8ਮੰਬਈ : ਪ੍ਰਸਿੱਧ ਫਿਲਮ ਨਿਰਦੇਸ਼ਕ ਆਦਿਤਯਾ ਚੋਪੜਾ ਅਤੇ ਅਭਿਨੇਤਰੀ ਰਾਣੀ ਮੁਖਰਜੀ ਦੇ ਘਰ ਬੇਟੀ ਨੇ ਜਨਮ ਲਿਆ ਹੈ। ਰਾਣੀ ਮੁਖਰਜੀ ਨੇ ਅੱਜ ਸਵੇਰੇ ਮੁੰਬਈ ਦੇ ਇਕ ਹਸਪਤਾਲ ਵਿਚ ਬੇਟੀ ਨੂੰ ਜਨਮ ਦਿੱਤਾ, ਜਿਸ ਦਾ ਨਾਮ ਆਦਿਰਾ ਰੱਖਿਆ ਗਿਆ ਹੈ। ਇਸ ਦੌਰਾਨ ਬਾਲੀਵੁੱਡ ਵੱਲੋਂ ਰਾਣੀ ਮੁਖਰਜੀ ਅਤੇ ਆਦਿਤਯਾ ਚੋਪੜਾ ਨੂੰ ਵਧਾਈਆਂ ਦਿੱਤੀਆਂ ਗਈਆਂ।
ਜ਼ਿਕਰਯੋਗ ਹੈ ਕਿ ਰਾਣੀ ਮੁਖਰਜੀ ਦੀ ਪਹਿਲੀ ਸਭ ਤੋਂ ਸਫ਼ਲ ਫਿਲਮ ‘ਗੁਲਾਮ’ ਸੀ, ਇਸ ਫਿਲਮ ਤੋਂ ਬਾਅਦ ਰਾਣੀ ਨੇ ‘ਚੋਰੀ ਚੋਰੀ ਚੁਪਕੇ ਚੁਪਕੇ’, ‘ਕੁਛ ਕੁਛ ਹੋਤਾ ਹੈ’, ‘ਬਾਦਲ’, ‘ਮੁਝਸੇ ਦੋਸਤੀ ਕਰੋਗੇ’ ਆਦਿ ਸੁਪਰ ਹਿੱਟ ਫਿਲਮਾਂ ਵਿਚ ਕੰਮ ਕੀਤਾ। ਰਾਣੀ ਹੀ ਇਕ ਅਜਿਹੀ ਅਭਿਨੇਤਰੀ ਹੈ ਜਿਸ ਨੂੰ ਫਿਲਮ ਫੇਅਰ ਨੇ ਤਿੰਨ ਸਾਲ ਲਗਾਤਾਰ ਬਾਲੀਵੁੱਡ ਦੀ ਸਰਵੋਤਮ ਅਭਿਨੇਤਰੀ ਐਲਾਨਿਆ। ਕਈ ਹਿੱਟ ਫਿਲਮਾਂ ਕਰਨ ਤੋਂ ਬਾਅਦ ਰਾਣੀ ਨੇ ਆਦਿਤਯਾ ਚੋਪੜਾ ਨਾਲ ਪਿਛਲੇ ਸਾਲ ਸ਼ਾਦੀ ਕਰ ਲਈ ਸੀ।

LEAVE A REPLY