੀਸਦੀ ਤੱਕ ਦੀ ਕਮੀ ਆ ਸਕਦੀ ਹੈ। ਵਧਦਾ ਤਾਪਮਾਨ ਮੱਛੀ ਉਤਪਾਦਨ ਵਿਚ 40 ਫੀਸਦੀ ਦੀ ਕਮੀ ਲਿਆ ਸਕਦਾ ਹੈ। ਉਨ੍ਹਾਂ ਕਿਹਾ ਕਿ ਖੇਤੀ ਖੇਤਰ ਦਾ ਪ੍ਰਦੂਸ਼ਣ ਵੀ ਚਿੰਤਾ ਦਾ ਵਿਸ਼ਾ ਹੈ, ਜਿਸ ਨੂੰ ਦੂਰ ਕਰਨ ਲਈ ਕਿਸਾਨਾਂ ਨੂੰ ਜਾਗਰੂਰ ਕਰਨਾ ਬਹੁਤ ਜ਼ਰੂਰੀ ਹੈ। ਖੇਤੀ ਪ੍ਰਦੂਸ਼ਣ ਵਿਚ ਜਾਨਵਰਾਂ ਵੱਲੋਂ ਦੋ ਤਿਹਾਈ ਗ੍ਰੀਨ ਹਾਊਸ ਗੈਸਾਂ ਦਾ ਅਤੇ 70 ਫੀਸਦੀ ਮਿਥੇਨ ਗੈਸਾਂ ਦੇ ਉਤਸਰਜਨ ਦਾ ਜ਼ਿਆਦਾ ਯੋਗਦਾਨ ਹੈ, ਜਿਸ ਨਾਲ ਵਾਤਾਵਰਣ ਦਾ ਜ਼ਿਆਦਾ ਨੁਕਸਾਨ ਹੋ ਰਿਹਾ ਹੈ। ਇਸ ਤੋਂ ਬਚਣ ਦੀ ਲੋੜ ਹੈ।
ਸ੍ਰੀ ਰਾਧਾ ਮੋਹਨ ਅੱਜ ਇਥੇ ਕਿਸਾਨਾਂ ਦੇ ਸਸ਼ਕਤੀਕਰਨ ਅਤੇ ਕਲਿਆਣ ਸਬੰਧੀ ਨਵੀਂ ਪ੍ਰਸਾਰ ਵਿਸ਼ੇ ਉਤੇ ਆਯੋਜਿਤ ਕੌਮੀ ਸੰਮੇਲਨ ਵਿਚ ਬੋਲ ਰਹੇ ਸਨ। ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਪ੍ਰਧਾਨ ਮੰਤਰੀ ਖੇਤੀਬਾੜੀ ਸਿੰਚਾਈ ਯੋਜਨਾ, ਕੌਮੀ ਖੁਰਾਕ ਸੁਰੱਖਿਆ ਮਿਸ਼ਨ, ਪਰੰਪਰਾਗਤ ਖੇਤੀ ਵਿਕਾਸ ਯੋਜਨਾ, ਪੂਰਬੀ ਭਾਰਤ ਵਿਚ ਹਰੀ ਕ੍ਰਾਂਤੀ ਆਦਿ ਖੇਤੀ ਨੂੰ ਆਉਣ ਵਾਲੇ ਦਿਨਾਂ ਵਿਚ ਮਜਬੂਤ ਬਣਾਉਣ ਲਈ ਵਿਸ਼ੇਸ਼ ਯੋਗਦਾਨ ਦੇਣਗੇ। ਕਿਸਾਨਾਂ ਲਈ ਪ੍ਰਭਾਵੀ ਬੀਮਾ ਯੋਜਨਾ ਵੀ ਕੇਂਦਰ ਸਰਕਾਰ ਛੇਤੀ ਲਿਆਉਣ ਜਾ ਰਹੀ ਹੈ।

LEAVE A REPLY