ਪੰਜਾਬ ਸਰਕਾਰ ਵੱਲੋਂ ‘ਹਰ ਇੱਕ ਨੂੰ ਘਰ’ ਨੀਤੀ ਤਹਿਤ ਰਾਜ ਪੱਧਰੀ ਕਮੇਟੀ ਦਾ ਗਠਨ

9ਚੰਡੀਗੜ੍ਹ : ਪੰਜਾਬ ਸਰਕਾਰ ਨੇ “ਹਰ ਇੱਕ ਨੂੰ ਘਰ” ਨੀਤੀ ਤਹਿਤ ਰਾਜ ਪੱਧਰੀ ਕਮੇਟੀ ਦਾ ਗਠਨ ਕੀਤਾ ਹੈ । ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਸਰਕਾਰ ਦੇ ਇੱਕ ਬੁਲਾਰੇ ਨੇ ਕਿਹਾ ਕਿ ਪੰਜਾਬ ਦੇ ਨਾਗਰਿਕਾਂ ਲਈ ਸ਼ੁਰੂ ਕੀਤੀ ਜਾ ਰਹੀ “ਹਰ ਇੱਕ ਲਈ ਘਰ” ਨੀਤੀ ਵਿੱਚ ਕੀਤੀ ਵਿਵਸਥਾ ਅਨੁਸਾਰ ਰਾਜ ਪੱਧਰੀ ਸੈਂਕਸਨ ਅਤੇ ਮੋਨਿਟਰਿੰਗ ਕਮੇਟੀ ਦਾ ਗਠਨ ਕੀਤਾ ਗਿਆ ਹੈ । ਇਸ ਕਮੇਟੀ ਦਾ ਚੈਅਰਮੈਨ ਮੁੱਖ ਸਕੱਤਰ ਪੰਜਾਬ ਨੂੰ ਨਿਯੂਕਤ ਕੀਤਾ ਗਿਆ ਹੈ ਜਦਕਿ ਪ੍ਰਮੁੱਖ ਸਕੱਤਰ ਹਾਊਸਿੰਗ ਅਤੇ ਅਰਬਨ ਡਿਵੈਲਪਮੈਂਟ ਨੂੰ ਇਸਦਾ ਵਾਈਸ ਚੈਅਰਮੈਨ ਨਿਯੁਕਤ ਕੀਤਾ ਗਿਆ ਹੈ ।
ਬੁਲਾਰੇ ਨੇ ਦੱਸਿਆ ਕਿ ਇਸ ਕਮੇਟੀ ਦੇ ਬਾਕੀ ਮੈਂਬਰਾਂ ਵਿੱਚ ਪ੍ਰਮੁੱਖ ਸਕੱਤਰ ਵਿੱਤ, ਸਕੱਤਰ ਸਥਾਨਕ ਸਰਕਾਰਾਂ, ਸਕੱਤਰ ਮਾਲ, ਸਕੱੱਤਰ ਸਾਇੰਸ, ਤਕਨਾਲੋਜੀ ਅਤੇ ਵਾਤਾਵਰਣ , ਸਟੇਟ ਲੈਵਲ ਬੈਂਕਰ ਕਮੇਟੀ ਕਨਵੀਨਰ ਅਤੇ ਸਟੇਟ ਨੋਡਲ ਅਫਸਰ (ਚੀਫ ਐਡਮਿਨਿਸਟ੍ਰੇਟਰ ਪੁੱਡਾ)।

LEAVE A REPLY