4ਜਲੰਧਰ : ਸੇਫ ਸਕੂਲ ਵਾਹਨ ਪਾਲਿਸੀ ਦੇ ਤਹਿਤ ਪ੍ਰਦੇਸ਼ ਦੀਆਂ ਸਾਰੀਆਂ ਸਕੂਲੀਂ ਬੱਸਾਂ ਵਿੱਚ ਹਾਈਡਰੋਲਿਕ ਦਰਵਾਜੇ ਲਗਾਉਣਾ ਜਰੂਰੀ ਹੈ। ਜੋ ਸਕੂਲ ਇਸਦੀ ਪਾਲਣਾ ਨਹੀਂ ਕਰਦਾ ਉਸਦੇ ਖਿਲਾਫ ਟਰਾਂਸਪੋਰਟ ਵਿਭਾਗ ਐਕਸ਼ਨ ਲਵੇਗਾ। ਜਲੰਧਰ ਦੀਆਂ ਸਕੂਲੀ ਬੱਸਾਂ ਦਾ ਬੂਰਾ ਹਾਲ ਹੈ। ਟਰਾਂਸਪੋਰਟ ਵਿਭਾਗ ਦੇ ਕੋਲ ਪੁੱਜੇ ਆਂਕੜੇ ਹੈਰਾਨ ਕਰਨ ਵਾਲੇ ਹਨ। ਜਿਸ ਅਨੁਸਾਰ ਜਲੰਧਰ ਦੀਆਂ ਲਗਭਗ 1500 ਸਕੂਲੀ ਬੱਸਾਂ ਚੱਲ ਰਹੀਆਂ ਹਨ ਜਿਸ ਵਿਚੋਂ ਅਜੇ ਤੱਕ ਸਿਰਫ 12 ਸਕੂਲੀ ਬੱਸਾਂ ਨੇ ਹੀ ਫਿਟਨੇਸ ਟੈਸਟ ਪਾਸ ਕੀਤਾ ਹੈ। ਇਹ ਤੱਥ ਮੋਟਰ ਵਹੀਕਲ ਇੰਸਪੈਕਟਰ ਨਰੇਸ਼ ਕਲੇਰ ਨੇ ਵਿਭਾਗ ਨੂੰ ਭੇਜਿਆ। ਰਿਪੋਟ ਅਨੁਸਾਰ 30 ਫੀਸਦੀ ਸਕੂਲੀ ਬੱਸਾਂ ਕੋਲ ਪਰਮਿਟ ਨਹੀਂ ਹੈ। 10 ਫੀਸਦੀ ਨੇ ਆਪਣਾ ਪਰਮਿਟ ਰੀ ਨਿਊ ਨਹੀਂ ਕਰਵਾਇਆ। 99 ਫੀਸਦੀ ਬੱਸਾਂ ਅਸੁਰੱਖਿਅਤ ਹਨ। ਡੀਟੀਓ ਆਰਪੀ ਸਿੰਘ ਨੇ ਦੱਸਿਆ ਕੀ ਜਲਦ ਹੀ ਸਕੂਲੀ ਬੱਸਾਂ ਨੂੰ ਇਹ ਟੈਸਟ ਪਾਸ ਕਰਨ ਲਈ ਕਿਹਾ ਜਾਵੇਗਾ।

LEAVE A REPLY