ਨਵੀਂ ਦਿੱਲੀ :- ਨੈਸ਼ਨਲ ਹੇਰਾਲਡ ਮਾਮਲੇ ਵਿਚ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਤੇ ਉੱਪ ਪ੍ਰਧਾਨ ਰਾਹੁਲ ਗਾਂਧੀ ਆਰ-ਪਾਰ ਦੀ ਲੜਾਈ ਲਈ ਤਿਆਰ ਹੋ ਗਏ ਹਨ। ਪਾਰਟੀ ਸੂਤਰਾਂ ਮੁਤਾਬਿਕ ਜੇ ਲੋੜ ਪਈ ਤਾਂ ਉਹ ਜੇਲ੍ਹ ਜਾਣ ਨੂੰ ਵੀ ਤਿਆਰ ਹਨ। 19 ਦਸੰਬਰ ਨੂੰ ਇਨ੍ਹਾਂ ਦੋਵਾਂ ਦੀ ਅਦਾਲਤ ਵਿਚ ਪੇਸ਼ੀ ਹੈ। ਅਜੇ ਤੱਕ ਸੋਨੀਆ ਤੇ ਰਾਹੁਲ ਗਾਂਧੀ ਨੇ ਬੇਲ ਬਾਂਡ ਨਹੀਂ ਭਰਿਆ ਹੈ। ਜ਼ਮਾਨਤ ਨਾ ਲੈਣ ਦੀ ਸੂਰਤ ਵਿਚ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਜੇਲ੍ਹ ਜਾ ਸਕਦੇ ਹਨ।