ਚੰਡੀਗੜ੍ਹ : ਪੰਜਾਬ ਸਰਕਾਰ ਨੇ ਸੂਬੇ ਦੇ ਸਮੂਹ ਵਿਭਾਗਾਂ ਨੂੰ ਕੰਡਮ ਹੋ ਚੁੱਕੀਆਂ ਸਰਕਾਰੀ ਗੱਡੀਆਂ ਸਬੰਧੀ ਸੂਚਨਾ ਤੁਰੰਤ ਭੇਜਣ ਦੇ ਆਦੇਸ਼ ਦਿੱਤੇ ਹਨ।
ਪੰਜਾਬ ਸਰਕਾਰ ਦੇ ਬੁਲਾਰੇ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੂਬਾ ਸਰਕਾਰ ਵਲੋਂ ਸਮੂਹ ਵਿਭਾਗਾਂ ਤੋਂ ਕੰਡਮ ਹੋ ਚੁੱਕੀਆਂ ਸਰਕਾਰੀ ਗੱਡੀਆਂ ਸਬੰਧੀ ਸੂਚਨਾ ਮੰਗੀ ਗਈ ਸੀ, ਪਰ ਕਈ ਵਿਭਾਗਾਂ ਨੇ ਅਜੇ ਤੱਕ ਇਹ ਸੂਚਨਾ ਨਹੀਂ ਭੇਜੀ। ਬੁਲਾਰੇ ਅਨੁਸਾਰ ਜਾਰੀ ਕੀਤੇ ਹੁਕਮਾਂ ‘ਚ ਕਿਹਾ ਗਿਆ ਹੈ ਕਿ ਕੰਡਮ ਗੱਡੀਆਂ ਦੀ ਅਧੂਰੀ ਸੂਚਨਾ ਜਾਂ ਸੂਚਨਾ ਨਾ ਭੇਜਣ ਵਾਲੇ ਵਿਭਾਗ ਤੁਰੰਤ ਸੂਚਨਾ ਭੇਜਣੀ ਯਕੀਨੀ ਬਣਾਉਣ।
ਬੁਲਾਰੇ ਨੇ ਅੱਗੇ ਦੱਸਿਆ ਕਿ ਪੰਜਾਬ ਸਰਕਾਰ ਦੇ ਬਹੁਤ ਸਾਰੇ ਵਿਭਾਗਾਂ/ਦਫ਼ਤਰਾਂ ਵਿੱਚ ਸਰਕਾਰੀ ਗੱਡੀਆਂ ਆਪਣੀ ਸਮਾਂ-ਸੀਮਾ ਤੇ ਦੂਰੀ ਪੂਰੀ ਕਰ ਉਪਰੰਤ ਨਿਯਮਾਂ ਅਨੁਸਾਰ ਸਮਰੱਥ ਅਥਾਰਟੀ ਵਲੋਂ ਕੰਡਮ ਐਲਾਨੀਆਂ ਜਾ ਚੁੱਕੀਆਂ ਹਨ। ਉਨ੍ਹਾਂ ਕਿਹਾ ਕਿ ਸਮੂਹ ਵਿਭਾਗ ਮੰਗੀ ਗਈ ਸੂਚਨਾ ਤੁਰੰਤ ਭੇਜਣ ਤਾਂ ਜੋ ਗੱਡੀਆਂ ਦੀ ਡਿਸਪੋਜਲ ਸਬੰਧੀ ਨੀਤੀ ਨੂੰ ਤਿਆਰ ਕੀਤੀ ਜਾ ਸਕੇ।