ਜੇ.ਪੀ ਨੱਡਾ ਵੱਲੋਂ ਇਨਐਕਟੀਵੇਟਿਡ ਪੋਲੀਓ ਵੈਕਸੀਨ ਭਾਰਤ ਵਿੱਚ ਸ਼ੁਰੂ ਕਰਨ ਦਾ ਐਲਾਨ

2ਨਵੀਂ ਦਿੱਲੀ : ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਜੇ.ਪੀ ਨੱਡਾ ਨੇ ਗਲੋਬਲ ਪੋਲੀਓ ਐਂਡਗੇਮ ਰਣਨੀਤੀ ਦੀ ਵਚਨਬੱਧਤਾ ਦੇ ਹਿੱਸੇ ਵਜੋਂ ਭਾਰਤ ਵਿੱਚ ਅੱਜ ਇੰਜੈਕਟੇਬਲ ਇਨਐਕਟੀਵੇਟਿਡ ਪੋਲੀਓ ਵੈਕਸੀਨ ਦੀ ਸ਼ੁਰੂਆਤ ਕੀਤੀ। ਇਸ ਮੌਕੇ ਸਿਹਤ ਅਤੇ ਪਰਿਵਾਰ ਭਲਾਈ ਰਾਜ ਮੰਤਰੀ ਸ਼੍ਰੀਪਦ ਯਾਸੋ ਨਾਇਕ ਵੀ ਮੌਜੂਦ ਸਨ।
ਇਸ ਮੌਕੇ ਉਤੇ ਸਿਹਤ ਮੰਤਰੀ ਨੇ ਦੱਸਿਆ ਕਿ ਇਸ ਨਾਲ ਸਾਡੇ ਬੱਚਿਆਂ ਦੀ ਦੋਹਰੀ ਸੁਰੱਖਿਆ ਹੋਵੇਗੀ ਅਤੇ ਪੋਲੀਓ ਨੂੰ ਖਤਮ ਕਰਨ ਵਿੱਚ ਸਫਲ ਹੋਵਾਂਗੇ। ਭਾਰਤ ਸਰਕਾਰ ਓਰਲ ਪੋਲੀਓ ਵੈਕਸ਼ੀਨ ਦੇ ਨਾਲ ਨਾਲ ਰੋਜ਼ਾਨਾ ਟੀਕਾਕਰਨ ਪ੍ਰੋਗਰਾਮ ਵੀ ਸ਼ੁਰੂ ਕਰ ਰਹੀ ਹੈ। ਆਈ.ਪੀ.ਵੀ. ਇੰਨਜੈਕਸ਼ਨ ਇੱਕ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਲਗਾਇਆ ਜਾਵੇਗਾ।

LEAVE A REPLY