ਸੰਸਦ ‘ਚ ਨਾਅਰੇ ਲਾ-ਲਾ ਥੱਕੇ ਭਗਵੰਤ ਮਾਨ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਿਆਇਆ ਪਾਣੀ
4ਨਵੀਂ ਦਿੱਲੀ ; ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਭਗਵੰਤ ਮਾਨ ਸੰਸਦ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖਿਲਾਫ ਪੂਰੇ ਜੋਸ਼ ਵਿਚ ਵਿਰੋਧ ਪ੍ਰਦਰਸ਼ਨ ਕਰ ਰਹੇ ਸਨ। ਇਸੇ ਦੌਰਾਨ ਸੰਸਦ ਵਿਚ ਦਿਲਚਸਪ ਵਾਕਿਆ ਹੋਇਆ।
ਹੋਇਆ ਇੰਝ ਕਿ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਭਗਵੰਤ ਮਾਨ ਨੇ ਸੀ.ਬੀ.ਆਈ. ਦੇ ਦੁਰਵਿਵਹਾਰ ਦਾ ਮਾਮਲਾ ਲੋਕ ਸਭਾ ਵਿਚ ਉਠਾਇਆ। ਨਾਅਰੇ ਲਗਾਉਂਦੇ-ਲਗਾਉਂਦੇ ਭਗਵੰਤ ਮਾਨ ਲੋਕ ਸਭਾ ਦੇ ਵੈੱਲ ਤੱਕ ਪਹੁੰਚ ਗਏ। ਮਾਨ ਨੂੰ ਇਸ ਦੌਰਾਨ ਪਿਆਸ ਲੱਗੀ ਤਾਂ ਮੋਦੀ ਨੇ ਆਪਣਾ ਪਾਣੀ ਉਨ੍ਹਾਂ ਵੱਲ ਵਧਾ ਦਿੱਤਾ। ਪਾਣੀ ਪੀਣ ਤੋਂ ਬਾਅਦ ਭਗਵੰਤ ਮਾਨ ਨੇ ਫਿਰ ਤੋਂ ਨਾਅਰੇ ਲਾਉਣੇ ਸ਼ੁਰੂ ਕਰ ਦਿੱਤੇ। ਇਸ ਸਭ ਦੇਖ ਕੇ ਸਦਨ ਵਿਚ ਬੈਠੇ ਸਾਰੇ ਮੈਂਬਰਾਂ ਨੇ ਮੇਜ਼ ਥਪ ਥਪਾ ਕੇ ਖੁਸ਼ੀ ਪ੍ਰਗਟ ਕੀਤੀ। ਦਰਅਸਲ ਸੀ.ਬੀ.ਆਈ. ਦੇ ਛਾਪੇ ਤੋਂ ਬਾਅਦ ਆਮ ਆਦਮੀ ਪਾਰਟੀ ‘ਚ ਹਲਚਲ ਮਚੀ ਹੋਈ ਹੈ। ਪਾਰਟੀ ਵੱਲੋਂ ਇਸ ਦਾ ਵਿਰੋਧ ਕੀਤਾ ਜਾ ਰਿਹਾ ਹੈ। ਪਾਰਟੀ ਵੱਲੋਂ ਲਗਾਤਾਰ ਨਰਿੰਦਰ ਮੋਦੀ ‘ਤੇ ਨਿਸ਼ਾਨਾ ਸਾਧਿਆ ਜਾ ਰਿਹਾ ਕਿਉਂਕਿ ਸੀ.ਬੀ.ਆਈ. ਕੇਂਦਰ ਸਰਕਾਰ ਦੇ ਅਧੀਨ ਆਉਂਦੀ ਹੈ।

LEAVE A REPLY