ਅਮਰਿੰਦਰ ਨੇ ਬਠਿੰਡਾ ਰੈਲੀ ਦੀ ਸਫਲਤਾ ਲਈ ਲੋਕਾਂ ਅਤੇ ਸਾਥੀਆਂ ਦਾ ਕੀਤਾ ਧੰਨਵਾਦ

3ਚੰਡੀਗੜ੍ਹ : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਬੀਤੇ ਦਿਨ ਬਠਿੰਡਾ ਵਿਖੇ ਹੋਈ ਰੈਲੀ ਦੀ ਸ਼ਾਨਦਾਰ ਸਫਲਤਾ ਲਈ ਪੰਜਾਬ ਦੇ ਲੋਕਾਂ ਤੇ ਆਪਣੀ ਪਾਰਟੀ ਦੇ ਸਾਥੀਆਂ ਤੇ ਆਗੂਆਂ ਦਾ ਧੰਨਵਾਦ ਪ੍ਰਗਟਾਇਆ ਹੈ, ਜਿਨ੍ਹਾਂ ਦੇ ਸਮਰਥਨ ਬਗੈਰ ਇਹ ਮੁਮਕਿਨ ਨਹੀਂ ਹੋ ਸਕਦਾ ਸੀ।
ਇਥੇ ਜ਼ਾਰੀ ਬਿਆਨ ‘ਚ ਉਨ੍ਹਾਂ ਨੇ ਕਿਹਾ ਕਿ ਤੁਹਾਡੇ ਸਾਰਿਆਂ ਵੱਲੋਂ ਮੈਨੂੰ ਦਿੱਤੇ ਗਏ ਵੱਡੇ ਸਮਰਥਨ ਤੋਂ ਬਾਅਦ ਉਹ ਖੁਦ ਨੂੰ ਨਿਮਾਣਾ ਮਹਿਸੂਸ ਕਰ ਰਹੇ ਹਨ। ਉਹ ਤੁਹਾਡੀਆਂ ਉਮੀਦਾਂ ਨੂੰ ਵੀ ਸਮਝਦੇ ਹਨ ਅਤੇ ਤੁਹਾਡੇ ਵੱਲੋਂ ਮੇਰੇ ਮੋਢਿਆਂ ‘ਤੇ ਪਾਈ ਅਹਿਮ ਜ਼ਿੰਮੇਵਾਰੀ ਨੂੰ ਵੀ ਸਮਝਦੇ ਹਨ।
ਪਾਰਟੀ ‘ਚ ਆਪਣੇ ਸਾਥੀਆਂ ਤੇ ਸੀਨੀਅਰ ਆਗੂਆਂ ਨੂੰ ਵਿਸ਼ੇਸ਼ ਸੰਦੇਸ਼ ‘ਚ ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਅਸੀਂ ਇਕ ਸ਼ਾਨਦਾਰ ਸ਼ੁਰੂਆਤ ਕੀਤੀ ਹੈ ਅਤੇ ਨਿਸ਼ਚਿਤ ਤੌਰ ‘ਤੇ ਇਹ ਤੁਹਾਡੇ ਸਮਰਥਨ ਤੇ ਸਹਿਯੋਗ ਬਗੈਰ ਮੁਮਕਿਨ ਨਹੀਂ ਹੋਣੀ ਸੀ। ਆਓ ਅਸੀਂ ਮਿਲ ਕੇ ਇਸ ਮਿਸ਼ਨ ਨੂੰ ਨਿਰਣਾਂਇਕ ਨਤੀਜ਼ੇ ‘ਤੇ ਪਹੁੰਚਾਈਏ ਤੇ ਲੱਖਾਂ ਪਾਰਟੀ ਵਰਕਰਾਂ ਨੂੰ ਕਾਂਗਰਸ ਸਰਕਾਰ ਸੌਂਪੀਏ, ਜਿਨ੍ਹਾਂ ਨੂੰ ਸਾਡੇ ਤੋਂ ਬਹੁਤ ਉਮੀਦਾਂ ਹਨ।
ਉਨ੍ਹਾਂ ਨੇ ਜ਼ੋਰ ਦਿੰਦਿਆਂ ਕਿਹਾ ਕਿ ਇਹ ਸਿਰਫ ਪਾਰਟੀ ਲਈ ਨਹੀਂ ਮਹੱਤਵਪੂਰਨ ਹੈ, ਬਲਕਿ ਪੰਜਾਬ ਨੂੰ ਵੀ ਸਿਆਸੀ, ਸਮਾਜਿਕ ਤੇ ਆਰਥਿਕ ਪੱਧਰ ‘ਤੇ ਬਚਾਏ ਜਾਣ ਦੀ ਲੋੜ ਹੈ। ਪੰਜਾਬ ਦੇ ਲੋਕ ਸਾਡੇ ਵੱਲ ਬਹੁਤ ਸਾਰੀਆਂ ਉਮੀਦਾਂ ਲਗਾਏ ਦੇਖ ਰਹੇ ਹਨ ਤੇ ਇਸਦਾ ਖੁਲਾਸਾ ਬੀਤੇ ਦਿਨ ਬਠਿੰਡਾ ‘ਚ ਉਨ੍ਹਾਂ ਦੇ ਭਾਰੀ ਸਮਰਥਨ ਤੋਂ ਹੁੰਦਾ ਹੈ ਅਤੇ ਸਾਨੂੰ ਕਿਸੇ ਵੀ ਕੀਮਤ ‘ਤੇ ਉਨ੍ਹਾਂ ਦੀਆਂ ਉਮੀਦਾਂ ‘ਤੇ ਖਰਾ ਉਤਰਨਾ ਚਾਹੀਦਾ ਹੈ।
ਕੈਪਟਨ ਅਮਰਿੰਦਰ ਨੇ ਦੁਹਰਾਇਆ ਕਿ ਉਹ ਸਾਰਿਆਂ ਨੂੰ ਨਾਲ ਲੈ ਕੇ ਚੱਲਣਗੇ ਅਤੇ ਇਹ ਹਮੇਸ਼ਾ ਇਕ ਸਾਂਝੀ ਕੋਸ਼ਿਸ਼ ਰਹੇਗੀ। ਉਨ੍ਹਾਂ ਹਮੇਸ਼ਾ ਖੁੱਲ੍ਹੇ ਹਨ ਅਤੇ ਪਾਰਟੀ ਤੇ ਪੰਜਾਬ ਦੀ ਤਰੱਕੀ ਲਈ ਮੇਰੇ ਪਾਰਟੀ ਦੇ ਸਾਥੀਆਂ ਤੇ ਵਰਕਰਾਂ ਲਈ ਹਮੇਸ਼ਾ ਖੁੱਲ੍ਹੇ ਰਹਿਣਗੇ। ਉਨ੍ਹਾਂ ਨੇ ਕਿਹਾ ਕਿ ਕੱਲ੍ਹ ਬਠਿੰਡੇ ਤੋਂ ਸ਼ੁਰੂ ਹੋਇਆ ਮਿਸ਼ਨ 2017 ‘ਚ ਪੰਜਾਬ ‘ਚ ਕਾਂਗਰਸ ਦੀ ਸਰਕਾਰ ਨਾਲ ਪੂਰਾ ਹੋਵੇਗਾ, ਜਿਸਦਾ ਬਿਗੁਲ ਵੱਜ ਚੁੱਕਾ ਹੈ ਅਤੇ ਪਾਰਟੀ ਅਹੁਦੇਦਾਰ ਤੇ ਵਰਕਰ ਪਹਿਲਾਂ ਤੋਂ ਜੰਗ ਲਈ ਤਿਆਰ ਹਨ।

LEAVE A REPLY