downloadਹਰਿਆਣਾ ਦੇ ਸੋਨੀਪੱਤ ਜ਼ਿਲ੍ਹੇ ਦੇ ਪਿੰਡ ਦੀਪਲਪੁਰ ਵਿੱਚ ਸਫ਼ੈਦ ਰੰਗ ਦੀ ਸਵਿਫ਼ਟ ਡਿਜ਼ਾਇਰ ਕਾਰ ਨੇ ਪ੍ਰਵੇਸ਼ ਕੀਤਾ ਤਾਂ ਆਮ ਜਿਹੀ ਗੱਲ ਸੀ। ਉਦੋਂ ਕਿਸੇ ਨੂੰ ਵੀ ਇਸ ਗੱਲ ਦਾ ਅੰਦਾਜ਼ਾ ਨਹੀਂ ਸੀ ਕਿ ਥੋੜ੍ਹੀ ਹੀ ਦੇਰ ਵਿੱਚ ਇਸ ਪਿੰਡ ਵਿੱਚ ਖੌਫ਼ਨਾਕ ਮੰਜ਼ਰ ਪੇਸ਼ ਆਉਣ ਵਾਲਾ ਹੈ। ਬਿਲਕੁਲ ਫ਼ਿਲਮੀ ਜਿਹੀ ਇਕ ਨਾਟਕੀ ਘਟਨਾ ਹੋਣ ਵਾਲੀ ਹੈ। ਕਾਰ ਤੇ ਚੰਡੀਗੜ੍ਹ ਦਾ ਨੰਬਰ ਸੀ ਅਤੇ ਚਲਾ ਇਕ 20-21 ਸਾਲ ਦਾ ਲੜਕਾ ਰਿਹਾ ਸੀ। ਉਸਨੇ ਇਕ ਦੋ ਵਾਰ ਸੰਦੀਪ ਸਿੰਘ ਦਾ ਘਰ ਪੁੱਛਿਆ, ਜਿਸਦਾ ਹਾਲੇ ਕੁਝ ਦਿਨ ਪਹਿਲਾਂ ਹੀ ਵਿਆਹ ਹੋਇਆ ਸੀ। ਤਿੰਨ ਦਿਨ ਪਹਿਲਾਂ ਹੀ ਸੰਦੀਪ ਦਾ ਵਿਆਹ ਸਰਿਤਾ ਨਾਲ ਹੋਇਆ ਸੀ। ਦਿਆਨੰਦ ਨੇ ਸਮਝਿਆ ਕਿ ਲਾੜ੍ਹੀ ਦੇ ਪੇਕੇ ਘਰ ਤੋਂ ਕੋਈ ਆਇਆ ਹੈ। ਦਿਆਨੰਦ ਨੇ ਹੀ ਉਹਨਾਂ ਨੂੰ ਆਪਣੇ ਘਰ ਦਾ ਰਸਤਾ ਦੱਸਿਆ। ਉਸ ਵਕਤ ਦਿਆਨੰਦ ਕਿਤੇ ਜਾ ਰਿਹਾ ਸੀ।ਹਾਲੇ 15 ਅਪ੍ਰੈਲ ਨੂੰ ਹੀ ਸੰਦੀਪ ਸਿੰਘ ਦਾ ਵਿਆਹ ਪਿੰਡ ਗੋਰਡ ਦੀ ਸਰਿਤਾ ਨਾਲ ਹੋਇਆ ਸੀ। ਘਰ ਚਹਿਲ-ਪਹਿਲ ਹਾਲੇ ਵੀ ਬਾਕੀ ਸੀ। ਮਹਿਮਾਨ ਹਾਲੇ ਗਏ ਨਹੀਂ ਸਨ। ਕਈ ਲੋਕ ਬੈਠੇ ਖਾਣਾ ਖਾ ਰਹੇ ਸਨ। ਲਾੜੀ-ਲਾੜੀ ਦੀ ਜੋੜੀ ਸ਼ਾਇਦ ਅੰਦਰ ਸੀ।
ਕਾਰ ਵਾਲੇ ਵੀ ਘਰ ਆ ਗਏ। ਇਕ ਲੜਕਾ ਹੇਠਾਂ ਉਤਰਿਆ ਅਤੇ ਸੰਦੀਪ ਬਾਰੇ ਪੁੱਛਿਆ। ਇਸ ਤੋਂ ਬਾਅਦ ਉਚੀ ਆਵਾਜ਼ ਵਿੱਚ ਬੋਲਿਆ, ਸਰਿਤਾ ਬਾਹਰ ਨਿਕਲੋ, ਮੈਂ ਤੈਨੂੰ ਲੈਣ ਆਇਆ ਹਾਂ। ਆਵਾਜ਼ ਸੁਣ ਕੇ ਅੰਦਰੋਂ ਸਰਿਤਾ ਵੀ ਨਿਕਲ ਆਈ।ਅੰਦਰ ਚੀਖ ਚਿਹਾੜਾ ਮੱਚਿਆ, ਸਰਿਤਾ ਉਸ ਨਾਲ ਤੁਰ ਹੀ ਰਹੀ ਸੀ। ਸੰਦੀਪ ਅਤੇ ਉਸਦੀ ਮਾਂ ਰੌਸ਼ਨੀ ਦੇਵੀ ਸਭ ਸਮਝ ਗਏ। ਸੰਦੀਪ ਨੇ ਅੱਗੇ ਵੱਧ ਕੇ ਸਰਿਤਾ ਦਾ ਹੱਥ ਪਕੜਿਆ ਅਤੇ ਖਿੱਚਦੇ ਹੋਏ ਕਿਹਾ, ਚਲੋ, ਮੰਮੀ ਨਾਲ ਅੰਦਰ। ਤੇਰੇ ਨਾਲ ਬਦਤਮੀਜ਼ੀ ਕਰਨ ਵਾਲੇ ਨੂੰ ਮੈਂ ਦੇਖਦਾ ਹਾਂ। ਇੰਨੇ ਵਿੱਚ ਸਾਰੇ ਮਹਿਮਾਨ ਉਸ ਦੁਆਲੇ ਹੋ ਗਏ। ਹੁਣ ਉਸ ਨੂੰ ਭੱਜਣਾ ਪਿਆ ਪਰ ਕੁਝ ਕਦਮ ਚੱਲ ਕੇ ਮੁੜ ਗਿਆ ਅਤੇ ਤਾੜ ਤਾੜ ਗੋਲੀਆਂ ਚਲਾਉਣੀਆਂ ਆਰੰਭ ਕਰ ਦਿੱਤੀਆਂ।
ਪਲ ਭਰ ਵਿੱਚ ਚੀਖ ਪੁਕਾਰ ਹੋ ਗਈ, ਲੋਕ ਜਾਨ ਬਚਾਉਣ ਲਈ ਇੱਧਰ ਉਧਰ ਦੌੜੇ। ਫ਼ਿਰ ਉਸਨੇ ਸਰਿਤਾ ਦਾ ਹੱਥ ਪਕੜਿਆ ਅਤੇ ਕਾਰ ਵਿੱਚ ਬਿਠਾ ਕੇ ਫ਼ਰਾਰ ਹੋ ਗਿਆ।
ਗੋਲੀਆਂ ਕਾਰਨ ਰੋਸ਼ਨੀ ਦੇਵੀ ਅਤੇ ਸੰਦੀਪ ਸਿੰਘ ਜ਼ਖਮੀ ਹੋ ਗੲੈ। ਉਹਨਾਂ ਦੇ ਨਾਲ ਸੰਦੀਪ ਦੀ ਭੂਆ ਪ੍ਰਕਾਸ਼ੋ ਦੇਵੀ ਵੀ ਜ਼ਖਮੀ ਹੋ ਗਈ। ਤਿੰਨਾਂ ਨੂੰ ਸੋਨੀਪੱਤ ਹਸਪਤਾਲ ਭਰਤੀ ਕਰਵਾਇਆ ਗਿਆ। ਇਸ ਦਰਮਿਆਨ ਸੰਦੀਪ ਅਤੇ ਰੌਸ਼ਨੀ ਦੀ ਮੌਤ ਹੋ ਗਈ। ਪੁਲਿਸ ਨੂੰ ਸੂਚਨਾ ਮਿਲੀ। ਮੌਕੇ ਦੇ ਜਾਂਚ ਪੜਤਾਲ ਦਰਮਿਆਨ ਗੋਲੀਆਂ ਦੇ ਛੱਲੇ ਅਤੇ ਨੀਲੇ ਰੰਗ ਦਾ ਇਕ ਬੈਗ ਮਿਲਿਆ, ਜਿਸ ਵਿੱਚ ਇਕ ਕਾਂਸਟੇਬਲ ਦਾ ਵਰਦੀ ਨੰਬਰ ਵੀ ਸੀ। ਉਹ ਸ਼ਾਇਦ ਇਸੇ ਬੈਗ ਵਿੱਚ ਐਸ ਐਲ ਆਰ ਰਾਈਫ਼ਲ ਲੈ ਕੇ ਆਇਆ ਸੀ। ਚੰਡੀਗੜ੍ਹ ਪੁਲਿਸ ਦੁਆਰਾ ਇਹ ਦੱਸਿਆ ਗਿਆ ਕਿ ਇਹ ਕਾਂਸਟੇਬਲ ਬਸੰਤ ਕੁਮਾਰ ਦੀ ਬੈਲਟ ਸੀ, ਜੋ ਉਹਨਾਂ ਦਿਨਾਂ ਵਿੱਚ ਨੌਕਰੀ ਤੋਂ ਸਸਪੈਂਡ ਚੱਲ ਰਿਹਾ ਸੀ।
ਇਸੇ ਦਰਮਿਆਨ ਸੰਦੀਪ ਦੇ ਪਿਤਾ ਦਿਆਨੰਦ ਵੀ ਵਾਪਸ ਆ ਗਏ। ਉਹ ਵੀ ਸੁਣ ਕੇ ਸੁੰਨ ਰਹਿ ਗਿਆ। ਦਿਆਨੰਦ ਦੀ ਸ਼ਿਕਾਇਤ ਤੇ ਪਰਚਾ ਦਰਜ ਕੀਤਾ ਗਿਆ। ਬਸੰਤ ਬਾਰੇ ਜਾਣਕਾਰੀ ਪ੍ਰਾਪਤ ਕੀਤੀ ਗਈ। ਉਹ 26 ਸਾਲ ਦਾ ਨੌਜਵਾਨ 2011 ਵਿੱਚ ਕਾਂਸਟੇਬਲ ਰੈਂਕ ਤੇ ਚੰਡੀਗੜ੍ਹ ਪੁਲਿਸ ਵਿੱਚ ਭਰਤੀ ਹੋਇਆ ਸੀ। ਪਿਛਲੇ ਦਿਨੀਂ ਉਹ ਡਿਊਟੀ ਤੋਂ ਗੈਰ ਹਾਜ਼ਰ ਰਿਹਾ, ਜਿਸ  ਕਰ ਕੇ ਉਸਨੂੰ ਸਸਪੈਂਡ ਕਰ ਦਿੱਤਾ ਸੀ। ਨੌਕਰੀ ਤੋਂ ਸਸਪੈਂਡ ਹੋਣ ਦੇ ਬਾਵਜੂਦ ਉਹ 18 ਅਪ੍ਰੈਲ ਨੂੰ ਆਪਣੀ ਪੁਲਿਸ ਦੀ ਵਰਦੀ ਪਾ ਕੇ ਸੈਕਟਰ 26 ਪੁਲਿਸ ਲਾਈਨ ਦੇ ਮਾਲਖਾਨਾ ਇੰਚਾਰਜ ਕੋਲ ਪਹੁੰਚਿਆ। ਇੱਥੇ ਉਸਨੇ ਇਤਲਾਹ ਕੀਤੀ ਕਿ ਉਸਨੂੰ ਕੁਝ ਅਪਰਾਧੀਆਂ ਨੂੰ ਅਦਾਲਤ ਵਿੱਚ ਪੇਸ਼ ਕਰਨਾ ਹੈ, ਇਯ  ਕਰ ਕੇ ਉਸਦੀ ਸਰਵਿਸ ਐਸ ਐਲ ਆਰ ਦਿੱਤੀ ਜਾਵੇ। ਮਾਲਖਾਨਾ ਇੰਚਾਰਜ ਨੂੰ ਇਹ ਪਤਾ ਨਹੀਂ ਸੀ ਕਿ ਉਹ ਸਸਪੈਂਡ ਹੈ, ਉਸਨੇ ਬਿਨਾਂ ਵੈਰੀਫ਼ਿਕੇਸ਼ਨ ਕੀਤੇ ਬੰਦੂਕ ਦੇ ਦਿੱਤੀ। ਚੰਡੀਗੜ੍ਹ ਪੁਲਿਸ ਨੇ ਮਾਲਖਾਨਾ ਇੰਚਾਰਜ ਅਤੇ ਉਸਦੇ ਸਹਾਇਕਾਂ ਨੂੰ ਵੀ ਸਸਪੈਂਡ ਕਰ ਦਿੱਤਾ।
ਸੋਨੀਪੱਤ ਪੁਲਿਸ ਨੂੰ ਉਸ ਦਾ ਹੁਲੀਆ ਮਿਲ ਗਿਆ ਸੀ। ਸਪਸ਼ਟ ਹੋ ਗਿਆ ਸੀ ਕਿ ਬਸੰਤ ਨੇ ਇਹ ਕਤਲ ਆਪਣੇ ਇਸ਼ਕ ਵਿੱਚ ਕੀਤੇ ਹਨ।
ਬਸੰਤ ਅਤੇ ਸਰਿਤਾ ਪਿੰਡ ਗੋਰਡ ਵਿੱਚ ਹੀ ਜੰਮੇ ਪਲੇ ਸਨ। ਜਵਾਨ ਹੁੰਦੇ ਹੀ ਦੋਵਾਂ ਦੀ ਮੁਹੱਬਤ ਹੋ ਗਈ ਅਤੇ ਦੋਵੇਂ ਆਪਸ ਵਿੱਚ ਵਿਆਹ ਕਰਨਾ ਚਾਹੁੰਦੇ ਸਨ ਪਰ ਦੋਵਾਂ ਦਾ ਸਬੰਧ ਜਾਟਾਂ ਦੀ ਇਕ ਜਾਤੀ ਨਾਲ ਹੋਣ ਕਾਰਨ ਉਹਨਾਂ ਦਾ ਵਿਆਹ ਸਮਾਜ ਨੂੰ ਮਨਜ਼ੂਰ ਨਹੀਂ ਸੀ। ਸਰਿਤਾ ਦੇ ਪਿਤਾ ਰੋਹਤਾਸ਼ ਇਸ ਰਿਸ਼ਤੇ ਤੋਂ ਭੜਕ ਗਏ ਸਨ ਅਤੇ ਬਸੰਤ ਨੂੰ ਮਾਰਨ ਦੀ ਧਮਕੀ ਦਿੱਤੀ ਸੀ।
ਬਸੰਤ ਦਾ ਵੱਡਾ ਭਰਾ ਪਵਨ ਦਿੱਲੀ ਪੁਲਿਸ ਵਿੱਚ ਸਿਪਾਹੀ ਸੀ, ਜਿੱਥੇ ਉਸਦੀ ਚੰਗੀ ਥਾਂ ਸੀ। ਫ਼ੌਜ ਤੋਂ ਰਿਟਾਇਰਡ ਪਿਤਾ ਰਾਜਵੀਰ ਸਿੰਘ ਨੇ ਇਸਦਾ ਹਵਾਲਾ ਦੇ ਕੇ ਬਸੰਤ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਸੀ ਕਿ ਉਸਦੇ ਵੱਡੇ ਭਰਾ ਨੂੰ ਪੁਲਿਸ ਦੀ ਪੱਕੀ ਨੌਕਰੀ ਮਿਲ ਗਈ ਹੈ ਅਤੇ ਉਹ ਵੀ ਆਪਣਾ ਭਵਿੱਖ ਸੰਵਾਰੇ। ਵਿਆਹ ਲਈ ਕੀ ਪਿੰਡ ਵਿੱਚ ਉਹੀ ਲੜਕੀ ਰਹਿ ਗਈ ਹੈ?
ਜਨਵਰੀ 2013 ਨੂੰ ਸਰਿਤਾ ਅਚਾਨਕ ਪਿੰਡ ਤੋਂ ਗਾਇਬ ਹੋ ਗਈ। ਸ਼ੱਕ ਕੀਤਾ ਗਿਆ ਕਿ ਉਸਨੂੰ ਬਸੰਤ ਭਜਾ ਕੇ ਲੈ ਗਿਆ। ਪੁਲਿਸ ਵਿੱਚ ਰਿਪੋਰਟ ਲਿਖਵਾਈ। ਦੋਵੇਂ ਪਰਿਵਾਰਾਂ ਦੀ ਬਦਨਾਮੀ ਹੋ ਰਹੀ ਸੀ। ਫ਼ਰਵਰੀ ਦੇ ਮਹੀਨੇ ਵਿੱਚ ਦੋਵਾਂ ਨੂੰ ਅੰਬਾਲੇ ਤੋਂ ਪਕੜ ਲਿਆਂਦਾ, ਜਿੱਥੇ ਉਹ ਕਿਰਾਏ ਦੇ ਮਕਾਨ ਵਿੱਚ ਰਹਿ ਰਹੇ ਸਨ। ਇਸ ਦਰਮਿਆਨ ਪਤਾ ਲੱਗਿਆ ਕਿ ਦੋਵਾਂ ਨੇ ਵਿਆਹ ਕਰਵਾ ਲਿਆ ਹੈ। ਬਸੰਤ ਅਤੇ ਸਰਿਤਾ ਦਾ ਸਬੰਧ ਇਕ ਹੀ ਖਾਪ ਨਾਲ ਸੀ, ਇਸ  ਕਰ ਕੇ ਸਮਾਜ ਵਿੱਚਕਾਰ ਆ ਗਿਆ।ਇਸ ਤੋਂ ਬਾਅਦ ਸਰਿਤਾ ਨੂੰ ਉਸਦੇ ਮਾਮੇ ਕੋਲ ਭੇਜ ਦਿੱਤਾ। ਬਸੰਤ ਉਥੋਂ ਵੀ ਸਰਿਤਾ ਨੂੰ ਭਜਾ ਕੇ ਲੈ ਗਿਆ। ਹੁਣ ਅਜੀਤ ਸਿੰਘ ਦੇ ਮਾਣ ਦਾ ਸਵਾਲ ਬਣ ਗਿਆ ਸੀ। ਇਸ  ਕਰ ਕੇ ਉਸਨੇ ਪੂਰਾ ਜ਼ੋਰ ਲਗਾ ਕੇ 12 ਅਪ੍ਰੈਲ ਨੂੰ ਉਹਨਾਂ ਨੂੰ ਪਕੜ ਲਿਆਂਦਾ। ਇਸ ਤੋਂ ਬਾਅਦ ਕਾਹਲੀ ਵਿੱਚ ਸਰਿਤਾ ਦਾ ਵਿਆਹ ਸੰਦੀਪ ਸਿੰਘ ਨਾਲ ਕਰ ਦਿੱਤਾ। ਦਿਆਨੰਦ ਲੜਕੇ ਦੇ ਲਈ ਲੜਕੀ ਦੇਖਣ ਗੲੈ ਅਤੇ ਤੁਰੰਤ ਸਰਿਤਾ ਨੂੰ ਲਾੜੀ ਬਣਾ ਕੇ ਨਾਲ ਲੈ ਆਏ। ਬਾਅਦ ਵਿੱਚ ਦਿਆਨੰਦ ਨੇ ਆਪਣੇ ਪਿੰਡ ਵਿੱਚ ਲੜਕੀ ਦੇ ਵਿਆਹ ਦਾ ਜਸ਼ਨ ਮਨਾਇਆ।
ਜਸ਼ਨ ਦਾ ਜੋਸ਼ ਹਾਲੇ ਠੰਡਾ ਨਹੀਂ ਹੋਇਆ ਸੀ ਕਿ ਇਸ ਦਰਮਿਆਨ ਹੀ ਉਪਰੋਕਤ ਘਟਨਾ ਵਾਪਰ ਗਈ।
ਇਹ ਅਤੀ ਗੰਭੀਰ ਮਸਲਾ ਸੀ, ਇਸ  ਕਰ ਕੇ ਸੋਨੀਪੱਤ ਅਤੇ ਚੰਡੀਗੜ੍ਹ ਦੀ ਪੁਲਿਸ ਬਸੰਤ ਨੂੰ ਕਾਬੂ ਕਰਨ ਲਈ ਪੂਰੀ ਤਾਕਤ ਨਾਲ ਜੁਟ ਗਈ। ਪੰਜਾਬ, ਹਿਮਾਚਲ ਅਤੇ ਦਿੱਲੀ ਪੁਲਿਸ ਨੂੰ ਵੀ ਸੂਚਿਤ ਕਰ ਦਿੱਤਾ ਗਿਆ। 22 ਅਪ੍ਰੈਲ ਨੂੰ ਪੁਲਿਸ ਨੇ ਬਸੰਤ ਨੂੰ ਟਰੇਸ ਕਰ ਲਿਆ।ਇਯ ਦਰਮਿਆਨ ਬਸੰਤ ਨੂੰ ਪਿੰਡ ਲਿਜਾਣ ਵਾਲੇ ਕਾਰ ਡਰਾਈਵਰ ਨੇ ਪੁਲਿਸ ਕੋਲ ਸਰੈਂਡਰ ਕਰ ਦਿੱਤਾ। ਉਹ ਚੰਡੀਗੜ੍ਹ ਦੇ ਕੋਲ ਪਿੰਡ ਮਨੀਮਾਜਰਾ ਦਾ ਰਹਿਣ ਵਾਲਾ ਸੀ। ਉਸਨੇ ਦੱਸਿਆ ਕਿ ਬਸੰਤ ਨੇ ਦੋ ਵਾਰ ਉਸਦੀ ਟੈਕਸੀ ਹਾਇਰ ਕੀਤੀ ਹੈ, ਜਿਸ  ਕਰ ਕੇ ਉਹ ਉਸਦਾ ਥੋੜ੍ਹਾ ਜਾਣਕਾਰ ਹੋ ਗਿਆ ਸੀ।
ਡ੍ਰਾਈਵਰ ਨੇ ਦੱਸਿਆ ਕਿ ਦੀਪਲਪੁਰ ਤੋਂ ਨਿਕਲਣ ਦੇ ਬਾਅਦ ਬਸੰਤ ਉਸ ਨੂੰ ਬੰਦੂਕ ਦੀ ਨੋਕ ਤੇ ਇੱਧਰ ਉਧਰ ਭਜਾਉਂਦਾ ਰਿਹਾ। ਐਤਵਾਰ 21 ਅਪ੍ਰੈਲ ਨੂੰ ਇਹ ਲੋਕ ਜਦੋਂ ਉਤਰ ਪ੍ਰਦੇਸ਼ ਦੇ ਜ਼ਿਲ੍ਹਾ ਸ਼ਾਮਲੀ ਦੇ ਕਸਬਾ ਕਾਂਚਲਾ ਵਿੱਚ ਸਨ, ਤਾਂ ਰਵੀ ਨੇ ਬਸੰਤ ਨੂੰ ਆਪਣੀ ਪਰੇਮਿਕਾ ਨੂੰ ਇਹ ਕਹਿੰਦੇ ਸੁਣਿਆ ਕਿ ਇਹ ਡ੍ਰਾਈਵਰ ਸਾਡੇ ਲਈ ਮੁਸੀਬਤ ਖੜ੍ਹੀ ਕਰ ਸਕਦਾ ਹੈ, ਇਸ  ਕਰ ਕੇ ਇਸਨੂੰ ਮਾਰ ਕੇ ਸੁੱਟ ਦਿੱਤਾ ਜਾਵੇ। ਉਹ ਬੁਰੀ ਤਰ੍ਹਾਂ ਡਰ ਗਿਆ ਅਤੇ ਕਾਂਚਲਾ ਦੇ ਇਕ ਪੈਟਰੋਲ ਪੰਪ ਤੇ ਹਨੇਰੇ ਦਾ ਫ਼ਾਇਦਾ ਉਠਾ ਕੇ ਭੱਜ ਗਿਆ। ਪੁਲਿਸ ਉਸ ਪੈਟਰੋਲ ਪੰਪ ਤੇ ਪਹੁੰਚੀ, ਜਿੱਥੇ ਲੱਗੇ ਕੈਮਰਿਆਂ ਦੀ ਫ਼ੁਟੇਜ ਹਾਸਲ ਕਰਨ ਤੇ ਰਵੀ ਦੀ ਗੱਡੀ ਅਤੇ ਇਸਦੀ ਡ੍ਰਾਈਵਿੰਗ ਸੀਟ ਤੇ ਬੈਠੇ ਰਵੀ ਅਤੇ ਬਸੰਤ ਦੀ ਵੀਡੀਓ ਹਾਸਲ ਕੀਤੀ।
ਉਸਨੂੰ ਨਾਲ ਲੈ ਕੇ ਬਸੰਤ ਅਤੇ ਸਰਿਤਾ ਦੀ ਭਾਲ ਕੀਤੀ ਗਈ। ਬਸੰਤ ਅਤੇ ਸਰਿਤਾ ਨੂੰ ਭੱਜਿਆਂ 7 ਹਫ਼ਤੇ ਹੋ ਗਏ ਸਨ। ਕਿਸੇ ਦੀ ਸਮਝ ਵਿੱਚ ਨਹੀਂ ਆ ਰਿਹਾ ਸੀ ਕਿ ਉਹ ਗਿਆ ਕਿੱਥੇ। ਅਚਾਨਕ ਚੰਡੀਗੜ੍ਹ ਪੁਲਿਸ ਨੂੰ ਇਕ ਲੜਕਾ ਅਤੇ ਲੜਕੀ ਦਿਖਾਈ ਦਿੱਤੇ। ਜਦੋਂ ਪੁਲਿਸ ਦੀ ਜਿਪਸੀ ਨੇੜੇ ਪਹੁੰਚੀ ਤਾਂ ਉਹਨਾਂ ਨੇ ਲੁਕਣ ਦੀ ਕੋਸ਼ਿਸ਼ ਕੀਤੀ। ਇਸ  ਕਰ ਕੇ ਸ਼ੱਕ ਹੋ ਗਿਆ।
ਪੁਲਿਸ ਅਧਿਕਾਰੀਆਂ ਨੇ ਉਹਨਾਂ ਨੂੰ ਕਿਹਾ ਕਿ ਇਕੱਲੇ ਇਸ ਤਰ੍ਹਾਂ ਨਾ ਘੁੰਮੋ, ਕੋਈ ਸਮੱਸਿਆ ਹੋ ਸਕਦੀ ਹੈ, ਚਲੋ ਤੁਹਾਨੂੰ ਬੱਸ ਸਟੈਂਡ ਛੱਡ ਆਉਂਦੇ ਹਾਂ। ਜਦੋਂ ਦੋਵਾਂ ਦੇ ਨਾਂ ਪੁੱਛੇ ਤਾਂ ਉਹ ਘਬਰਾ ਗਏ। ਪੁਲਿਸ ਨੂੰ ਯਕੀਨ ਹੋ ਗਿਆ ਕਿ ਇਹੀ ਉਹ ਭਗੌੜੇ ਹਨ।
ਫ਼ਿਲਹਾਲ ਤੁਸੀਂ ਵੈਰੀਫ਼ਿਕੇਸ਼ਨ ਤੋਂ ਬਿਨਾਂ ਨਹੀਂ ਜਾ ਸਕਦੇ। ਉਹਨਾਂ ਨੇ ਕਿਹਾ ਕਿ ਹਾਲੇ ਸਾਡੀ ਮੰਗਣੀ ਹੋਈ ਹੈ, ਵਿਆਹ ਨਹੀਂ ਹੋਇਆ, ਇਸ  ਕਰ ਕੇ ਅਸੀਂ ਵੈਰੀਫ਼ਿਕੇਸ਼ਨ ਲਈ ਨਹੀਂ ਜਾ ਸਕਦੇ। ਉਸਨੇ ਰਿਸ਼ਵਤ ਦੇਣ ਦੀ ਗੱਲ ਕੀਤੀ। ਜਦੋਂ ਕੋਈ ਚਾਰਾ ਨਜ਼ਰ ਨਾ ਆਇਆ ਤਾਂ ਦੋਵੇਂ ਜਿਪਸੀ ਵਿੱਚ ਬੈਠ ਗਏ। ਪਰ ਗੱਡੀ ਸਟਾਰਟ ਹੋਣ ਤੋਂ ਪਹਿਲਾਂ ਹੀ ਉਸਦੇ ਪਿੱਛੇ ਬੈਠੀ ਲੜਕੀ ਨੇ ਉਸਦੇ ਵਾਲ ਖਿੱਚਣੇ ਆਰੰਭ ਕਰ ਦਿੱਤੇ ਅਤੇ ਕੁੱਟਣਾ ਸ਼ੁਰੂ ਕਰ ਦਿੱਤਾ। ਇਸੇ ਵਿੱਚਕਾਰ ਲੜਕੇ ਨੇ ਚਾਕੂ ਕੱਢ ਲਿਆ ਅਤੇ ਪੁਲਿਸ ਤੇ ਵਾਰ ਕਰਨ ਲੱਗੇ। ਚਾਕੂ ਦਾ ਪਹਿਲਾ ਹੀ ਵਾਰ ਛਾਤੀ ਤੇ ਹੋਇਆ। ਉਹ ਗੱਡੀ ਦਾ ਦਰਵਾਜ਼ਾ ਖੋਲ੍ਹ ਕੇ ਕੁੱਦ ਗਏ। ਘਟਨਾ ਸਥਾਨ ਦੇ ਠੀਕ ਸਾਹਮਣੇ ਪੁਰਾਣੀ ਜ਼ਿਲ੍ਹਾ ਅਦਾਲਤ ਦਾ ਗੇਟ ਹੈ, ਜਿੱਥੇ ਹਥਿਆਰਬੰਦ ਸੰਤਰੀ ਹੁੰਦਾ ਹੈ। ਪੁਲਿਸ ਵਾਲਿਆਂ ਨੇ ਉਸਨੂੰ ਗੋਲੀ ਚਲਾਉਣ ਲਈ ਕਿਹਾ। ਉਦੋਂ ਹੀ ਹਮਲਾਵਰ ਨੇ ਖੂਨ ਨਾਲ ਲਿੱਬੜਿਆ ਚਾਕੂ ਦਿਖਾ ਕੇ ਉਸਨੂੰ ਅਜਿਹਾ ਡਰਾਇਆ ਕਿ ਉਹ ਅਦਾਲਤ ਦੇ ਅੰਦਰ ਭੱਜ ਗਿਆ।
ਦੋ ਪੁਲਿਸ ਵਾਲੇ ਜ਼ਖਮੀ ਹੋ ਗਏ। ਚੰਡੀਗੜ੍ਹ ਪੁਲਿਸ ਨੇ ਸਰਗਰਮੀ ਵਧਾ ਦਿੱਤੀ। ਜਦੋਂ ਉਹ ਉਲਝ ਰਹੇ ਸਨ ਤਾਂ ਲੜਕੀ ਨੇ ਉਸ ਨੂੰ ਬੰਟੀ ਕਹਿ ਕੇ ਬੁਲਾਇਆ। ਪੁਲਿਸ ਦਾ ਸ਼ੱਕ ਗਹਿਰਾ ਹੋ ਗਿਆ ਕਿ ਕਿਤੇ ਇਹ ਬਸੰਤ ਕੁਮਾਰ ਉਰਫ਼ ਬੰਟੀ ਤਾਂ ਨਹੀਂ, ਜੋ ਚੰਡੀਗੜ੍ਹ ਪੁਲਿਸ ਦਾ ਭਗੌੜਾ ਹੈ।
ਉਹ ਪਿੰਡ ਦੀਪਲਪੁਰ ਵਿੱਚ ਪਹਿਲਾਂ ਹੀ ਦੋ ਕਤਲ ਕਰ ਚੁੱਕਾ ਸੀ। ਇਕ ਔਰਤ ਨੂੰ ਗੰਭੀਰ ਜ਼ਖਮੀ ਕਰ ਚੁੱਕਾ ਸੀ। ਹੁਣ ਉਸ ਨੇ ਪੁਲਿਸ ਇੰਸਪੈਕਟਰ ਅਤੇ ਹੋਮ ਗਾਰਡ ਜਵਾਨ ਨੂੰ ਜ਼ਖਮੀ ਕਰ ਦਿੱਤਾ ਸੀ। ਇਸ਼ਕ ਦੇ ਜਨੂੰਨ ਵਿੱਚ ਉਹ ਇੰਨਾ ਅੰਨ੍ਹਾ ਹੋ ਚੁੱਕਾ ਸੀ ਕਿ ਉਸਦੇ ਲਈ ਇਨਸਾਨੀ ਜਾਨਾਂ ਦੀ ਕੋਈ ਕੀਮਤ ਨਹੀਂ ਰਹਿ ਗਈ ਸੀ।
ਇਸ ਤੋਂ ਕੁਝ ਦਿਨ ਬਾਅਦ ਸੋਨੀਪਤ ਪੁਲਿਸ ਨੇ ਅੱਧੀ ਰਾਤ ਤੋਂ ਬਾਅਦ ਦੋ ਵਜੇ ਦਿੱਲੀ ਦੇ ਪਹਾੜਗੰਜ ਇਲਾਕੇ ਵਿੱਚ ਸਥਿਤ ਹੋਟਲ ਸਿਰਸਵਾਲ ਤੋਂ ਬਸੰਤ ਉਰਫ਼ ਬੰਟੀ ਅਤੇ ਸਰਿਤਾ ਨੂੰ ਗ੍ਰਿਫ਼ਤਾਰ ਕਰ ਲਿਆ। ਦੋਵਾਂ ਦੀ ਨਿਸ਼ਾਨਦੇਹੀ ਤੇ ਐਸ ਐਲ ਆਰ ਰਾਈਫ਼ਲ ਵੀ ਬਰਾਮਦ ਕਰ ਲਈ। ਇਸ ਵਿੱਚ 17 ਕਾਰਤੂਸ ਹਾਲੇ ਬਚੇ ਸਨ। ਬਾਅਦ ਵਿੱਚ ਉਹ ਕਾਰ ਵੀ ਹਰਿਦੁਆਰ ਤੋਂ ਬਰਾਮਦ ਕਰ ਲਈ, ਜਿਸਨੂੰ ਕਿਰਾਏ ਤੇ ਲਿਆ ਸੀ।  ਇਸ ਤੋਂ ਬਾਅਦ ਇਹਨਾਂ ਨੂੰ ਸੋਨੀਪਤ ਲਿਆਂਦਾ ਗਿਆ ਅਤੇ ਫ਼ਿਰ ਜੇਲ੍ਹ ਭੇਜ ਦਿੱਤਾ। ਬਸੰਤ ਜਦੋਂ ਸਰਿਤਾ ਨੂੰ ਲੈ ਕੇ ਭੱਜਿਆ ਤਾਂ ਉਸ ਕੋਲ ਪੰਜ ਲੱਖ ਰੁਪਏ ਸਨ। ਇਹ ਪੈਸੇ ਉਸਨੇ ਬੈਂਕ ਤੋਂ ਨਿੱਜੀ ਲੋਨ ਤੇ ਲਏ ਸਨ ਅਤੇ ਕੁਝ ਲੜਕਿਆਂ ਨੂੰ ਪੁਲਿਸ ਵਿੱਚ ਭਰਤੀ ਕਰਵਾਉਣ ਦਾ ਝਾਂਸਾ ਦੇ ਕੇ ਠੱਗੇ ਸਨ। ਹਰਿਦੁਆਰ ਵਿੱਚ ਗੱਡੀ ਛੱਡਣ ਤੋਂ ਬਾਅਦ ਉਹ ਕਦੀ ਟੈਕਸੀ ਅਤੇ ਕਦੀ ਟ੍ਰੇਨ ਰਾਹੀਂ ਘੁੰਮਦਾ ਹੋਇਆ ਸ਼ਿਮਲਾ ਪਹੁੰਚ ਗਿਆ। ਹੁਣ ਬਸੰਤ ਕੋਲ ਪੈਸੇ ਜ਼ਿਆਦਾ ਨਹੀਂ ਬਚੇ ਸਨ। ਉਸਨੇ ਥੋੜ੍ਹਾ ਘੱਟ ਖਰਚ ਕਰਨ ਲਈ ਚੰਡੀਗੜ੍ਹ ਆਉਣ ਦਾ ਸੋਚਿਆ। ਇੱਥੋਂ ਬੱਸ ਰਾਹੀਂ ਉਹ ਦਿੱਲੀ ਪਹੁੰਚਿਆ। ਦਿੱਲੀ ਤੋਂ ਉਸ ਨੇ ਟ੍ਰੇਨ ਰਾਹੀਂ ਮੁੰਬਈ ਜਾਣਾ ਸੀ। ਚੰਡੀਗੜ੍ਹ ਦੇ ਬੱਸ ਅੱਡੇ ਤੇ ਪਹੁੰਚ ਕੇ ਉਹਨਾਂ ਨੂੰ ਪਤਾ ਲੱਗਿਆ ਕਿ ਦਿੱਲੀ ਜਾਣ ਵਾਲੀ ਆਖਰੀ ਬੱਸ ਨਿਕਲ ਚੁੱਕੀ ਹੈ ਅਤੇ ਅਗਲੀ ਬੱਸ ਸਵੇਰੇ ਚਾਰ ਵਜੇ ਚੱਲੇਗੀ।
ਬੱਸ ਅੱਡੇ ਤੇ ਗਿਣਤੀ ਦੇ ਲੋਕ ਸਨ, ਇਸ  ਕਰ ਕੇ ਇੱਥੇ ਰੁਕਣਾ ਖਤਰੇ ਤੋਂ ਖਾਲੀ ਨਹੀਂ ਸੀ। ਇਕ ਕੰਧ ਤੇ ਉਹਨਾਂ ਦੀ ਨਜ਼ਰ ਗਈ ਤਾਂ ਉਥੇ ਉਸਦੀ ਅਤੇ ਸਰਿਤਾ ਦੀ ਤਸਵੀਰ ਵਾਲਾ ਇਸ਼ਤਿਹਾਰ ਦੇਖਿਆ, ਉਥੇ ਹੀ ਚੰਡੀਗੜ੍ਹ ਪੁਲਿਸ ਦੀ ਨਜ਼ਰ ਇਹਨਾ ਤੇ ਪਈ। ਇਥੇ ਦੋ ਪੁਲਿਸ ਵਾਲਿਆਂ ਨੂੰ ਜ਼ਖਮੀ ਕਰਨ ਤੋਂ ਬਾਅਦ ਇਹ ਦੋਵੇਂ ਧਨਾਸ ਪਹੁੰਚੇ। ਉਥੇ ਜਿਪਸ ਛੱਡਣ ਤੋਂ ਬਾਅਦ ਨੇੜੇ ਦੇ ਜੰਗਲ ਵਿੱਚ ਭੱਜ, ਫ਼ਿਰ ਪਿੱਛੇ ਮੁੜਦੇ ਹੋਏ ਧਨਾਸ ਡੱਡੂ ਮਾਜਰਾ ਦੀ ਮੇਨ ਰੋਡ ਤੇ ਆ ਗਏ। ਧਨਾਸ ਸਥਿਤ ਬੋਟੈਨੀਕਲ ਗਾਰਡਨ ਵਿੱਚ ਇਨਾਂ ਨੇ ਆਪਣੇ ਸਰੀਰ ਤੋਂ ਖੂਨ ਨਾਲ ਲਿੱਬੜੇ ਕੱਪੜੇ ਉਤਾਰੇ। ਇਸ ਤੋਂ ਬਾਅਦ ਇੱਥੇ ਇਕ ਕਾਲੋਨੀ ਵਿੱਚ ਵੜ ਗਏ। ਇੱਥੇ ਖਾਲੀ ਮਕਾਨਾਂ ਵਿੱਚ ਸਵੇਰੇ ਚਾਰ ਵਜੇ ਤੱਕ ਲੁਕੇ ਰਹੇ। ਇਯ ਤੋਂਬਾਅਦ ਮੁਲਾਪੁਰ ਦੇ ਖੇਤਾਂ ਵਿੱਚੋਂ ਨਿਕਲ ਕੇ ਰਤਵਾੜਾ ਸਾਹਿਬ ਗੁਰਦੁਆਰਾ ਪਹੁੰਚੇ। ਉਥੋਂ ਆਟੋ ਲੈ ਕੇ ਕੁਰਾਲੀ ਵੱਲ ਚੱਲ ਪਏ। ਇੱਥੇ ਹੀ ਉਸ ਨੇ ਰਸਤੇ ਵਿੱਚ ਚਾਕੂ ਸੁੱਟ ਦਿੱਤਾ। ਕੁਰਾਲੀ ਵਿੱਚ ਇਹ ਰੇਲਵੇ ਸਟੇਸ਼ਨ ਤੇ ਪਹੁੰਚੇ। ਨਵੀਂ ਦਿੱਲੀ ਰੇਲਵੇ ਸਟੇਸ਼ਨ ਪਹਾੜਗੰਜ ਵੱਲ ਜਾ ਕੇ ਇਹ ਹੋਟਲ ਵਿੱਚ ਰੁਕੇ। ਹੁਣ ਇਹਨਾਂ ਕੋਲ ਪੈਸੇ ਬਹੁਤ ਘੱਟ ਸਨ। ਫ਼ੋਨ  ਕਰ ਕੇ ਆਪਣੀ ਮਾਂ ਨੂੰ ਉਸਦੇ ਖਾਤੇ ਵਿੱਚ ਪੈਸੇ ਪਾਉਣ ਲਈ ਕਿਹਾ ਪਰ ਮਾਂ ਨੇ ਇਨਕਾਰ ਕਰ ਦਿੱਤਾ। ਫ਼ਿਰ ਉਸਨੇ ਇਕ ਦੋਸਤ ਨੂੰ ਫ਼ੋਨ ਕੀਤਾ ਜੋ ਦਿੱਲੀ ਪੁਲਿਸ ਵਿੱਚ ਨੌਕਰੀ ਕਰਦਾ ਸੀ। ਉਹ ਬਸੰਤ ਨੂੰ ਪੈਸੇ ਦੇਣ ਲਈ ਤਿਆਰ ਹੋ ਗਿਆ ਅਤੇ ਉਸਦਾ ਪਤਾ ਪੁੱਛਿਆ। ਉਸਨੇ ਸੋਨੀਪਤ ਪੁਲਿਸ ਨੂੰ ਸੂਚਨਾ ਵੀ ਦੇ ਦਿੱਤੀ। ਉਸਦੇ ਦੋਸਤ ਨੂੰ ਬਸੰਤ ਬਾਰੇ ਸਾਰਾ ਕੁਝ ਪਤਾ ਸੀ। ਦੋਸਤੀ ਤੋਂ ਜ਼ਿਆਦਾ ਫ਼ਰਜ਼ ਨੂੰ ਅਹਿਮ ਸਮਝਦਿਆਂ ਉਸਨੇ ਬਸੰਤ ਨੂੰ ਪਕੜਵਾਉਣਾ ਬਿਹਤਰ ਸਮਝਿਆ।

LEAVE A REPLY