6ਨਾਏਰੋਬੀ : ਇਨਸਾਨ ਤਾਂ ਕੀ ਜਾਨਵਰ ਵੀ ਆਪਣੇ ਬੱਚਿਆਂ ਨਾਲ ਇੰਨਾ ਪਿਆਰ ਕਰਦੇ ਹਨ ਕਿ ਮੁਸੀਬਤ ਵਿਚ ਉਹ ਉਨ੍ਹਾਂ ਲਈ ਆਪਣੀ ਜਾਨ ਦੀ ਵੀ ਪ੍ਰਵਾਹ ਨਹੀਂ ਕਰਦੇ। ਇਹੋ ਜਿਹੀ ਇਕ ਮਿਸਾਲ ਜ਼ਿੰਮਬਾਵੇ ਦੇ ਜੰਗਲਾਂ ਵਿਚ ਮਿਲੀ ਹੈ, ਜਦੋਂ ਪਾਣੀ ਪੀਣ ਲਈ ਨਦੀ ਵਿਚ ਗਏ ਇਕ ਹਾਥੀ ਦੇ ਬੱਚੇ ਨੂੰ ਇਕ ਮਗਰਮੱਛ ਨੇ ਦਬੋਚ ਲਿਆ। ਮੱਗਰਮੱਛ ਨੇ ਹਾਥੀ ਦੇ ਛੋਟੇ ਜਿਹੇ ਬੱਚੇ ਨੂੰ ਉਸ ਦੀ ਸੁੰਡ ਤੋਂ ਫੜ ਲਿਆ ਅਤੇ ਹਾਥੀ ਦਾ ਬੱਚਾ ਪੂਰੀ ਕੋਸ਼ਿਸ਼ ਕਰਨ ਦੇ ਬਾਵਜੂਦ ਵੀ ਉਸ ਤੋਂ ਛੁੱਟ ਨਾ ਸਕਿਆ। ਇਸ ਦੌਰਾਨ ਹਾਥੀ ਦੇ ਬੱਚੇ ਦੇ ਨੇੜੇ ਖੜ੍ਹੇ ਦੋ ਹੋਰ ਹਾਥੀਆਂ ਨੇ ਤੁਰੰਤ ਮੱਗਰਮੱਛ ਨੂੰ ਉਥੋਂ ਖਦੇੜ ਦਿੱਤਾ ਅਤੇ ਆਪਣੇ ਬੱਚੇ ਦੀ ਜਾਨ ਬਚਾ ਲਈ।

LEAVE A REPLY