7ਨਵੀਂ ਦਿੱਲੀ  : ਹਾਲ ਹੀ ਵਿਚ ਦੱਖਣੀ ਅਫਰੀਕਾ ਖਿਲਾਫ਼ ਟੈਸਟ ਸੀਰੀਜ਼ ਵਿਚ ਬਿਹਤਰੀਨ ਪ੍ਰਦਰਸ਼ਨ ਕਰਨ ਵਾਲੇ ਅਜੰਕਿਆ ਰਹਾਨੇ ਸਭ ਭਾਰਤੀ ਬੱਲੇਬਾਜ਼ਾਂ ਨੂੰ ਪਛਾੜ ਕੇ ਰੈਂਕਿੰਗ ਵਿਚ 12 ਨੰਬਰ ‘ਤੇ ਪਹੁੰਚ ਗਏ ਹਨ। ਇਸ ਤੋਂ ਪਹਿਲਾਂ ਰਹਾਨੇ 26ਵੇਂ ਸਥਾਨ ‘ਤੇ ਸੀ। ਪਹਿਲੇ ਨੰਬਰ ‘ਤੇ ਆਸਟ੍ਰੇਲੀਆ ਦਾ ਸਟੀਵ ਸਮਿੱਥ, ਦੂਸਰੇ ‘ਤੇ ਇੰਗਲੈਂਡ ਦਾ ਜੋ ਰੂਟ ਅਤੇ ਤੀਸਰੇ ਸਥਾਨ ‘ਤੇ ਏ.ਬੀ. ਡਿਵੀਲੀਅਰਸ ਹੈ।
ਦੂਸਰੇ ਪਾਸੇ ਗੇਂਦਬਾਜ਼ਾਂ ਦੀ ਟੈਸਟ ਸੂਚੀ ਵਿਚ ਭਾਰਤ ਦੇ ਆਰ. ਅਸ਼ਵਿਨ ਦੂਸਰੇ ਅਤੇ ਰਵਿੰਦਰ ਜਡੇਜਾ ਸੱਤਵੇਂ ਸਥਾਨ ‘ਤੇ ਪਹੁੰਚ ਗਏ ਹਨ। ਪਹਿਲੇ ਨੰਬਰ ਤੇ ਦੱਖਣੀ ਅਫਰੀਕਾ ਦਾ ਡੇਲ ਸਟੇਨ ਅਤੇ ਤੀਸਰੇ ਸਥਾਨ ‘ਤੇ ਇੰਗਲੈਂਡ ਦਾ ਗੇਂਦਬਾਜ਼ ਜੇਮਸ ਐਂਡਰਸਨ ਹੈ।

LEAVE A REPLY