ਸਨੌਰ : ਬਾਦਲਾ ਖਿਲਾਫ ਪੰਜਾਬ ਦੀ ਜਨਤਾ ਦੇ ਦਿਲਾਂ ਵਿਚ ਇੰਨਾ ਗੁੱਸਾ ਹੈ ਕਿ ਹੁਣ ਰੈਲੀਆਂ ਵਿਚ ਸਰਕਾਰੀ ਮੁਲਾਜ਼ਮਾਂ ਦਾ ਇਕੱਠ ਦਿਖਾ ਕੇ ਕੋਈ ਫਾਇਦਾ ਨਹੀਂ ਹੋਵੇਗਾ। ਅਕਾਲੀਆ ਦੇ ਪਾਪ ਦਾ ਘੜਾ ਭਰ ਚੁੱਕਾ ਹੈ। ਹੁਣ ਸੰਤਾਪ ਭੋਗ ਰਹੀ ਪੰਜਾਬ ਦੀ ਜਨਤਾ ਨੂੰ ਅਕਾਲੀ-ਭਾਜਪਾ ਗਠਜੋੜ ਦੀ ਹਿਟਲਰਸ਼ਾਹੀ ਸਰਕਾਰ ਤੋਂ ਕਾਗਰਸ ਹੀ ਨਿਜ਼ਾਤ ਦਿਵਾਏਗੀ, ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਾਬਕਾ ਖਜ਼ਾਨਾ ਮੰਤਰੀ ਤੇ ਵਿਧਾਇਕ ਸਨੌਰ ਲਾਲ ਸਿੰਘ ਸੀਨੀਅਰ ਮੀਤ ਪ੍ਰਧਾਨ ਪੰਜਾਬ ਕਾਗਰਸ ਨੇ ਸਰਕਲ ਬਹਾਦਰਗੜ੍ਹ ਵਲੋਂ ਕਰਵਾਏ ਸਨਮਾਨ ਸਮਾਗਮ ਦੌਰਾਨ ਗੱਲਬਾਤ ਕਰਦਿਆਂ ਕੀਤਾ।
ਲਾਲ ਸਿੰਘ ਨੇ ਕਿਹਾ ਕਿ ਮੌਜੂਦਾ ਸਰਕਾਰ ਨੂੰ ਸਹੀ ਮਾਈਨਿਆਂ ਵਿਚ ਮਾਫੀਆ ਕਿਸਮ ਦੇ ਲੋਕ ਚਲਾ ਰਹੇ ਹਨ, ਜਿਸ ਕਾਰਨ ਪੂਰਾ ਪੰਜਾਬ ਆਰਥਿਕ ਪੱਖੋਂ ਕੰਗਾਲੀ ਦੀ ਹੱਦ ਤੋਂ ਵੀ ਵੱਧ ਹੇਠਾਂ ਜਾ ਚੁੱਕਾ ਹੈ। ਉਨ੍ਹਾਂ ਕਿਹਾ ਕਿ ਬਾਦਲ ਸਰਕਾਰ ਪੰਜਾਬ ਦੇ ਰਾਜਨੀਤਿਕ ਇਤਿਹਾਸ ਵਿਚ ਸਭ ਤੋਂ ਨਖਿੱਧ ਕਾਰਗੁਜ਼ਾਰੀ ਵਾਲੀ ਸਰਕਾਰ ਦੇ ਤੌਰ ਜਾਣੀ ਜਾਵੇਗੀ।