5ਨਵੀਂ ਦਿੱਲੀ : ਭਾਰਤ ਵਿਚ ਇਨ੍ਹੀਂ ਦਿਨੀਂ ਵਿਆਹਾਂ ਦਾ ਪੂਰਾ ਜ਼ੋਰ ਹੈ। ਹਰ ਕੋਈ ਵਿਆਹਾਂ ਵਿਚ ਰੁਝਿਆ ਹੋਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਬੀਤੇ ਐਤਵਾਰ ਅਤੇ ਸੋਮਵਾਰ ਨੂੰ ਦੇਸ਼ ਦੀ ਰਾਜਧਾਨੀ ਦਿੱਲੀ ਵਿਚ ਇੰਨੇ ਵਿਆਹ ਹੋਏ ਕਿ ਸੜਕਾਂ ‘ਤੇ ਬਾਰਾਤੀਆਂ ਦੀਆਂ ਗੱਡੀਆਂ ਨਾਲ ਜਾਮ ਲੱਗ ਗਿਆ। ਸੋਮਵਾਰ ਨੂੰ ਦਿੱਲੀ ਵਿਚ 23 ਹਜ਼ਾਰ ਤੋਂ ਜ਼ਿਆਦਾ ਵਿਆਹ ਹੋਏ, ਜਿਸ ਕਾਰਨ ਹਰ ਮੈਰਿਜ ਪੈਲੇਸ ਬੁੱਕ ਸੀ ਅਤੇ ਸੜਕਾਂ ‘ਤੇ ਵਾਹਨਾਂ ਦੀਆਂ ਲੰਬੀਆਂ-ਲੰਬੀਆਂ ਲਾਈਨਾਂ ਲੱਗ ਗਈਆਂ। ਆਵਾਜਾਈ ਵਿਵਸਥਾ ਨੂੰ ਸੁਚਾਰੂ ਰੂਪ ਨਾਲ ਚਲਾਉਣ ਲਈ ਪੁਲਿਸ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ।
ਵਿਆਹ ਲਈ ਸੋਮਵਾਰ ਨੂੰ ਕਾਫੀ ਸ਼ੁਭ ਦਿਨ ਮੰਨਿਆ ਗਿਆ ਸੀ, ਜਿਸ ਲਈ ਵੱਡੀ ਗਿਣਤੀ ਵਿਚ ਵਿਆਹ ਸੰਪੰਨ ਹੋਏ। ਜਾਮ ਵਿਚ ਫਸਣ ਕਾਰਨ ਨਾ ਕੇਵਲ ਮਹਿਮਾਨਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ, ਬਲਕਿ ਲਾੜੇ ਵਾਲੀਆਂ ਗੱਡੀਆਂ ਵੀ ਕਈ ਘੰਟੇ ਤੱਕ ਜਾਮ ਵਿਚ ਫਸੀਆਂ ਰਹੀਆਂ। ਜਾਣਕਾਰੀ ਅਨੁਸਾਰ ਜਿਥੇ ਸਭ ਤੋਂ ਜ਼ਿਆਦਾ ਜਾਮ ਲੱਗਿਆ ਉਨ੍ਹਾਂ ਵਿਚ ਬਦਰਪੁਰ, ਆਨੰਦ ਵਿਆਹ, ਪੰਜਾਬੀ ਬਾਗ, ਬਹਾਦੁਗੜ੍ਹ ਰੋਡ ਸਾਮਿਲ ਹਨ। ਇਸ ਤੋਂ ਇਲਾਗਾ ਸ਼ਾਦੀਆਂ ਕਾਰਨ ਗੁੜਗਾਉਂ ਤੋਂ ਲੈ ਕੇ ਕਰਨਾਲ ਤੱਕ ਲੰਬਾ ਜਾਮ ਦੇਖਣ ਨੂੰ ਮਿਲਿਆ।

LEAVE A REPLY