ਚੰਡੀਗੜ੍ਹ : ਪੰਜਾਬ ਸਰਕਾਰ ਨੇ ਪਸ਼ੂ ਸਿਹਤ ਨਾਲ ਸਬੰਧਤ ਸਾਰੀਆਂ ਸੇਵਾਵਾਂ ਨੂੰ ਸੂਬੇ ਦੇ ਹਰ ਖੇਤਰ ਵਿਚ ਪਹੁੰਚਾਉਣ ਲਈ ਬਲਾਕ ਪਧੱਰ ਤੇ 24 ਘੰਟੇ ਆਨ ਕਾਲ ਸੇਵਾ ਦੀ ਸ਼ੁਰੂਆਤ ਕੀਤੀ ਹੈ ਇਸ ਬਾਰੇ ਜਾਣਕਾਰੀ ਦਿੰਦਿਆ ਪਸ਼ੂ ਪਾਲਣ ਮੰਤਰੀ ਸ. ਗੁਲਜ਼ਾਰ ਸਿੰਘ ਰਾਣੀਕੇ ਨੇ ਕਿਹਾ ਕਿ ਪਸ਼ੂਆਂ ਨਾਲ ਸਬੰਧਤ ਸੇਵਾਵਾਂ ਲਈ ਘਰ ਵਿਚ ਹੀ ਸਹੂਲਤ ਪ੍ਰਦਾਨ ਕਰਨ ਲਈ ਇਹ 24 ਘੰਟ ਆਨ-ਕਾਲ ਸੇਵਾ ਸ਼ੁਰੂ ਕੀਤੀ ਗਈ ਹੈ ਜਿਸ ਦੁਆਰਾ ਪਸ਼ੂਆਂ ਨਾਲ ਸਬੰਧਤ ਅਪਾਤਕਾਲ ਸੇਵਾਵਾਂ ਜਾਂ ਕੋਈ ਵੀ ਬਿਮਾਰੀ, ਇਲਾਜ ਅਤੇ ਦਵਾਈਆਂ ਸਬੰਧੀ ਮਹਤੱਵਪੂਰਨ ਜਾਣਕਾਰੀ ਫੋਨ ਰਾਹੀਂ ਹੀ ਲਾਭਪਾਤਰ ਵਲੋਂ ਘਰ ਤੋਂ ਹੀ ਅਸਾਨੀ ਨਾਲ ਪਹੁੰਚਾਈ ਜਾ ਸਕੇਗੀ।
ਰਾਣੀਕੇ ਨੇ ਅੱਗੇ ਦੱੱਸਿਆ ਕਿ ਇਹ ਦੇਖਣ ਵਿਚ ਆਇਆ ਹੈ ਕਿ ਬਲਾਕ ਪੱੱਧਰ ਤੇ ਖਾਸ ਤੌਰ ਤੇ ਪੇਂਡੂ ਖੇਤਰਾਂ ਵਿਚ ਪਸ਼ੂ-ਪਾਲਕਾਂ ਨੂੰ ਅਕਸਰ ਪਸ਼ੂਆਂ ਨਾਲ ਸਬੰਧਤ ਹਰ ਸਮੱੱਸਿਆ ਦੇ ਹੱੱਲ ਲਈ ਕਈ ਕਿਲੋਮੀਟਰਾਂ ਦਾ ਸਫਰ ਤੈਅ ਕਰਕੇ ਹਸਪਤਾਲਾਂ ਤੱਕ ਜਾਣਾ ਪੈਂਦਾ ਹੈ ਅਤੇ ਇਸ ਨਾਲ ਸਮੇਂ ਦੀ ਬਚੱੱਤ ਅਤੇ ਸੁਵਿਧਾ ਪ੍ਰਦਾਨ ਕਰਨ ਲਈ ਇਹ ਸੇਵਾ ਸ਼ੁਰੂ ਕੀਤੀ ਗਈ ਹੈ।ਉਨਾਂ ਕਿਹਾ ਕਿ ਵੈਟਰਨਰੀ ਹਸਪਤਾਲਾਂ ਵਿਚ ਡਾਕਟਰਾਂ ਦੇ ਨਾਲ ਸੰਪਰਕ ਸਾਧਨ ਲਈ ਮੋਬਾਇਲ ਨੰਬਰ ਜਨਤਕ ਕੀਤੇ ਜਾਣਗੇ ਤਾਂ ਜੋ ਇਸ ਸੇਵਾ ਦੁਆਰਾ ਸੂਬੇ ਦੇ ਹਰ ਖੇਤਰ ਦੇ ਪਿੰਡ ਨੂੰ ਕਵਰ ਕੀਤਾ ਜਾ ਸਕੇ।
ਉਨਾਂ ਕਿਹਾ ਕਿ ਪਸ਼ੂ ਪਾਲਣ ਵਿਭਾਗ ਦੀਆਂ ਸੇਵਾਵਾਂ ਦਾ ਦਾਇਰਾ ਵਧਾਉਣ ਲਈ ਵਿਭਾਗੀ ਅਫਸਰਾਂ ਨਾਲ ਹੋਈ ਮੀਟਿੰਗ ਦੌਰਾਨ ਪੋਲੀਕਲਿਨਿਕਾਂ ਵਿਚ ਸ਼ਾਮ ਦੀ ਸ਼ਿਫਟ ਲਾਗੂ ਕਰਨ ਲਈ ਪੱਕਾ ਸਟਾਫ (ਵੈਟਰਨਰੀ ਅਫਸਰ,ਵੈਟਰਨਰੀ ਫਾਰਮਾਸਿਸਟ) ਨੂੰ ਪੱਕੇ ਤੌਰ ‘ਤੇ ਤੈਨਾਤ ਕਰਨ ਲਈ ਦਿਸ਼ਾ-ਨਿਰਦੇਸ਼ ਜਾਰੀ ਕਰ ਦਿੱਤੇ ਗਏ ਹਨ। ਉਨਾਂ ਕਿਹਾ ਕਿ ਪਸ਼ੂਆਂ ਵਿਚ ਹੋਣ ਵਾਲੀਆਂ ਛੂਤ-ਛਾਤ ਦੀਆਂ ਬਿਮਾਰੀਆਂ ਨੂੰ ਰੋਕਣ ਲਈ ਰਾਜ ਦੀਆਂ ਪਸ਼ੂ ਮੰਡੀਆਂ ਵਿਚ ਪਸ਼ੂਆਂ ਦੇ ਟੀਕਾਕਰਨ ਸਰਟੀਫਿਕੇਟ ਜਾਰੀ ਕਰਨ ਲਈ ਡਾਕਟਰਾਂ ਦੀ 3 ਮੈਂਬਰੀ ਟੀਮਾਂ ਦਾ ਗਠਨ ਵੀ ਕੀਤਾ ਗਿਆ ਹੈ।