1ਨਵੀਂ ਦਿੱਲੀ ; ਅਗਲੇ ਸਾਲ ਦੀ ਪਹਿਲੀ ਤਰੀਕ ਤੋਂ ਰਾਜਧਾਨੀ ਦਿੱਲੀ ‘ਚ ਇਵਨ-ਓਡ ਦਾ ਫਾਰਮੂਲਾ ਲਾਗੂ ਹੋਣ ‘ਤੇ ਲਗਭਗ 10 ਲੱਖ ਨਿੱਜੀ ਕਾਰਾਂ ਰੋਜ਼ਾਨਾ ਸੜਕਾਂ ਤੋਂ ਹਟਣਗੀਆਂ। ਇਸ ਨਾਲ ਆਵਾਜਾਈ ‘ਚ ਜ਼ਬਰਦਸਤ ਘਾਟ ਆਏਗੀ, ਜਿਸ ਨਾਲ ਉਮੀਦ ਹੈ ਕਿ ਸ਼ਹਿਰ ‘ਚ ਪ੍ਰਦੂਸ਼ਣ ਦਾ ਉੱਚ ਪੱਧਰ ਘੱਟ ਹੋਵੇਗਾ। ਦਿੱਲੀ ‘ਚ 1 ਲੱਖ ਤੋਂ ਵੱਧ ਚਾਰ-ਪਹੀਆ ਵਾਹਨ ਰਜਿਸਟਰਡ ਹਨ ਤੇ ‘ਆਪ’ ਸਰਕਾਰ ਦਾ ਮੁੱਖ ਇਵਨ-ਓਡ ਫਾਰਮੂਲਾ ਲਾਗੁ ਹੋਣ ਤੋਂ ਬਾਅਦ ਇਸ ‘ਚ ਲਗਭਗ ਅੱਧੇ ਵਾਹਨ ਸੜਕਾਂ ‘ਤੇ ਨਹੀਂ ਆ ਸਕਣਗੇ।
ਸਰਕਾਰ ਦੇ ਇਕ ਉੱਚ ਅਧਿਕਾਰੀ ਨੇ ਦੱਸਿਆ, ‘ਰਾਸ਼ਟਰੀ ਰਾਜਧਾਨੀ ‘ਚ 1 ਲੱਖ ਚਾਰ-ਪਹੀਆ ਵਾਹਨ ਰਜਿਸਟਰਡ ਹਨ, ਜਿਨ੍ਹਾਂ ‘ਚ ਜੀਪ, ਕਾਰ ਤੇ ਵੈਨ ਸ਼ਾਮਲ ਹਨ।’ ਉਨ੍ਹਾਂ ਕਿਹਾ ਕਿ ਇਕ ਜਨਵਰੀ ਤੋਂ ਇਵਨ-ਓਡ ਫਾਰਮੂਲਾ ਲਾਗੂ ਹੋਣ ਤੋਂ ਬਾਅਦ ਓਡ ਤਰੀਕਾਂ ‘ਤੇ ਸ਼ਹਿਰ ਦੀਆਂ ਸੜਕਾਂ ‘ਤੇ 10 ਲੱਖ ਇਵਨ ਨੰਬਰ ਵਾਲੀਆਂ ਕਾਰਾਂ ਨਹੀਂ ਚੱਲਣਗੀਆਂ ਤੇ ਅਜਿਹਾ ਹੀ 15 ਦਿਨ ਦੇ ਪਰੀਖਣ ਸਮੇਂ ‘ਚ ਦੂਜੇ ਦਿਨ ਹੋਵੇਗਾ।

LEAVE A REPLY