Indian-black-moneyਵਾਸ਼ਿੰਗਟਨ :ਇਕ ਅਮਰੀਕੀ ਥਿੰਕ ਟੈਂਕ ਦੀ ਰਿਪੋਰਟ ਅਨੁਸਾਰ 2004-2013 ਵਿਚਕਾਰ ਕਾਲੇ ਧਨ ਨੂੰ ਹਰ ਸਾਲ ਦੇਸ਼ ਤੋਂ ਬਾਹਰ ਭੇਜਣ ਦੇ ਮਾਮਲੇ ਵਿਚ ਭਾਰਤ ਦਾ ਸਥਾਨ ਚੌਥਾ ਰਿਹਾ ਹੈ। ਇਹ ਰਕਮ ਲਗਭਗ 51 ਬਿਲੀਅਨ ਡਾਲਰ ਬਣਦੀ ਹੈ। ਜ਼ਿਕਰਯੋਗ ਹੈ ਕਿ ਭਾਰਤ ਦਾ ਰੱਖਿਆ ਬਜਟ 50 ਬਿਲੀਅਨ ਡਾਲਰ ਤੋਂ ਘੱਟ ਹੁੰਦਾ ਹੈ। ਉਥੇ ਹੀ, ਦੇਸ਼ ਤੋਂ ਕਾਲਾ ਧਨ ਬਾਹਰ ਭੇਜਣ ਦੀ ਸੂਚੀ ਵਿਚ ਚੀਨ ਪਹਿਲੇ ਸਥਾਨ ‘ਤੇ ਹੈ ਜਿਸ ਨੇ ਲਗਭਗ 139 ਬਿਲੀਅਨ ਡਾਲਰ, ਰੂਸ ਦੂਜੇ ਉਤੇ ਤੇ ਮੈਕਸੀਕੋ ਤੀਜੇ ਸਥਾਨ ‘ਤੇ। ਇਹ ਰਿਪੋਰਟ ਵਾਸ਼ਿੰਗਟਨ ਨਾਲ ਸਬੰਧਤ ਖੋਜ ਤੇ ਸਲਾਹਕਾਰ ਜਥੇਬੰਦੀ ਦੀ ਹੈ। ਕਾਲਾ ਧਨ ਦੇਸ਼ ਤੋਂ ਬਾਹਰ ਭੇਜਣ ਨਾਲ ਦੇਸ਼ ਦੀ ਅਰਥ ਵਿਵਸਥਾ ਨੂੰ ਬਹੁਤ ਵੱਡਾ ਘਾਟਾ ਸਹਿਣਾ ਪੈਂਦਾ ਹੈ।

LEAVE A REPLY