ਸਪੇਨ ਦੀ ਪੁਲਸ ਨੇ ਫੜਿਆ ਇਸਲਾਮੀ ਅੱਤਵਾਦੀ

2015_12image_18_01_3062800001-llਮੈਡ੍ਰਿਡ : ਸਪੇਨ ਦੀ ਪੁਲਸ ਨੇ ਇਕ ਕਥਿਤ ਇਸਲਾਮੀ ਅੱਤਵਾਦੀ ਨੂੰ ਗ੍ਰਿਫਤਾਰ ਕੀਤਾ ਹੈ। ਇਸ ਦੀ ਭਾਲ ਅਮਰੀਕਾ ਦੀ ਸੰਘੀ ਜਾਂਚ ਬਿਊਰੋ ਨੂੰ ਇਕ ਕਾਰਟੂਨਿਸਟ ਦੀ ਹੱਤਿਆ ਦੀ ਸਾਜ਼ਿਸ਼ ਦੇ ਸਬੰਧ ਵਿਚ ਸੀ, ਜਿਸ ਨੂੰ ਅਸਫਲ ਕਰ ਦਿੱਤਾ ਗਿਆ ਸੀ। ਅਧਿਕਾਰੀਆਂ ਨੇ ਦੱਸਿਆ ਕਿ ਇਹ ਸਾਜ਼ਿਸ਼ ਸਵੀਡਨ ਦੇ ਉਸ ਕਾਰਟੂਨਿਸਟ ਦੀ ਹੱਤਿਆ ਦੀ ਸੀ, ਜਿਸ ਨੇ ਮੁਹੰਮਦ ਸਾਹਿਬ ਦਾ ਕਾਰਟੂਨ ਬਣਾਇਆ ਸੀ। ਇਸ ਕਾਰਟੂਨ ਨਾਲ ਮੁਸਲਮਾਨਾਂ ਦੀਆਂ ਭਾਵਨਾਵਾਂ ਭੜਕੀਆਂ ਸਨ।

LEAVE A REPLY