6ਨਵੀਂ ਦਿੱਲੀ : ਆਮ ਆਦਮੀ ਪਾਰਟੀ ਦੇ ਸਵਾਲਾਂ ਨਾਲ ਘਿਰੇ ਵਿੱਤ ਮੰਤਰੀ ਅਰੁਣ ਜੇਤਲੀ ਨੇ ਪ੍ਰੈੱਸ ਕਾਨਫਰੰਸ ਕਰ ਕੇ ਸਫਾਈ ਦਿੱਤੀ। ਜੇਤਲੀ ਨੇ ਕਿਹਾ ਕਿ ਜਨਤਕ ਜੀਵਨ ਵਿਚ ਮੇਰੇ ਉੱਪਰ ਅਜੇ ਤਕ ਇਕ ਉਂਗਲ ਵੀ ਨਹੀਂ ਉੱਠੀ ਹੈ। ਅਰੁਣ ਜੇਤਲੀ ਨੇ ਕਿਹਾ ਕਿ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਜਾਂਚ ‘ਚ ਘਿਰੇ ਅਧਿਕਾਰੀ ਦੀ ਢਾਲ ਬਣ ਰਹੇ ਹਨ ਅਤੇ ਕਰੀਬੀ ਅਧਿਕਾਰੀ ਦੇ ਘਰ ਦੇ ਘਰ ਛਾਪੇ ਤੋਂ ਨਾਰਾਜ਼ ਹਨ।
ਦੱਸਣ ਯੋਗ ਹੈ ਕਿ ਆਮ ਆਦਮੀ ਪਾਰਟੀ ਨੇ ਦਿੱਲੀ ਜ਼ਿਲਾ ਕ੍ਰਿਕਟ ਸੰਘ (ਡੀ. ਡੀ. ਸੀ. ਏ.) ਵਿਚ ਘਪਲੇ ਨੂੰ ਲੈ ਕੇ ਪੱਤਰਕਾਰ ਸੰਮਲੇਨ ਕਰਦੇ ਹੋਏ ਵਿੱਤ ਮੰਤਰੀ ਅਰੁਣ ਜੇਤਲੀ ‘ਤੇ ਭ੍ਰਿਸ਼ਟਾਚਾਰ ਅਤੇ ਵਿੱਤੀ ਬੇਨਿਯਮੀਆਂ ਦੇ ਗੰਭੀਰ ਦੋਸ਼ ਲਾਏ ਹਨ ਅਤੇ ਕਿਹਾ ਕਿ ਅਰੁਣ ਜੇਤਲੀ ਦੀ ਡੀ. ਡੀ. ਸੀ. ਏ. ਘਪਲੇ ‘ਚ ਸਿੱਧੀ ਭੂਮਿਕਾ ਹੈ। ‘ਆਪ’ ਪਾਰਟੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਅਰੁਣ ਜੇਤਲੀ ਦੇ ਅਸਤੀਫੇ ਦੀ ਮੰਗ ਕੀਤੀ ਹੈ।
‘ਆਪ’ ਪਾਰਟੀ ਬੁਲਾਰੇ ਰਾਘਵ ਚੱਢਾ ਅਤੇ ਪਾਰਟੀ ਨੇਤਾ ਸੰਜੇ ਸਿੰਘ ਅਤੇ ਕੁਮਾਰ ਵਿਸ਼ਵਾਸ ਨੇ ਡੀ. ਡੀ. ਸੀ. ਏ. ਵਿਚ ਘਪਲੇ ਦਾ ਬਿਊਰਾ ਜਨਤਕ ਕਰਦੇ ਹੋਏ ਕਿਹਾ ਕਿ ਇਹ ਘਪਲਾ ਸਾਲ 1999 ਤੋਂ 2013 ਦਰਮਿਆਨ ਹੋਇਆ, ਜਦੋਂ ਜੇਤਲੀ ਡੀ. ਡੀ. ਸੀ. ਏ. ਦੇ ਪ੍ਰਧਾਨ ਸਨ।

LEAVE A REPLY