ਜਲੰਧਰ : ਆਨਲਾਈਨ ਇਕ ਲੱਖ ਤੋਂ ਵੱਧ ਦਸਤਖਤਾਂ ਨਾਲ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਤੋਂ 10 ਨਵੰਬਰ ਨੂੰ ਪਿੰਡ ਚੱਬਾ ‘ਚ ਆਯੋਜਿਤ ਸਰਬਤ ਖਾਲਸਾ ‘ਚ ਨਿਯੁਕਤ ਕੀਤੇ ਗਏ ਜੱਥੇਦਾਰ ਜਗਤਾਰ ਸਿੰਘ ਹਵਾਰਾ ਦੀ ਰਿਹਾਈ ‘ਚ ਦਖਲਅੰਦਾਜ਼ੀ ਕਰਨ ਲਈ ਕਿਹਾ ਗਿਆ ਹੈ। ਵ੍ਹਾਈਟ ਹਾਊਸ ‘ਚ ਉਹ ਹੀ ਪਟੀਸ਼ਨ ਜਾਂਦੀ ਹੈ ਜੋ ਇਕ ਲੱਖ ਤੋਂ ਵੱਧ ਹੋਵੇ। ਨਿਆ ਦੇ ਲਈ ਸਿੱਖ ਨਾਂ ਇਕ ਮਨੁੱਖੀ ਅਧਿਕਾਰ ਸੰਗਠਨ ਨੇ 11 ਨਵੰਬਰ ਤੋਂ ਇਸ ਮੁਹਿੰਮ ਨੂੰ ਸ਼ੁਰੂ ਕੀਤਾ ਸੀ। ਹੁਣ ਤੱਕ 1 ਲੱਖ ਤੋਂ ਵੱਧ ਸਿੱਖਾਂ ਨੇ ਹਵਾਰਾ ਦੀ ਰਿਹਾਈ ਦੇ ਲਈ ਦਸਤਖਤ ਕਰਕੇ ਭੇਜੇ ਹਨ। ਹਵਾਰਾ ਸਾਬਕਾ ਮੁੱਖ ਮੰਤਰੀ ਬੇਅੰਤ ਦੀ ਹੱਤਿਆ ਦੇ ਮਾਮਲੇ ‘ਚ ਜੇਲ ‘ਚ ਬੰਦ ਹੈ।