ਸੁਸ਼ਮਾ ਸਵਰਾਜ ਨੇ ਪਾਕਿਸਤਾਨ ਨੂੰ ਕਿਹਾ ਗੱਲਬਾਤ ਤੇ ਅੱਤਵਾਦ ਇਕੋ ਵੇਲੇ ਸੰਭਵ ਨਹੀਂ

10ਨਵੀਂ ਦਿੱਲੀ : ਅੱਤਵਾਦ ਦੇ ਮੁੱਦੇ ‘ਤੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਕਿਹਾ ਕਿ ਭਾਰਤ ਪਾਕਿਸਤਾਨ ਨਾਲ ਗੱਲਬਾਤ ਨੂੰ ਜਾਰੀ ਰੱਖੇਗਾ ਕਿਉਂਕਿ ਜੰਗ ਕੋਈ ਹੱਲ ਨਹੀਂ ਹੈ। ਕੇਂਦਰ ਸਰਕਾਰ ਨੇ ਗੁਆਂਢੀ ਦੇਸ਼ ਨੂੰ ਇਹ ਵੀ ਸਪਸ਼ਟ ਕਰ ਦਿੱਤਾ ਹੈ ਕਿ ਗੱਲਬਾਤ ਤੇ ਅੱਤਵਾਦ ਨਾਲ ਨਾਲ ਨਹੀਂ ਚੱਲਣਗੇ।ઠ
ਸੁਸ਼ਮਾ ਸਵਰਾਜ ਨੇ ਕਿਹਾ ਕਿ ਇਕ ਹੀ ਬੈਠਕ ਵਿਚ ਸਾਰੀਆਂ ਸਮੱਸਿਆਵਾਂ ਦਾ ਹੱਲ ਨਹੀਂ ਨਿਕਲ ਸਕਦਾ। ਇਸ ਲਈ ਅਸੀਂ ਅੱਤਵਾਦ ਦੇ ਮਸਲੇ ‘ਤੇ ਗੱਲਬਾਤ ਜਾਰੀ ਰੱਖਾਂਗੇ। ਉਹਨਾਂ ਕਿਹਾ ਕਿ ਗੱਲਬਾਤ ਲਈ ਸਾਨੂੰ ਭਰੋਸਾ ਕਰਨਾ ਪਵੇਗਾ ਅਤੇ ਇਹ ਤੈਅ ਹੋ ਚੁੱਕਾ ਹੈ ਕਿ ਕੋਈ ਤੀਸਰਾ ਦੇਸ਼ ਇਸ ਵਿਚ ਕੋਈ ਦਖਲ ਨਹੀਂ ਦੇਵੇਗਾ। ਨਵੇਂ ਭਰੋਸੇ ਦੇ ਨਾਲ ਹੀ ਗੱਲਬਾਤ ਲਈ ਨਵੀਂ ਪਹਿਲ ਹੋਈ ਹੈ।

LEAVE A REPLY