2ਪਟਿਆਲਾ : ਜਿਵੇਂ ਜਿਵੇਂ ਵਿਧਾਨ ਸਭਾ ਦੀਆਂ ਚੋਣਾਂ ਨੇੜੇ ਆ ਰਹੀਆਂ ਹਨ ਤਿਉਂ ਤਿਉਂ ਹੀ ਰਾਜਨੀਤਿਕ ਪਾਰਟੀਆਂ ਵਿਚ ਹਲਚਲ ਹੋਣੀ ਸ਼ੁਰੂ ਹੋ ਗਈ ਹੈ। ਇਸੇ ਲੜੀ ਤਹਿਤ ਮੋਤੀ ਮਹਿਲ ਦੇ ਵਫ਼ਾਦਾਰ ਅਤੇ ਸੀਨੀਅਰ ਕਾਂਗਰਸੀ ਆਗੂ ਕੇ. ਕੇ. ਸ਼ਰਮਾ ਦੇ ਯਤਨਾਂ ਸਦਕਾ ਬੀ. ਜੇ. ਪੀ. ਆਗੂਆਂ ਜਿਵੇਂ ਕਿ ਬੀ. ਜੇ. ਪੀ. ਲੋਕਲ ਬਾਡੀ ਸੈੱਲ ਪਟਿਆਲਾ ਦੇ ਮੀਤ ਪ੍ਰਧਾਨ ਸੁਨੀਲ ਕੁਮਾਰ ਆਪਣੇ ਸਾਥੀਆਂ ਸਮੇਤ ਅੱਜ ਕਾਂਗਰਸ ਵਿਚ ਸ਼ਾਮਲ ਹੋ ਗਏ।
ਇਸ ਮੌਕੇ ਕਾਂਗਰਸ ਵਿਚ ਸ਼ਾਮਲ ਹੋਣ ‘ਤੇ ਸਾਬਕਾ ਕੇਂਦਰੀ ਵਿਦੇਸ਼ ਰਾਜ ਮੰਤਰੀ ਅਤੇ ਵਿਧਾਇਕਾ ਪ੍ਰਨੀਤ ਕੌਰ ਨੇ ਮੋਤੀ ਬਾਗ਼ ਪੈਲੇਸ ਵਿਖੇ ਉਨ੍ਹਾਂ ਦਾ ਸਵਾਗਤ ਕੀਤਾ ਅਤੇ ਕਿਹਾ ਕਿ ਕਾਂਗਰਸ ਵਿਚ ਆਉਣ ‘ਤੇ ਉਨ੍ਹਾਂ ਦਾ ਵੈਲਕਮ ਹੈ ਅਤੇ ਸਮਾਂ ਆਉਣ ‘ਤੇ ਸਾਰੇ ਆਗੂਆਂ ਦਾ ਬਣਦਾ ਮਾਣ ਸਤਿਕਾਰ ਦਿੱਤਾ ਜਾਵੇਗਾ।
ਇਸ ਮੌਕੇ ਸੁਨੀਲ ਕਪੂਰ, ਬੀ. ਕੇ. ਮਲਹੋਤਰਾ, ਦਵਿੰਦਰ ਸਿੰਗਲਾ, ਸ਼ੀਤਲ ਖੰਨਾ, ਮੁਕੇਸ਼ ਕਪੂਰ, ਰਾਕੇਸ਼ ਬਾਂਸਲ, ਰਾਕੇਸ਼ ਸਕਲਾਨੀ, ਰਮੇਸ਼ ਭੰਡਾਰੀ, ਜੋਨੀ, ਸਤਿਆ ਨਾਰਾਇਣ ਸ਼ਰਮਾ, ਅਮਿਤ ਕੁਮਾਰ, ਅਸ਼ੋਕ ਕਪੂਰ, ਕਿਸ਼ੋਰ ਚੰਦ, ਅਰੋੜਾ ਸ਼ੈਲੀ, ਅਸ਼ੋਕ ਬਾਂਸਲ, ਬਲਵਿੰਦਰ ਚੀਲੂ, ਰਾਮੇਸ਼ ਸ਼ਰਮਾ, ਸੁਖਿੰਦਰ ਸਿੰਘ, ਸੰਜੀਵ ਮੋਦੀ ਆਦਿ ਵੀ ਕਾਂਗਰਸ ਵਿਚ ਸ਼ਾਮਲ ਹੋਏ। ਇਸ ਮੌਕੇ ਸੀਨੀਅਰ ਕਾਂਗਰਸੀ ਆਗੂ ਕੇ. ਕੇ. ਸ਼ਰਮਾ ਅਤੇ ਜਸਵਿੰਦਰ ਜੁਲਕਾ ਮੀਡੀਆ ਇੰਚਾਰਜ ਕਾਂਗਰਸੀ ਆਗੂ ਮੌਕੇ ‘ਤੇ ਹਾਜ਼ਰ ਸਨ।

LEAVE A REPLY