ਅਦਾਕਾਰਾ ਅਨੁਸ਼ਕਾ ਸ਼ਰਮਾ ਦੇ ਵਿਰਾਟ ਕੋਹਲੀ ਨਾਲ ਰਿਸ਼ਤੇ ਬਾਰੇ ਤਾਂ ਸਭ ਜਾਣਦੇ ਹਨ। ਦੋਵੇਂ ਇਕ-ਦੂਜੇ ਨੂੰ ਪਿਆਰ ਕਰਦੇ ਹਨ।
ਪਿਛਲੇ ਕੁਝ ਦਿਨਾਂ ਤੋਂ ਇਹ ਵੀ ਕਿਆਸ ਅਰਾਈਆਂ ਲੱਗ ਰਹੀਆਂ ਹਨ ਕਿ ਛੇਤੀ ਹੀ ਦੋਵੇਂ ਵਿਆਹ ਕਰ ਲੈਣਗੇ ਪਰ ਇਸ ਦੇ ਉਲਟ ਅਨੁਸ਼ਕਾ ਨੇ ਆਪਣੇ ਬਿਆਨ ‘ਚ ਕਿਹਾ ਹੈ ਕਿ ਵਿਆਹ ਦੀਆਂ ਖ਼ਬਰਾਂ ਸਿਰਫ਼ ਅਫ਼ਵਾਹ ਹਨ।
ਇਨ੍ਹਾਂ ‘ਚ ਕੋਈ ਸੱਚਾਈ ਨਹੀਂ ਹੈ। ਫ਼ਿਲਹਾਲ ਉਹ ਆਪਣੇ ਕੰਮ ‘ਚ ਬਿਜ਼ੀ ਹੈ ਅਤੇ ਉਸੇ ‘ਤੇ ਧਿਆਨ ਲਗਾਉਣਾ ਚਾਹੁੰਦੀ ਹੈ। ਉਹ ਆਪਣੇ ਕੰਮ ਤੋਂ ਖੁਸ਼ ਹੈ।
ਅਨੁਸ਼ਕਾ ਨੇ ਇਹ ਵੀ ਕਿਹਾ ਕਿ ਉਹ ਆਪਣੀ ਜ਼ਿੰਦਗੀ ਬਾਰੇ ਹਮੇਸ਼ਾ ‘ਓਪਨ’ ਹੀ ਰਹੀ ਹੈ ਅਤੇ ਸਭ ਨੂੰ ਬੇਨਤੀ ਕਰਦੀ ਹੈ ਕਿ ਇਹੋ ਜਿਹੀਆਂ ਅਫ਼ਵਾਹਾਂ ਨਾ ਫ਼ੈਲਾਉਣ।
ਜਦੋਂ ਉਸ ਨੇ ਵਿਆਹ ਕਰਨਾ ਹੋਵੇਗਾ, ਉਹ ਆਪ ਇਸ ਦਾ ਐਲਾਨ ਕਰੇਗੀ ਪਰ ਉਦੋਂ ਤੱਕ ਉਡੀਕ ਕੀਤੀ ਜਾਵੇ। ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਇਹ ਖ਼ਬਰ ਆਈ ਸੀ ਕਿ ਵਿਰਾਟ ਅਤੇ ਅਨੁਸ਼ਕਾ ਵਿੱਚਾਲੇ ਵਿਆਹ ਨੂੰ ਲੈ ਕੇ ਅਣਬਣ ਹੋ ਗਈ ਹੈ ਪਰ ਇਸ ਗੱਲ ‘ਤੇ ਅਨੁਸ਼ਕਾ ਨੇ ਕਿਸੇ ਤਰ੍ਹਾਂ ਦੀ ਸਫ਼ਾਈ ਨਹੀਂ ਦਿੱਤੀ।