3ਨਵੀਂ ਦਿੱਲੀ : ਆਈ.ਪੀ.ਐਲ ਹੁਣ ਨਵੇਂ ਰੰਗ ਵਿਚ ਨਜ਼ਰ ਆਵੇਗਾ। ਇਸ ਵਾਰ ਆਈ.ਪੀ.ਐਲ ਵਿਚ ਦੋ ਨਵੀਆਂ ਟੀਮਾਂ ਪੁਣੇ ਅਤੇ ਰਾਜਕੋਟ ਜੁੜੀਆਂ ਹਨ, ਜੋ ਕਿ ਚੇਨੱਈ ਸੁਪਰ ਕਿੰਗਸ ਅਤੇ ਰਾਜਸਥਾਨ ਰਾਇਲਸ ਦੀ ਥਾਂ ਲੈਣਗੀਆਂ। ਪੁਣੇ ਦੀ ਟੀਮ ਨੂੰ ਕੋਲਕਾਤਾ ਦੇ ਸੰਜੀਵ ਗੋਇਨਕਾ ਦੀ ਕੰਪਨੀ ਨਿਊ ਰਾਈਜਿੰਗ ਅਤੇ ਰਾਜਕੋਟ ਦੀ ਟੀਮ ਨੂੰ ਮੋਬਾਈਲ ਫੋਨ ਇੰਟੈਕਸ ਨੇ ਖਰੀਦਿਆ ਹੈ।
ਜ਼ਿਕਰਯੋਗ ਹੈ ਕਿ ਸਾਲ 2013 ਵਿਚ ਸਪਾਟ ਫਿਕਸਿੰਗ ਦੇ ਚਲਦਿਆਂ ਰਾਜਸਥਾਨ ਰਾਇਲਸ ਅਤੇ ਚੇਨੱਈ ਸੁਪਰ ਕਿੰਗਸ ਨੂੰ ਆਈ.ਪੀ.ਐਲ ਤੋਂ ਹਟਾਇਆ ਗਿਆ ਹੈ। ਸੰਭਾਵਨਾ ਹੈ ਕਿ ਇਨ੍ਹਾਂ ਦੋਨਾਂ ਟੀਮਾਂ ਦੇ ਖਿਡਾਰੀ ਹੁਣ ਪੁਣੇ ਅਤੇ ਰਾਜਕੋਟ ਟੀਮਾਂ ਵਿਚ ਜਗ੍ਹਾ ਲੈ ਸਕਣਗੇ। ਇਹ ਵੀ ਉਮੀਦ ਕੀਤੀ ਜਾ ਰਹੀ ਹੈ ਕਿ ਰਾਜਸਥਾਨ ਅਤੇ ਚੇਨੱਈ ਦੇ ਚੋਟੀ ਦੇ ਖਿਡਾਰੀਆਂ ਨੂੰ ਕੁਝ ਹੋਰ ਟੀਮਾਂ ਵੀ ਆਪਣੀ ਟੀਮ ਵਿਚ ਸ਼ਾਮਿਲ ਕਰ ਸਕਦੀਆਂ ਹਨ।

LEAVE A REPLY