downloadਬਨਗਾਉਂ ਤੋਂ ਸਿਆਲਦਾਹ ਆਉਣ ਵਾਲੀ ਲੋਕਲ ਟ੍ਰੇਨ ਰੋਜ਼ਾਨਾ ਵਾਂਗ ਸਵੇਰੇ ਸਾਢੇ ਪੰਜ ਵਜੇਪਲੇਟਫ਼ਾਰਮ ਤੇ ਆਈ।ਯਾਤਰੀ ਸਾਰੇ ਹੀ ਇੱਥੇ ਉਤਰ ਗਏ।ਰੇਲ ਗੱਡੀ ਖਾਲੀ ਹੁੰਦੇ ਹੀ ਰੇਲਵੇ ਪੁਲਿਸ ਦੇ ਜਵਾਨਾਂ ਨੇ ਗੱੜੀ ਦੀ ਰੂਟੀਨ ਚੈਕਿੰਗ ਆਰੰਭ ਕੀਤੀ। ਵਾਰੀ ਵਾਰੀ ਸਾਰੇ ਡੱਬਿਆਂ ਦਾ ਮੁਆਇਨਾ ਕੀਤਾ। ਕਈ ਬੋਗੀਆਂ ਚੈਕ ਕਰਨ ਤੋਂ ਬਾਅਦ ਪੁਲਿਸ ਦੇ ਜਵਾਨ ਇਕ ਬੋਗੀ ਵਿੱਚ ਗਏ ਤਾਂ ਉਸ ਵਿੱਚ ਲੋਹੇ ਦਾ ਇਕ ਮਜ਼ਬੂਤ ਬਕਸਾ ਲਵਾਰਿਸ ਪਿਆ ਸੀ। ਪੁਲਿਸ ਨੇ ਉਸਨੂੰ ਹਿਲਾ ਕੇ ਦੇਖਿਆ ਤਾਂ ਉਹਨਾਂ ਨੇ ਸੀਨੀਅਰ ਅਫ਼ਸਰਾਂ ਨੂੰ ਇਤਲਾਹ ਕੀਤੀ।
ਗਵਾਹਾਂ ਦੀ ਮੌਜੂਦਗੀ ਵਿੱਚ ਜਿੰਦਰਾ ਤੋੜ ਕੇ ਬਕਸੇ ਨੂੰ ਖੋਲ੍ਹਿਆ ਤਾਂ ਉਸ ਵਿੱਚ 20-22 ਸਾਲ ਦੇ ਇਕ ਲੜਕੇ ਦੀ ਲਾਸ਼ ਮਿਲੀ। ਲੜਕੇ ਦਾ ਗਲਾ ਅਤੇ ਬੁੱਲ੍ਹ ਕੱਟੇ ਪਏ ਸਨ, ਜਿਸ ਵਿੱਚੋਂ ਹੁਣ ਵੀ ਖੂਨ ਰਿਸ ਰਿਹਾ ਸੀ।
ਸਪਸ਼ਟ ਸੀ ਕਿ ਇਸਦੀ ਹੱਤਿਆ ਨੂੰ ਬਹੁਤਾ ਸਮਾਂ ਨਹੀਂ ਹੋਇਆ। ਪੁਲਿਸ ਨੇ ਲਾਸ਼ ਬਾਹਰ ਕੱਢੀ ਅਤੇ ਬਕਸੇ ਨੂੰ ਚੰਗੀ ਤਰ੍ਹਾਂ ਚੈਕ ਕੀਤਾ। ਮ੍ਰਿਤਕ ਦੇ ਹੱਥਾਂ ਤੇ ਟੈਟੂ ਬਣਿਆ ਸੀ ਅਤੇ ਉਸ ਤੇ ਅਮਿਤ ਲਿਖਿਆ ਸੀ। ਹੋਰ ਕੋਈ ਸੁਰਾਗ ਨਾ ਮਿਲ ਸਕਿਆ।
ਪੁਲਿਸ ਨੇ ਲਾਸ਼ ਪੋਸਟ ਮਾਰਟਮ ਲਈ ਭਿਜਵਾ ਦਿੱਤੀ। ਇਸ ਤੋਂ ਬਾਅਦ ਲਾਸ਼ ਦੀ ਸ਼ਨਾਖਤ ਕਰਨ ਦੀ ਕੋਸ਼ਿਸ਼ ਕੀਤੀ। ਸ਼ਿਨਾਖਤ ਕਰਨ ਮੀਡੀਆ ਦੀ ਮਦਦ ਲਈ ਗਈ। ਅਖਬਾਰਾਂ ਵਿੱਚ ਤਸਵੀਰ ਵੀ ਛਪੀ। ਅਗਲੇ ਦਿਨ ਹੀ ਇੱਕ ਅੱਧਖੜ੍ਹ ਵਿਅਕਤੀ ਥਾਣੇ ਪਹੁੰਚਿਆ ਅਤੇ ਕਿਹਾ ਕਿ ਮੇਰਾ ਨਾਂ ਜਯੰਤੋ ਰਾਇ ਹੈ। ਇਹ ਮੇਰੀ ਪਤਨੀ ਆਸ਼ਾ ਹੈ। ਅਸੀਂਪਾਲਵਾੜਾ ਜ਼ਿਲ੍ਹਾ ਉਤਰ 24 ਪਰਗਨਾ ਦੇ ਰਹਿਣ ਵਾਲੇ ਹਾਂ। ਉਹਨਾਂ ਨੇ ਦੱਸਿਆ ਕਿ ਸਾਡਾ ਮੁੰਡਾ ਅਮਿਤ ਰਾਏ ਨਾਸਿਕ ਤੋਂ ਵਾਪਸ ਪਰਤਿਆ ਸੀ। ਕਿਸੇ ਦਾ ਫ਼ੋਨ ਆਇਆ ਤਾਂ ਉਹ ਘਰੋਂ ਨਿਕਲ ਗਿਆ। ਉਸਦੀ ਉਮਰ 22 ਸਾਲ ਦੱਸੀ ਗਈ। ਇਸ ਤੋਂ ਬਾਅਦ ਹਸਪਤਾਲ ਉਹਨਾਂ ਨੂੰ ਲਾਸ਼ ਦਿਖਾਈ ਤਾਂ ਉਹ ਰੋਂਦੇ ਹੋਏ ਨਿਕਲੇ। ਲਾਸ਼ ਦੀ ਸ਼ਨਾਖਤ ਹੋ ਗਈ ਸੀ। ਉਹਨਾਂ ਦੱਸਿਆ ਕਿ ਅਮਿਤ ਆਪਣੇ ਕੰਮ ਵਿੱਚ ਹੀ ਰੁੱਝਿਆ ਰਹਿਣ ਵਾਲਾ ਨੌਜਵਾਨ ਸੀ। ਉਸਦੀ ਕਿਸੇ ਨਾਲ ਦੁਸ਼ਮਣੀ ਨਹੀਂ ਸੀ। ਇਕ ਹਫ਼ਤਾ ਪਹਿਲਾਂ ਹੀ ਉਸਦਾ ਵਿਆਹ ਹੋਇਆ ਸੀ, ਉਹ ਵੀ ਲਵ ਮੈਰਿਜ। ਕੀ ਲੜਕੀ ਦੇ ਪਰਿਵਾਰ ਵਾਲੇ ਸਹਿਮਤ ਸਨ? ਨਹੀਂ, ਉਹਨਾਂ ਨੇ ਪੁਲਿਸ ਨੂੰ ਕਿਹਾ। ਉਸਦੀ ਪਤਨੀ ਰਾਖੀ ਕਿੱਥੇ ਹੈ?
ਜੀ ਪੇਕੇ ਘਰ ਵਿੱਚ। ਵਿਆਹ ਤੋਂ ਤੀਜੇ ਦਿਨ ਹੀ ਰਾਖੀ ਦੇ ਮਾਂ-ਬਾਪ ਸਾਡੇ ਕਰ ਆ ਕੇ ਉਸਨੂੰ ਲੈ ਗਏ ਸਨ। ਪੁਲਿਸ ਦਾ ਧਿਆਨ ਤੁਰੰਤ ਆਨਰ ਕਿਲਿੰਗ ਵੱਲ ਗਿਆ।ਜਿਹਨਾਂ ਦਾ ਜਵਾਨ ਮੁੰਡਾ ਮਾਰਿਆ ਗਿਆ ਹੋਵੇ, ਉਹ ਪੁਲਿਸ ਤੋਂ ਕੀ ਲੁਕੋਣਗੇ?
ਜਯੰਤੀ ਘੋਸ਼ ਉਰਫ਼ ਬੁਲੂ ਦੀ ਆਰਥਿਕ ਹਾਲਤ ਕੁਝ ਜ਼ਿਆਦਾ ਠੀਕ ਨਹੀਂ ਸੀ। ਬੱਸ ਕਿਸੇ ਤਰ੍ਹਾਂ ਉਹ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾ ਲੈਂਦੇ ਸਨ। ਇਹੀ ਕਾਰਨ ਸੀ ਕਿ ਅਮਿਤ ਉਰਫ਼ ਭੇਲੂ ਨੇ ਔਸਤ ਪੜ੍ਹਾਈ ਕੀਤੀ ਅਤੇ ਫ਼ਿਰ ਰੁਜ਼ਗਾਰ ਦੀ ਭਾਲ ਵਿੱਚ ਜੁਟ ਗਿਆ। ਇਸ ਦਸ਼ਾ ਵਿੱਚ ਅਮਿਤ ਲੋਕਲ ਟ੍ਰੇਨਾਂ ਵਿੱਚ ਨਜਾਇਜ਼ ਵੈਂਡਰ ਬਣ ਗਿਆ। ਉਸਨੇ ਦੇਖਿਆ ਕਿ ਟ੍ਰੇਨਾਂ ਵਿੱਚ ਲੋਕੀ ਬਾਜ਼ਾਰ ਕੀਮਤ ਤੋਂ ਬਹੁਤ ਉਚੇ ਰੇਟ ਤੇ ਸਮਾਨ ਵੇਚਦੇ ਹਨ। 17 ਸਾਲਾ ਰਾਖੀ ਅਮਿਤ ਦੇ ਪੜੌਸੀ ਮੁਹੱਲੇ ਦੀ ਰਹਿਣ ਵਾਲੀ ਪ੍ਰਦੀਪ ਸਾਹਾ ਉਰਫ਼ ਪਰੋ ਅਤੇ ਸਵਿਤਾ ਦੀ ਲੜਕੀ ਸੀ। ਉਸਦੇ ਦੋ ਵੱਡੇ ਭਰਾ ਵੀ ਸਨ ਬਾਪੀ ਉਰਫ਼ ਕਾਲਾ ਅਤੇ ਵਿਸ਼ਵਜੀਤ। ਰਾਖੀ ਨਾਲ ਅਮਿਤ ਦੀਆਂ ਨਜ਼ਰਾਂ ਭਿੜ ਗਈਆਂ। ਰਾਖੀ ਨੇ ਅਮਿਤ ਨੂੰ ਮੋਢੇ ਨਾਲ ਮੋਢਾ ਮਿਲਾ ਕੇ ਚੱਲਦੇ ਦੇਖਿਆ ਤਾਂ ਉਸ ਵੱਲ ਸਿਰ ਘੁੰਮਾ ਕੇ ਮੁਸਕਰਾਈ।ਅਮਿਤ ਕੋਲ ਦਿਨ ਵੇਲੇ ਵਕਤ ਨਹੀਂ ਹੁੰਦਾ ਸੀ ਅਤੇ ਰੋਜ਼ ਸ਼ਾਮ ਨੂੰ ਰਾਖੀ ਨੂੰ ਮਿਲਣ ਦੀ ਵਿਉਂਤ ਬਣਾਈ। ਰਾਖੀ ਸਿਆਲਦਾਹ-ਹਾਵੜਾ ਰੂਟ ਦੀਆਂ ਉਹਨਾਂ ਲੋਕਲ ਟ੍ਰੇਨਾਂ ਵਿੱਚ ਸਫ਼ਰ ਕਰਨ ਲੱਗੀ, ਜਿਹਨਾਂ ਵਿੱਚ ਅਮਿਤ ਖਾਣ-ਪੀਣ ਦੀਆਂ ਚੀਜ਼ਾਂ ਵੇਚਦਾ ਸੀ। ਅਮਿਤ ਦਾ ਕੰਮ ਅਤੇ ਪਿਆਰ ਇਕੱਠੇ ਚੱਲਣ ਲੱਗੇ। ਸਾਲ-ਸਵਾ ਸਾਲ ਬਾਅਦ ਉਹ ਵਕਤ ਵੀ ਆਇਆ ਜਦੋਂ ਇਕ ਦੂਜੇ ਨੇ ਵਿਆਹ ਦਾ ਫ਼ੈਸਲਾ ਕਰ ਲਿਆ। ਅਮਿਤ ਨੂੰ ਯਕੀਨੀ ਸੀ ਕਿ ਉਸਦੇ ਮਾਂ-ਬਾਪ ਤਾਂ ਉਸ ਨਾਲ ਸਹਿਮਤ ਹੋ ਜਾਣਗੇ। ਰਾਖੀ ਨੂੰ ਡਰ ਸੀ ਕਿ ਪ੍ਰੇਮ ਦਾ ਭੇਦ ਖੁੱਲਣ ਤੋਂ ਬਾਅਦ ਉਸਦੇ ਮਾਂ ਬਾਪ ਭੜਕ ਸਕਦੇ ਹਨ। ਵਿਆਹ ਲਈ ਰਾਖੀ ਅਤੇ ਅਮਿਤ ਨੇ 15 ਅਪ੍ਰੈਲ ਦੀ ਤਾਰੀਖ ਤਹਿ ਕਰ ਲੲ। ਉਸ ਦਿਨ ਰਰਾਖੀ ਘਰ ਤੋਂ ਇਹ ਕਹਿ ਕੇ ਨਿਕਲੀ ਕਿ ਉਹ ਆਪਣੀ ਇਕ ਸਹੇਲੀ ਨੂੰ ਮਿਲਦ ਜਾ ਰਹੀ ਹੈ, ਦੋ ਘੰਟੇ ਵਿੱਚ ਮੁੜ ਆਵੇਗੀ, ਪਰ ਉਹ ਜਾ ਪਹੁੰਚੀ, ਜਿੱਥੇ ਅਮਿਤ ਉਸਦੀ ਉਡੀਕ ਕਰ ਰਿਹਾ ਸੀ।
ਅਮਿਤ ਅਤੇ ਰਾਖੀ ਨੇ ਚਕਲਾ ਮੰਦਰ ਵਿੱਚ ਵਿਆਹ ਕਰ ਲਿਆ। ਉਸ ਤੋਂ ਬਾਅਦ ਅਮਿਤ ਰਾਖੀ ਨੂੰ ਆਪਣੇ ਘਰ ਲੈ ਗਿਆ। ਆਸ਼ਾ ਅਤੇ ਬੁਲੂ ਰਾਏ ਵੀ ਹੈਰਾਨ ਰਹਿ ਗਏ ਕਿ ਇਹ ਕੀ ਹੋ ਗਿਆ।
ਫ਼ਿਰ ਉਹਨਾਂ ਨੇ ਕਿਸੇ ਤਰ੍ਹਾਂ ਉਸਨੂੰ ਸਵੀਕਾਰ ਕਰ ਹੀ ਲਿਆ। ਅਮਿਤ ਨੇ ਆਪਣੀ ਅਤੇ ਰਾਖੀ ਦੀ ਬੇਵਸੀ ਤੋਂ ਮਾਤਾ-ਪਿਤਾ ਨੂੰ ਜਾਣੂ ਕਰਵਾਇਆ ਅਤੇ ਕਿਹਾ ਕਿ ਉਹ ਰਾਖੀ ਦੇ ਮਾਂ-ਬਾਪ ਨੂੰ ਸਹਿਮਤ ਕਰਨ।
ਆਸ਼ਾ ਅਤੇ ਬੁੱਲੂ ਰਾਏ ਦੀ ਚਿੰਤਾ ਸੀ ਕਿ ਹੁਣ ਸਮਾਜ ਅਤੇ ਕਾਨੂੰਨ ਵੀ ਉਹਨਾਂ ਦੇ ਖਿਲਾਫ਼ ਹੋ ਸਕਦਾ ਹੈ। ਰਾਖ ਦੀ ਭਾਲ ਆਰੰਭ ਹੋ ਗਈ ਤਾਂ ਪਤਾ ਲੱਗਿਆ ਕਿ ਉਹ ਅਮਿਤ ਦੇ ਘਰ ਹੈ। ਉਹ ਅਮਿਤ ਦੇ ਘਰ ਪਹੁੰਚੇ ਤਾਂ ਪਰਿਵਾਰ ਵਾਲਿਆਂ ਨੂੰ ਦੇਖ ਕੇ ਰਾਖੀ ਦਾ ਮਨ ਭਰ ਆਇਆ। ਉਹਨਾਂ ਨੇ ਭਰੋਸਾ ਦਿੱਤਾ ਕਿ ਜੇਕਰ ਵਿਆਹ ਹੀ ਕਰਨਾ ਸੀ ਤਾਂ ਸਾਨੂੰ ਦੱਸਣਾ ਸੀ। ਅਸੀਂ ਅਮਿਤ ਨਾਲ ਤੇਰਾ ਵਿਆਹ ਕਰ ਦਿੰਦੇ। ਸਾਰਿਆਂ ਨੇ ਤਹਿ ਕੀਤਾ ਕਿ ਗੁਪਤ ਵਿਆਹ ਨੂੰ ਸਮਾਜ ਦੀ ਮਾਨਤਾ ਨਹੀਂ ਹੈ। ਇਸ ਕਰ ਕੇ ਅਸੀਂ ਜਲਦੀ ਕੋਈ ਤਾਰੀਖ ਤਹਿ ਕਰ ਕੇ ਦੁਬਾਰਾ ਇਹਨਾਂ ਦਾ ਵਿਆਹ ਕਰਾਂਗੇ।
ਆਸ਼ਾ ਅਤੇ ਬੁੱਲੂ ਨੂੰ ਪਤਾ ਨਹੀਂ ਸੀ ਕਿ ਇਸ ਤੋਂ ਬਾਅਦ ਕੀ ਹੋਵੇਗਾ। ਉਸ ਤੋਂ ਦੋ ਦਿਨ ਬਾਅਦ 22 ਅਪ੍ਰੈਲ ਨੂੰ ਉਹ ਵਾਪਸ ਆਇਆ। ਘਰ ਵਿੱਚ ਬੈਗ ਰੱਖਿਆ ਅਤੇ ਅਗਲੇ ਦਿਨ ਬਨਗਾਉਂ-ਸਿਆਲਦਾਹ ਲੋਕਲ ਟ੍ਰੇਨ ਵਿੱਚ ਬਕਸੇ ਵਿੱਚ ਬੰਦ ਉਸਦੀ ਲਾਸ਼ ਮਿਲੀ।
ਪੁਲਿਸ ਤੁਰੰਤ ਰਾਖੀ ਦੇ ਘਰ ਪਹੁੰਚੀ ਤਾਂ ਪਤਾ ਲੱਗਿਆ ਕਿ ਰਾਖੀ ਵੀ ਗਾਇਬ ਹੈ। ਅਮਿਤ ਨੂੰ ਬੁਲਾਉਣ ਵਾਲੀ ਵੀ ਰਾਖੀ ਦੀ ਮਾਂ ਸ਼ੁਭਰਾ ਸੀ। ਉਸਨੇ ਕਿਹਾ ਕਿ ਉਹ ਸਹਿਮਤ ਤਾਂ ਨਹੀਂ ਸਨ ਪਰ ਸਹਿਮਤੀ ਬਣ ਰਹੀ ਸੀ। ਪੁਲਿਸ ਰਾਖੀ ਦੀ ਦਾਦੀ ਕਮਲਾਰਾਣੀ ਤੋਂ ਪੁੱਛ ਹੀ ਰਹੀ ਸੀ ਕਿ ਕਮਰੇ ਤੋਂ ਫ਼ਿਨਾਇਲ ਦੀ ਮਹਿਕ ਮਹਿਸੂਸ ਹੋਈ। ਅੰਦਰ ਜਾ ਕੇ ਮੁਆਇਨਾ ਕੀਤਾ, ਅੰਦਰ ਲੱਗ ਰਿਹਾ ਸੀ ਜਿਵੇਂ ਕਮਰਾ ਵਿਸ਼ੇਸ਼ ਤੌਰ ਤੇ ਧੋ ਕੇ ਸਾਫ਼ ਕੀਤਾ ਹੋਵੇ। ਪੁਲਿਸ ਨੇ ਬਰੀਕੀ ਨਾਲ ਮੁਆਇਨਾ ਕੀਤਾ ਤਾਂ ਕੰਧ ਦੇ ਖੂਨ ਦੇ ਛਿੱਟੇ ਮਿਲੇ। ਹਾਲਾਂਕਿ ਖੂਨ ਸੁੱਕ ਗਿਆ ਸੀ।
ਫ਼ੋਰੈਸਿੰਕ ਟੀਮ ਬੁਲਾਈ ਗਈ ਅਤੇ ਨਤੀਜਾ ਨਿਕਲਿਆ ਕਿ ਇਹ ਖੂਨ ਮਨੁੱਖ ਦਾ ਹੈ। ਹੁਣ ਸਪਸ਼ਟ ਹੋ ਗਿਆ ਸੀ ਕਿ ਰਾਖੀ ਅਤੇ ਉਸ ਦੇ ਪਤੀ ਦੀ ਹੱਤਿਆ ਹੋ ਚੁੱਕੀ ਹੈ।
ਹੋਇਆ ਇਹ ਕਿ ਰਾਖੀ ਦੀ ਲਵ ਮੈਰਿਜ ਤੋਂ ਪੂਰਾ ਪਰਿਵਾਰ ਦੁਖੀ ਸੀ। ਖੂਨ ਤਾਂ ਸਭ ਦਾ ਖੌਲ ਰਿਹਾ ਸੀ, ਪਰ ਰਾਖੀ ਨੂੰ ਅਮਿਤ ਦੇ ਘਰ ਤੋਂ ਵਾਪਸ ਲਿਆਉਣ ਦੇ ਲਈ ਉਹਨਾਂ ਨੇ ਚਤੁਰਾਈ ਤੋਂ ਕੰਮ ਲਿਆ। ਅਮਿਤ ਦੇ ਘਰ ਜਾ ਕੇ ਉਹਨਾਂ ਨੇ ਇੱਜਤ ਨਾਲ ਵਿਦਾਈ ਦੀ ਗੱਲ ਕਹੀ। ਰਾਖੀ ਵੀ ਉਹਨਾਂ ਦੀਆਂ ਗੱਲਾਂ ਵਿੱਚ ਆ ਗਈ।
ਰਾਖੀ ਨੇ ਉਦੋਂ ਹੀ ਅਮਿਤ ਨੂੰ ਦੱਸ ਦਿੱਤਾ ਸੀ ਕਿ ਉਸ ਦਾ ਪਰਿਵਾਰ ਅੱਖਾਂ ਬਦਲ ਚੁੱਕਾ ਹੈ। ਉਹਨਾਂ ਦਾ ਕਹਿਣਾ ਹੈ ਕਿ ਇਕ ਵੈਂਡਰ ਨਾਲ ਮੇਰਾ ਰਿਸ਼ਤਾ ਮਨਜ਼ੂਰ ਨਹੀਂ ਹੈ। ਤੁਸੀਂ ਕੋਈ ਦੂਜਾ ਕੰਮ ਲੱਭ ਲਓ। ਰੁਜ਼ਗਾਰ ਦੀ ਇਸ ਇਲਾਕੇ ਵਿੱਚ ਕਮੀ ਨਹੀਂ ਸੀ। ਅਮਿਤ ਚਾਹੁੰਦਾ ਤਾਂ ਦੂਜਾ ਕੰਮ ਕਰ ਸਕਦਾ ਸੀ, ਪਰ ਉਸਨੇ ਸੋਚਿਆ ਇਹੀ ਰਹੇਗਾ ਤਾਂ ਰੁਜ਼ ਨਵੇਂ ਝਗੜੇ ਹੋਣਗੇ। ਬਿਹਤਰ ਹੈ ਕਿ ਉਹ ਰਾਖੀ ਨੂੰ ਲੈ ਕੇ ਸਾਲ-ਦੋ ਸਾਲ ਦੇ ਲਈ ਕਿਤੇ ਦੂਰ ਚਲਾ ਜਾਵੇ। ਅਮਿਤ ਦਾ ਇਕ ਦੋਸਤ ਨਾਸਿਕ ਵਿੱਚ ਰਹਿ ਕੇ ਨੌਕਰੀ ਕਰਦਾ ਸੀ। ਅਮਿਤ ਨੇ ਫ਼ੋਨ ਕਰ ਕੇ ਉਸ ਨਾਲ ਗੱਲ ਕੀਤੀ ਤਾਂ ਉਹ ਬੋਲਿਆ, ਫ਼ੌਰਨ ਆ ਜਾਓ, ਮੈਂ ਤੈਨੂੰ ਨੌਕਰੀ ਦਿਵਾ ਦਿੰਦਾ ਹਾਂ।
ਅਮਿਤ ਨਾਸਿਕ ਰਵਾਨਾ ਹੋਇਆ ਤਾਂ ਰਾਖੀ ਨੇ ਪਰਿਵਾਰ ਵਾਲਿਆਂ ਨੂੰ ਦੱਸ ਦਿੱਤਾ, ਅਮਿਤ ਨੇ ਲੋਕਲ ਟ੍ਰੇਨ ਵਿੱਚ ਸਮਾਨ ਵੇਚਣਾ ਬੰਦ ਕਰ ਦਿੱਤਾ ਅਤੇ ਨੌਕਰੀ ਦੀ ਭਾਲ ਵਿੱਚ ਨਾਸਿਕ ਗਿਆ ਹੈ। ਹੁਣ ਤਾਂ ਤੁਸੀਂ ਲੋਕਾਂ ਦਾ ਸਿਰ ਉਚਾ ਹੋ ਜਾਵੇਗਾ। ਇਸ ਤੋਂ ਬਾਅਦ ਰਾਖੀ ਨੇ ਆਪਣੀ ਹਮਦਰਦ ਭੂਆ ਸ਼ੁਭਰਾ ਸਹਾ ਨੂੰ ਸਾਰੀ ਗੱਲ ਦੱਸ ਕੇ ਮਦਦ ਕਰਨ ਲਈ ਕਿਹਾ।
ਉਸਨੇ ਰਾਖੀ ਦਾ ਬ੍ਰੇਨ ਵਾਸ਼ ਕਰਨ ਦੀ ਕੋਸ਼ਿਸ਼ ਕੀਤੀ ਪਰ ਗੱਲ ਨਹੀਂ ਬਣੀ ਅਤੇ ਉਸ ਨੇ ਅਮਿਤ ਦਾ ਬ੍ਰੇਨ ਵਾਸ਼ ਕਰਨਾ ਆਰੰਭ ਕਰ ਦਿੱਤਾ। ਉਸਨੇ ਨਾਸਿਕ ਪਹੁੰਚੇ ਅਮਿਤ ਨੂੰ ਤੁਰੰਤ ਵਾਪਸ ਆਉਣ ਲਈ ਕਿਹਾ। ਅਮਿਤ ਜਦੋਂ ਵਾਪਸ ਮੁੜਿਆ, ਬਦਲੇ ਹੋੲੈ ਹਾਲਾਤ ਉਸ ਦੇ ਉਲਟ ਹੋ ਚੁੱਕੇ ਸਨ। ਰਾਖੀ ਨੂੰ ਉਸਦੀ ਮਾਸੀ ਦੇ ਘਰ ਸ਼੍ਰੀਰਾਮਪੁਰ ਭੇਜ ਦਿੱਤਾ ਗਿਆ। ਸ਼ੁਭਰਾ ਦੇ ਕੋਲ ਆਉਣ ਦੀ ਬਜਾਏ ਅਮਿਤ ਰਾਖੀ ਨੂੰ ਮਿਲਣ ਉਸਦੇ ਘਰ ਪਹੁੰਚ ਗਿਆ।
ਇਤਫ਼ਾਕ ਨਾਲ ਘਰੇ ਸਾਰਾ ਪਰਿਵਾਰ ਮੌਜੂਦ ਸੀ। ਇਸ ਤੋਂ ਤੁਰੰਤ ਬਾਅਦ ਦਰਵਾਜ਼ਾ ਬੰਦ ਕਰ ਲਿਆ। ਅਮਿਤ ਨੂੰ ਬੁਰੀ ਤਰ੍ਹਾਂ ਕੁੱਟਿਆ ਗਿਆ। ਬਚਾਅ ਵਿੱਚ ਅਮਿਤ ਨੇ ਹੱਥ ਪੈਰ ਮਾਰੇ ਤਾਂ ਸਵਿਤਾ ਅਤੇ ਪ੍ਰਦੀਪ ਵੀ ਉਸ ਤੇ ਟੁੱਟ ਪੲੈ। ਚਾਰਾਂ ਨੇ ਅਮਿਤ ਨੂੰ ਕੁੱਟ-ਕੁੱਟ ਕੇ ਅੱਧ ਮਰਿਆ ਕਰ ਦਿੱਤਾ।ਅਮਿਤ ਦੀ ਜੁਬਾਨ ਤੇ ਇਨਕਾਰ ਤੋਂ ਇਲਾਵਾ ਦੂਜਾ ਸ਼ਬਦ ਨਹੀਂ ਆਇਆ। ਅਖੀਰ ਵਿੱਚ ਉਹਨਾਂ ਨੇ ਉਸ ਨੂੰ ਮਾਰਨ ਦਾ ਫ਼ੈਸਲਾ ਕਰ ਲਿਆ। ਉਹਨਾਂ ਚਾਰਾਂ ਨੇ ਮਿਲ ਕੇ ਅਮਿਤ ਨੂੰ ਦਬੋਚ ਲਿਆ ਅਤੇ ਚਾਕੂ ਨਾਲ ਉਸਦਾ ਗਲਾ ਵੱਢ ਦਿੱਤਾ। ਅਮਿਤ ਮਰ ਗਿਆ ਤਾਂ ਸਾਹਾ ਪਰਿਵਾਰ ਉਸਦੀ ਲਾਸ਼ ਠਿਕਾਣੇ ਲਗਾਉਣ ਦੇ ਜੁਗਾੜ ਵਿੱਚ ਜੁਟ ਗਿਆ। ਉਹਨਾਂ ਨੇ ਲੋਹੇ ਦੇ ਬਕਸੇ ਵਿੱਚ ਅਮਿਤ ਦੀ ਲਾਸ਼ਰੱਖ ਅਤੇ ਅੱਧੀ ਰਾਤ ਤੋਂ ਬਾਅਦ ਉਸਨੂੰ ਸਾਈਕਲ ਦੇ ਕੈਰੀਅਰ ਤੇ ਲੱਦ ਕੇ ਬਨਗਾਉਂ-ਸਿਆਲਦਾਹ ਲੋਕਲ ਟ੍ਰੇਨ ਵਿੱਚ ਚੜ੍ਹਾ ਆਏ। ਇਸੇ ਵਿੱਚਕਾਰ ਸਵਿਤਾ ਨੇ ਕਮਰਾ ਧੋ ਕੇ ਸਾਫ਼ ਕਰ ਦਿੱਤਾ ਸੀ।
ਇਸ ਤੋਂ ਬਾਅਦ ਸਾਰੇ ਪਰਿਵਾਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਪੁਲਿਸ ਨੇ ਰਾਖੀ ਨੂੰ ਵੀ ਲੱਭ ਲਿਆ। ਉਸਦਾ ਬਚਾਅ ਹੋ ਗਿਆ ਕਿਉਂਕਿ ਉਸਨੂੰ ਉਸਦੀ ਭੂਆ ਦੇ ਘਰ ਭੇਜ ਦਿੱਤਾ ਸੀ।

LEAVE A REPLY