‘ਦਿਲਵਾਲੇ’ ਨੂੰ ਟੱਕਰ ਨਹੀਂ ਦੇ ਰਹੀ ‘ਬਾਜੀਰਾਵ ਮਸਤਾਨੀ’: ਪ੍ਰਿਯੰਕਾ

CREATOR: gd-jpeg v1.0 (using IJG JPEG v62), quality = 90

ਸੁਪਰਸਟਾਰ ਸ਼ਾਹਰੁਖ ਖਾਨ ਦੀ ‘ਦਿਲਵਾਲੇ’ ਅਤੇ ਸੰਜੇ ਲੀਲਾ ਭੰਸਾਲੀ ਦੀ ‘ਬਾਜੀਰਾਵ ਮਸਤਾਨੀ’ ਅਗਲੇ ਮਹੀਨੇ ਬਾਕਸ ਆਫ਼ਿਸ ‘ਤੇ ਰਿਲੀਜ਼ ਹੋਣਗੀਆਂ। ਹਾਲਾਂਕਿ ਅਦਾਕਾਰਾ ਪ੍ਰਿਯੰਕਾ ਚੋਪੜਾ ਦਾ ਮੰਨਣਾ ਹੈ ਕਿ ਦੋਵੇਂ ਫ਼ਿਲਮਾਂ ਇਕ-ਦੂਜੇ ਨੂੰ ਟੱਕਰ ਨਹੀਂ ਦੇਣਗੀਆਂ ਕਿਉਂਕਿ ਵਿਸ਼ਾ ਵਸਤੂ ਦੇ ਮਾਮਲੇ ‘ਚ ਦੋਵੇਂ ਵੱਖਰੇ ਮਿਜਾਜ਼ ਦੀਆਂ ਫ਼ਿਲਮਾਂ ਹਨ।
ਰੋਹਿਤ ਸ਼ੈੱਟੀ ਨਿਰਦੇਸ਼ਿਤ ਫ਼ਿਲਮ ‘ਦਿਲਵਾਲੇ’ ਵਿੱਚ ਸ਼ਾਹਰੁਖ ਅਤੇ ਕਾਜੋਲ ਦੀ ਜੋੜੀ ਵਾਪਸੀ ਕਰ ਰਹੀ ਹੈ। ‘ਬਾਜੀਰਾਵ ਮਸਤਾਨੀ’ ਵਿੱਚ ਰਣਵੀਰ ਸਿੰਘ ਨੇ ਪੇਸ਼ਵਾ ਬਾਜੀਰਾਵ, ਦੀਪਿਕਾ ਪਾਦੁਕੋਣ ਨੇ ਮਸਤਾਨੀ ਅਤੇ ਪ੍ਰਿਯੰਕਾ ਚੋਪੜਾ ਨੇ ਕਾਸ਼ੀ ਬਾਈ ਦਾ ਰੋਲ ਨਿਭਾਇਆ ਹੈ। ਦੋਵੇਂ ਫ਼ਿਲਮਾਂ 18 ਦਸੰਬਰ ਨੂੰ ਰਿਲੀਜ਼ ਹੋਣਗੀਆਂ। ਦੋਵਾਂ ਫ਼ਿਲਮਾਂ ਦੀ ਸ਼ੈਲੀ ਵੱਖ ਹੈ, ਜਿਸ ਨੂੰ ਸਫ਼ਲ ਫ਼ਿਲਮਕਾਰਾਂ ਨੇ ਬਣਾਇਆ ਹੈ। ‘ਮੈਰੀਕਾਮ’ ਦੀ 33 ਸਾਲਾ ਅਦਾਕਾਰਾ ਨੇ ਖੁਲਾਸਾ ਕੀਤਾ ਹੈ ਕਿ ਉਹ ਪਹਿਲੀ ਅਜਿਹੀ ਕਲਾਕਾਰ ਸੀ, ਜਿਸ ਨੂੰ ‘ਬਾਜੀਰਾਵ ਮਸਤਾਨੀ’ ਲਈ ਚੁਣਿਆ ਗਿਆ ਸੀ।

LEAVE A REPLY