6ਵਾਸ਼ਿੰਗਟਨ : ਅਮਰੀਕਾ ਅਤੇ ਚੀਨ ਦੇ ਸੀਨੀਅਰ ਅਧਿਕਾਰੀਆਂ ਨੇ ਖਤਰਨਾਕ ਅੱਤਵਾਦੀ ਸੰਗਠਨ ਇਸਲਾਮਿਕ ਸਟੇਟ ਨੂੰ ਦੋਵਾਂ ਦੇਸ਼ਾਂ ਲਈ ਗੰਭੀਰ ਖਤਰਾ ਮੰਨਦੇ ਹੋਏ ਇਸ ਨਾਲ ਨਜਿੱਠਣ ਦੀ ਦਿਸ਼ਾ ‘ਚ ਤਾਲਮੇਲ ਨੂੰ ਮਜ਼ਬੂਤੀ ਦੇਣ ਦੇ ਕਦਮਾਂ ‘ਤੇ ਚਰਚਾ ਕੀਤੀ। ਇਹ ਜਾਣਕਾਰੀ ਵ੍ਹਾਈਟ ਹਾਊਸ ਵੱਲੋਂ ਜਾਰੀ ਕੀਤੀ ਗਈ ਹੈ। ਇਸ ਸੰਬੰਧ ‘ਚ ਵ੍ਹਾਈਟ ਹਾਊਸ ਦਾ ਬਿਆਨ ਰਾਸ਼ਟਰੀ ਸੁਰੱਖਿਆ ਸਲਾਹਕਾਰ ਸੂਸੈਨ ਈ ਰਾਈਸ ਅਤੇ ਗ੍ਰਹਿ ਸੁਰੱਖਿਆ ਅੱਤਵਾਦ ਰੋਕੂ ਮਾਮਲਿਆਂ ‘ਚ ਰਾਸ਼ਟਰਪਤੀ ਦੀ ਸਹਾਇਕ ਲੀਸਾ ਮੋਨੋਕੋ ਦੀ ਚੀਨੀ ਸਟੇਟ ਕੌਂਸਲਰ ਗੁਓ ਸ਼ੇਂਗਕੁਨ ਨਾਲ ਮੁਲਾਕਾਤ ਮਗਰੋਂ ਆਇਆ ਹੈ। ਇਸ ਬੈਠਕ ਦਾ ਆਯੋਜਨ ਪ੍ਰਮੁੱਖ ਤੌਰ ‘ਤੇ ਸਾਈਬਰ ਸੁਰੱਖਿਆ ਨਾਲ ਜੁੜੇ ਮੁੱਦਿਆਂ ‘ਤੇ ਚਰਚਾ ਲਈ ਕੀਤਾ ਗਿਆ ਸੀ।

LEAVE A REPLY