ਨਵੀਂ ਦਿੱਲੀ : ਕਾਂਗਰਸ ਸਰਕਾਰ ਵਿਚ ਕੈਬਨਿਟ ਮੰਤਰੀ ਰਹੇ ਪੀ. ਚਿਦੰਬਰਮ ਦੇ ਪੁੱਤਰ ਦੀ ਕੰਪਨੀ ਦੇ ਦਫਤਰਾਂ ਵਿਚ ਛਾਪਾ ਪਿਆ ਹੈ। ਇਹ ਛਾਪੇ ਇੰਨਫੋਰਸਮੈਂਟ ਡਾਇਰੈਕਟੋਰੇਟ ਤੇ ਇਨਕਮ ਟੈਕਸ ਡਿਪਾਰਟਮੈਂਟ ਨੇ ਮਾਰੇ ਹਨ। ਕਾਰਤੀ ਚਿਦੰਬਰਮ ‘ਤੇ ਈਡੀ ਤੇ ਇਨਕਮ ਟੈਕਸ ਨੇ ਸ਼ਿਕੰਜਾ ਕੱਸਿਆ ਹੈ। ਚੇਨਈ ਵਿਚ ਕਾਰਤੀ ਦੀਆਂ ਕੰਪਨੀਆਂ ਤੇ ਵਾਸਨ ਗਰੁੱਪ ਦੇ ਦਫਤਰਾਂ ਵਿਚ ਵੀ ਛਾਪੇ ਪੈ ਰਹੇ ਹਨ।
ਜ਼ਿਕਰਯੋਗ ਹੈ ਕਿ ਏਅਰਸੈੱਲ-ਮੈਕਸਿਸ ਕੇਸ ਵਿਚ ਈਡੀ ਤੇ ਆਈਟੀ ਜਾਂਚ ਕਰ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਦੋਵੇਂ ਹੀ ਏਜੰਸੀਆਂ ਕੰਪਨੀ ਤੋਂ ਮਿਲੇ ਕਾਗਜ਼ਾਤਾਂ ਦੀ ਪੜਤਾਲ ਕਰ ਰਹੀਆਂ ਹਨ। ਇਸ ਵਿਚ ਪੈਸੇ ਦੇ ਗਲਤ ਲੈਣ-ਦੇਣ ਦੇ ਇਲਜ਼ਾਮ ਹਨ। ਵਰਤਮਾਨ ਵਿੱਤ ਮੰਤਰੀ ਅਰੁਣ ਜੇਟਲੀ ਨੇ ਕੁਝ ਚਿਰ ਪਹਿਲਾਂ ਹੀ ਇਸ ਮਾਮਲੇ ਸਬੰਧੀ ਇਲਜ਼ਾਮ ਲਾਏ ਸਨ।