ਸੰਗਰੂਰ: ਕਾਂਗਰਸ ਪਾਰਟੀ ਬਠਿੰਡਾ ‘ਚ ਵੱਡੀ ਰੈਲੀ ਕਰਕੇ ਸੁਖਬੀਰ ਬਾਦਲ ਦੀ ਨਾਨੀ ਯਾਦ ਕਰਵਾਏਗੀ ਤੇ ਇਸ ਰੈਲੀ ਅਕਾਲੀਆਂ ਦੀ ਰੈਲੀ ਨਾਲੋਂ ਦੁੱਗਣੀ ਭੀੜ ਜੁਟੇਗੀ। ਪੰਜਾਬ ਦੀ ਸਾਬਕਾ ਮੁੱਖ ਮੰਤਰੀ ਰਜਿੰਦਰ ਕੌਰ ਭੱਠਲ ਨੇ ਇਹ ਗੱਲ ਕਹੀ ਹੈ। ਉਨ੍ਹਾਂ ਅਕਾਲੀ ਦਲ ਦੀਆਂ ਸਦਭਾਵਨਾ ਰੈਲੀਆਂ ਨੂੰ ਮੰਦਭਾਵਨਾ ਰੈਲੀਆਂ ਦਾ ਨਾਂਅ ਦਿੱਤਾ ਹੈ। ਉਨ੍ਹਾਂ ਕਿਹਾ ਸਰਕਾਰ ਆਣਪੇ ਆਜ਼ਾਦ ਵਿਚਾਰ ਰੱਖਣ ਵਾਲੇ ਲੋਕਾਂ ‘ਤੇ ਲਗਾਤਾਰ ਕਾਰਵਾਈ ਕਰ ਰਹੀ ਹੈ ਤੇ ਸੋਸ਼ਲ਼ ਮੀਡੀਆ ‘ਤੇ ਲਿਖਣ ਵਾਲੇ ਲੋਕਾਂ ‘ਤੇ ਝੂਠੇ ਪਰਚੇ ਪਾਏ ਜਾ ਰਹੇ ਹਨ।ਭੱਠਲ ਨੇ ਕਿਹਾ ਕਿ ਇਸ ਮੌਕੇ ਪਾਰਟੀ ਇਕਜੁੱਟ ਹੈ ਤੇ ਕੈਪਟਨ ਨੂੰ ਪ੍ਰਧਾਨ ਬਣਾਉਣ ਦਾ ਮਕਸਦ ਉਨ੍ਹਾਂ ਦੀਆਂ ਲੋਕਪ੍ਰਿਯਤਾ ਦਾ ਫਾਇਦਾ ਦਾ ਉਠਾ ਕੇ ਕਾਂਗਰਸ ਤੇ ਪੰਜਾਬ ਦਾ ਫਾਇਦਾ ਕਰਨਾ ਹੈ। ਉਨ੍ਹਾਂ ਆਮ ਆਦਮੀ ਪਾਰਟੀ ਤੇ ਅਕਾਲੀ ‘ਤੇ ਹਮਲਾ ਕਰਦਿਆਂ ਕਿਹਾ ਕਿ ਇਹ ਦੋਵਾਂ ਪਾਰਟੀਆਂ ਇਕੋ ਜਿਹੀਆਂ ਹਨ ਤੇ ਨਸ਼ੇ ‘ਤੇ ਝੂਠੀ ਬਿਆਨਬਾਜ਼ੀ ਕਰ ਰਹੀਆਂ ਹਨ।