ਖੱਟਰ ਨੇ ਤਮਿਲਨਾਡੂ ‘ਚ ਹੜ੍ਹ ਪੀੜਤਾਂ ਲਈ 5 ਕਰੋੜ ਰੁਪਏ ਦਾ ਚੈੱਕ ਪ੍ਰਧਾਨ ਮੰਤਰੀ ਨੂੰ ਸੌਂਪਿਆ

3ਚੰਡੀਗੜ੍ਹ : ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਅੱਜ ਪ੍ਰਧਾਨ ਮੰਤਰੀ ਆਵਾਸ 7, ਰੇਸ ਕੋਰਸ ਰੋਡ ‘ਤੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕਰਕੇ ਤਮਿਲਨਾਡੂ ਵਿਚ ਹਾੜ੍ਹ ਨਾਲ ਪ੍ਰਭਾਵਿਤ ਚੇਨਈ, ਕਾਂਚੀਪੁਰਮ ਅਤੇ ਤਿਰੂਵਲੂਰ ਜ਼ਿਲ੍ਹਿਆਂ ਦੇ ਹੜ੍ਹ ਪੀੜਤ ਲੋਕਾਂ ਦੇ ਲਈ 5 ਕਰੋੜ ਰੁਪਏ ਦਾ ਚੈਕ ਪ੍ਰਧਾਨ ਮੰਤਰੀ ਰਿਲੀਫ ਫੰਡ ਦੇ ਲਈ ਸੌਪਿਆ।
ਇਸ ਮੌਕੇ ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਚੇਨਈ ਅਤੇ ਤਮਿਲਨਾਡੂ ਦੇ ਹੋਰ ਹਿੱਸਿਆਂ ਵਿਚ ਭਾਰੀ ਮੀਂਹ ਦੇ ਕਾਰਨ ਹੋਈਆਂ ਮੌਤਾਂ ਅਤੇ ਚੇਨਈ ਦੀ ਬੁਨਿਆਦੀ ਸਹੂਲਤਾਵਾਂ ਦੇ ਭਾਰੀ ਨੁਕਸਾਨ ਨਾਲ ਉਨ੍ਹਾਂ ਨੂੰ ਬਹੁਤ ਦੁੱਖ ਪਹੁੰਚਿਆ ਹੈ। ਉਥੇ ਸਰਕਾਰ ਵੱਲੋਂ ਕਰਵਾਏ ਜਾ ਰਹੇ ਰਾਹਤ ਅਤੇ ਬਚਾਅ ਦੇ ਕੰਮ ਜਾਰੀ ਹਨ ਅਤੇ ਉਨ੍ਹਾਂ ਨੂੰ ਉਮੀਦ ਹੈ ਕਿ ਤਮਿਲਨਾਡੂ ਦੀ ਜਨਤਾ ਇਸ ਤਰਾਸਦੀ ਦਾ ਸਾਹਸ ਅਤੇ ਗਰਿਮਾ ਦੇ ਨਾਲ ਮੁਕਾਬਲਾ ਕਰੇਗੀ।
ਮੁੱਖ ਮੰਤਰੀ ਨੇ ਤਰਾਸਦੀ ਵਿਚ ਮਰਨ ਵਾਲੇ ਲੋਕਾਂ ਦੇ ਪਰਿਵਾਰਾਂ ਦੇ ਨਾਲ ਹਮਦਰਦੀ ਪ੍ਰਗਟ ਕਰਦੇ ਹੋਹੇ ਕਿਹਾ ਕਿ ਇਸ ਆਪਦਾ ਨਾਲ ਪ੍ਰਭਾਵਿਤ ਲੋਕਾਂ ਦੇ ਨਾਲ ਖੜ੍ਹੇ ਹਨ। ਇਸ ਮੌਕੇ ਸਥਾਨਕ ਕਮਿਸ਼ਨਰ ਸ੍ਰੀ ਆਨੰਦ ਮੋਹਨ ਸ਼ਰਣ ਵੀ ਹਾਜ਼ਰ ਸਨ।

LEAVE A REPLY