ਕੈਪਟਨ ਅਮਰਿੰਦਰ ਸਿੰਘ ਦੀ ਤਾਜਪੋਸ਼ੀ ਹੁਣ ਹੋਵੇਗੀ 15 ਦਸੰਬਰ ਨੂੰ

1ਚੰਡੀਗੜ੍ਹ : ਬਠਿੰਡਾ ਵਿਖੇ 13 ਦਸੰਬਰ ਨੂੰ ਹੋਣ ਵਾਲੀ ਕੈਪਟਨ ਅਮਰਿੰਦਰ ਸਿੰਘ ਦੀ ਰੈਲੀ ਹੁਣ 15 ਦਸੰਬਰ ਨੂੰ ਹੋਵੇਗੀ। ਇਹ ਫੈਸਲਾ ਅੱਜ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਦੇ ਨਿਵਾਸ ਸਥਾਨ ਨਿਊ ਮੋਤੀ ਬਾਗ ਪਟਿਆਲਾ ਵਿਖੇ ਹੋਈ ਮੀਟਿੰਗ ਵਿਚ ਕੀਤਾ ਗਿਆ। ਕੈਪਟਨ ਅਮਰਿੰਦਰ ਸਿੰਘ ਦੀ ਤਾਜਪੋਸ਼ੀ ਬਠਿੰਡਾ ਰੈਲੀ ਵਿਚ ਹੁਣ 15 ਦਸੰਬਰ ਨੂੰ ਹੋਵੇਗੀ। ਇਹ ਰੈਲੀ ਉਸੇ ਸਥਾਨ ‘ਤੇ ਹੋਵੇਗੀ, ਜਿਸ ਥਾਂ ‘ਤੇ ਕੁਝ ਦਿਨ ਪਹਿਲਾਂ ਅਕਾਲੀ-ਭਾਜਪਾ ਗਠਜੋੜ ਨੇ ਕੀਤੀ ਸੀ। ਲਾਲ ਸਿੰਘ ਨੂੰ ਰੈਲੀ ਪ੍ਰਬੰਧਾਂ ਦਾ ਕਨਵੀਨਰ ਬਣਾਇਆ ਗਿਆ ਹੈ।
ਇਸ ਤੋਂ ਪਹਿਲਾਂ ਇਸ ਮੀਟਿੰਗ ਵਿਚ ਫਿਰੋਜ਼ਪੁਰ ਤੋਂ ਲੈ ਕੇ ਪਟਿਆਲਾ ਤੱਕ ਦੇ ਸਾਰੇ ਸੀਨੀਅਰ ਲੀਡਰ ਸ਼ਾਮਿਲ ਹੋਏ, ਜਿਨ੍ਹਾਂ ਵਿਚ ਪਾਰਟੀ ਦੇ ਨਵੇਂ ਬਣਾਏ ਗਏ ਸੀਨੀਅਰ ਮੀਤ ਪ੍ਰਧਾਨ ਲਾਲ ਸਿੰਘ, ਮਹਾਰਾਣੀ ਪ੍ਰਨੀਤ ਕੌਰ, ਭਰਤ ਇੰਦਰ ਸਿੰਘ ਚਾਹਲ, ਬਿਕਰਮਇੰਦਰ ਸਿੰਘ ਚਾਹਲ, ਸੁਨੀਲ ਜਾਖੜ, ਬ੍ਰਹਮ ਮਹਿੰਦਰਾ, ਜਗਮੀਤ ਸਿੰਘ ਬਰਾੜ, ਕੇਵਲ ਸਿੰਘ ਢਿੱਲੋਂ, ਰਾਣਾ ਗੁਰਮੀਤ ਸਿੰਘ ਸੋਢੀ, ਪ੍ਰਿਤਪਾਲ ਸਿੰਘ ਡਾਲੀ ਸਮੇਤ ਦੋ ਦਰਜਨ ਦੇ ਕਰੀਬ ਵਿਧਾਇਕ ਸ਼ਾਮਿਲ ਹੋਏ। ਮੀਟਿੰਗ ਵਿਚ ਸਾਰੇ ਲੀਡਰਾਂ ਨੇ ਆਪੋ ਆਪਣੀ ਸਮਰਥਾ ਮੁਤਾਬਕ ਵਰਕਰ ਲਿਆਉਣ ਦੀ ਵੀ ਜਾਣਕਾਰੀ ਦਿੱਤੀ।

LEAVE A REPLY