10ਬੌਲੀਵੁੱਡ ਅਦਾਕਾਰਾ ਕਰੀਨਾ ਕਪੂਰ ਖਾਨ ਨੇ ਕਿਹਾ ਕਿ ਉਹ ਕਦੇ ਨਹੀਂ ਚਾਹੁੰਦੀ ਕਿ ਉਸ ਦੇ ਪਤੀ ਸੈਫ਼ ਅਲੀ ਖਾਨ ‘ਚ ਕੋਈ ਤਬਦੀਲੀ ਆਵੇ। ਕਰੀਨਾ ਤੋਂ ਜਦੋਂ ਪੁੱਛਿਆ ਗਿਆ ਕਿ ਕੀ ਵਿਆਹ ਤੋਂ ਬਾਅਦ ਕੁਝ ਬਦਲਿਆ ਹੈ? ਇਸ ਦੇ ਜਵਾਬ ‘ਚ ਉਸ ਨੇ ਕਿਹਾ ਕਿ ਮੈਂ ਆਪਣੀ ਵਿਆਹੁਤਾ ਜ਼ਿੰਦਗੀ ਤੋਂ ਖੁਸ਼ ਹਾਂ। ਵਿਆਹ ਤੋਂ ਬਾਅਦ ਮੇਰੇ ‘ਚ ਕੋਈ ਤਬਦੀਲੀ ਨਹੀਂ ਆਈ। ਮੈਂ ਕੁਝ ਵੀ ਨਹੀਂ ਬਦਲਣਾ ਚਾਹੁੰਦੀ। ਮੈਂ ਨਹੀਂ ਚਾਹੁੰਦੀ ਕਿ ਮੇਰੇ ਪਤੀ ਵੀ ਕੋਈ ਤਬਦੀਲੀ ਆਵੇ।  ਅਕਤੂਬਰ 2012 ‘ਚ ਕਰੀਨਾ ਕਪੂਰ ਅਤੇ ਅਦਾਕਾਰ ਸੈਫ਼ ਅਲੀ ਖਾਨ ਦਾ ਵਿਆਹ ਹੋਇਆ ਸੀ। ਦੋਹਾਂ ਨੇ ਇਕੱਠਿਆਂ ‘ਟਸ਼ਨ’, ‘ਕੁਰਬਾਨ’ ਅਤੇ ‘ਏਜੰਟ ਵਿਨੋਦ’ ਵਰਗੀਆਂ ਫ਼ਿਲਮਾਂ ‘ਚ ਕੰਮ ਕੀਤਾ ਹੈ। ਜਦੋਂ ਕਰੀਨਾ ਤੋਂ ਉਸ ਦੀ ਪ੍ਰੇਰਨਾ ਬਾਰੇ ਪੁੱਛਿਆ ਗਿਆ ਤਾਂ ਉਸ ਨੇ ਆਪਣੀ ਪ੍ਰੇਰਨਾ ਸਰੋਤ ‘ਤਨੁ ਵੈੱਡਸ ਮਨੁ’ ਦੀ ਅਦਾਕਾਰਾ ਕੰਗਨਾ ਰਣਾਉਤ ਨੂੰ ਦੱਸਿਆ। ਜ਼ਿਕਰਯੋਗ ਹੈ ਕਿ ਕਰੀਨਾ ਕਪੂਰ ਫ਼ਿਲਮਕਾਰ ਇਮਤਿਆਜ ਅਲੀ ਨਾਲ ਹਿੰਦੁਸਤਾਨ ਟਾਈਮਸ ਲੀਡਰਸ਼ਿਪ ਸਮਿਟ ਦੇ 13ਵੇਂ ਪ੍ਰੋਗਰਾਮ ‘ਚ ਹਿੱਸਾ ਲੈਣ ਪਹੁੰਚੀ ਸੀ। ਇਸ ਦੌਰਾਨ ਉਹ ਇਕ ਪੈਨਲ ਚਰਚਾ ‘ਚ ਸ਼ਾਮਲ ਹੋਈ। ਇਸ ਦੋ ਦਿਨਾ ਸਮਿਟ ਦੀ ਸ਼ੁਰੂਆਤ ਬੀਤੇ ਸ਼ੁੱਕਰਵਾਰ ਨੂੰ ਹੋਈ, ਜਿਸ ਵਿੱਚ ਪੂਰੀ ਦੁਨੀਆ ਦੇ ਸਿਆਸਤਦਾਨ, ਕਾਰਪੋਰੇਟ ਦਿੱਗਜ, ਖੇਡ ਜਗਤ ਦੇ ਦਿੱਗਜ ਅਤੇ ਅਰਥਸ਼ਾਸਤਰੀ ਹਿੱਸਾ ਲੈ ਰਹੇ ਹਨ। ਉਹ ਦੁਨੀਆ ਦੇ ਰੌਸ਼ਨ ਸਥਾਨ ਦੇ ਰੂਪ ‘ਚ ਭਾਰਤ ਦੇ ਭਵਿੱਖ ‘ਤੇ ਚਰਚਾ ਕਰ ਰਹੇ ਹਨ।

LEAVE A REPLY