4ਨਵੀਂ ਦਿੱਲੀ : ਦਿੱਲੀ ਟੈਸਟ ਦਿਲਚਸਪ ਮੋੜ ‘ਤੇ ਪਹੁੰਚ ਗਿਆ ਹੈ। ਭਾਰਤ ਦੀਆਂ 334 ਦੌੜਾਂ ਦੇ ਜਵਾਬ ਵਿਚ ਦੱਖਣੀ ਅਫਰੀਕਾ ਦੀ ਟੀਮ ਅੱਜ ਦੂਸਰੇ ਦਿਨ ਹੀ 121 ਦੌੜਾਂ ‘ਤੇ ਢੇਰ ਹੋ ਗਈ। ਰਵਿੰਦਰ ਜਡੇਜਾ ਨੇ 5, ਆਰ. ਅਸ਼ਵਿਨ ਅਤੇ ਉਮੇਸ਼ ਯਾਦਵ ਨੇ 2-2 ਵਿਕਟਾਂ ਹਾਸਲ ਕੀਤੀਆਂ, ਜਦੋਂ ਕਿ ਈਸ਼ਾਂਤ ਸ਼ਰਮਾ ਨੂੰ 1 ਵਿਕਟ ਮਿਲੀ। ਦੱਖਣੀ ਅਫਰੀਕਾ ਵੱਲੋਂ ਏ.ਬੀ. ਡਿਵੀਲੀਅਰਸ ਨੇ ਸਭ ਤੋਂ ਵੱਧ 42 ਦੌੜਾਂ ਬਣਾਈਆਂ। ਹੋਰ ਕੋਈ ਵੀ ਖਿਡਾਰੀ ਜ਼ਿਆਦਾ ਦੇਰ ਤੱਕ ਭਾਰਤੀ ਗੇਂਦਬਾਜ਼ਾਂ ਅੱਗੇ ਨਾ ਟਿਕ ਸਕਿਆ। ਇਸ ਤਰ੍ਹਾਂ ਭਾਰਤੀ ਟੀਮ ਨੇ ਦੱਖਣੀ ਅਫਰੀਕਾ ‘ਤੇ 213 ਦੌੜਾਂ ਦੀ ਲੀਡ ਬਣਾ ਲਈ ਹੈ।
ਇਸ ਤੋਂ ਪਹਿਲਾਂ ਅਜੰਕਿਆ ਰਹਾਨੇ ਵੱਲੋਂ ਖੇਡੀ ਗਈ 127 ਦੌੜਾਂ ਦੀ ਪਾਰੀ ਸਦਕਾ ਟੀਮ ਇੰਡੀਆ ਨੇ 334 ਦੌੜਾਂ ਵਿਸ਼ਾਲ ਸਕੋਰ ਬਣਾਇਆ। ਜਦੋਂ ਕਿ ਰਵਿੰਦਰ ਜਡੇਜਾ ਨੇ 24 ਅਤੇ ਆਰ. ਅਸ਼ਵਿਨ ਨੇ 56 ਦੌੜਾਂ ਬਣਾਈਆਂ। ਰੋਹਿਤ ਸ਼ਰਮਾ ਅਤੇ ਰਿਦੀਮਾਨ ਸਾਹਾ 1-1 ਦੌੜ ਬਣਾ ਕੇ ਚਲਦੇ ਬਣੇ।

LEAVE A REPLY