flimy duniyaਬੌਲੀਵੁੱਡ ਅਦਾਕਾਰਾ ਚਿਤਰਾਂਗਦਾ  ਸਿੰਘ ਦੀਆਂ ਦੋ ਫ਼ਿਲਮਾਂ ਅਗਲੇ ਸਾਲ ਰਿਲੀਜ਼ ਹੋਣਗੀਆਂ। ਅੱਜਕਲ ਚਿਤਰਾਂਗਦਾ ਇਨ੍ਹਾਂ ਦੋਹਾਂ ਫ਼ਿਲਮਾਂ ‘ਬਾਬੂਮੋਸ਼ਾਏ ਬੰਦੂਕਬਾਜ਼’ ਅਤੇ ‘ਬੈਂਡ ਆਫ਼ ਮਹਾਰਾਜਾ’ ਦੀ ਸ਼ੂਟਿੰਗ ਕਰ ਰਹੀ ਹੈ, ਜੋ ਅਗਲੇ ਸਾਲ ਤੱਕ ਪੂਰੀ ਹੋ ਜਾਵੇਗੀ। ਉਸ ਅਨੁਸਾਰ, ”ਤੁਸੀਂ ਮੈਨੂੰ ਅਗਲੇ ਸਾਲ ਦੇਖੋਗੇ। ‘ਬੈਂਡ ਆਫ਼ ਮਹਾਰਾਜਾ’ ਪਾਕਿਸਤਾਨੀ ਗਾਇਕਾ ਬਿੱਲੋ ਮੁਮਤਾਜ ਅਤੇ ਉਨ੍ਹਾਂ ਦੀ ਯਾਤਰਾ ਦੀ ਕਹਾਣੀ ਹੈ, ਜਿਸ ਦਾ ਨਿਰਦੇਸ਼ਨ ਗਿਰੀਸ਼ ਮਲਿਕ ਕਰ ਰਹੇ ਹਨ। ਇਸ ਫ਼ਿਲਮ  ਨਾਲ ਪੰਜਾਬੀ ਦੇ ਮਸ਼ਹੂਰ ਸੂਫ਼ੀ ਗਾਇਕ ਹੰਸ ਰਾਜ ਹੰਸ ਦਾ ਬੇਟਾ ਨਵਰਾਜ ਬਾਲੀਵੁੱਡ ‘ਚ ਆਪਣਾ ਸਫ਼ਰ ਸ਼ੁਰੂ ਕਰਨ ਵਾਲਾ ਹੈ।

LEAVE A REPLY