ਸਰਕਾਰ ਲੋਕਾਂ ਨੂੰ ਵਧੀਆ ਮੈਡੀਕਲ ਸਹੂਲਤਾਂ ਉਪਲੱਬਧ ਕਰਵਾਉਣ ਲਈ ਵਚਨਬੱਧ : ਖੱਟਰ

6ਚੰਡੀਗੜ੍ਹ : ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਕਿਹਾ ਕਿ ਸਰਕਾਰ ਲੋਕਾਂ ਨੂੰ ਵਧੀਆ ਮੈਡੀਕਲ ਸਹੂਲਤਾਂ ਉਪਲੱਬਧ ਕਰਵਾਉਣ ਲਈ ਵਚਨਬੱਧ ਹੈ ਅਤੇ ਇਸ ਕੜੀ ਵਿਚ ਡਾਕਟਰਾਂ ਦੀ ਕਮੀ ਨੂੰ ਪੂਰਾ ਕਰਨ ਲਈ ਹਾਲ ਹੀ ਵਿਚ 350 ਡਾਕਟਰਾਂ ਨੂੰ ਨਿਯੁਕਤੀ ਪੱਤਰ ਜਾਰੀ ਕੀਤੇ ਗਏ ਹੈ ਅਤੇ ਛੇਤੀ ਹੀ ਹੋਰ ਡਾਕਟਰਾਂ ਦੀ ਭਰਤੀ ਵੀ ਕੀਤੀ ਜਾਵੇਗੀ। ਇਸ ਤੋਂ ਇਲਾਵਾ, ਮੁੱਖ ਮੰਤਰੀ ਨੇ ਠੇਕੇ ਆਧਾਰ ‘ਤੇ ਕੰਮ ਕਰਦੇ ਅੰਬੂਲੈਂਸ ਡਰਾਈਵਰਾਂ ਦੀ ਤਨਖਾਹ 7,000 ਰੁਪਏ ਤੋਂ ਵੱਧਾ ਕੇ 9,000 ਰੁਪਏ ਮਹੀਨਾ ਕਰਨ ਦਾ ਐਲਾਨ ਕੀਤਾ ਹੈ।
ਮੁੱਖ ਮੰ²ਤਰੀ ਅੱਜ ਕਰਨਾਲ ਦੇ ਸਿੰਚਾਈ ਵਿਭਾਗ ਦੇ ਰੈਸਟ ਹਾਊਸ ਵਿਚ ਆਯੋਜਿਤ ਖੁਲ੍ਹੇ ਦਰਬਾਰ ਵਿਚ ਜਨਤਾ ਦੀ ਸਮੱਸਿਆਵਾ ਸੁਣਨ ਤੋਂ ਬਾਅਦ ਪੱਤਰਕਾਰਾਂ ਨਾਲ ਗਲਬਾਤ ਕਰ ਰਹੇ ਸਨ।
ਇਕ ਸੁਆਲ ਦੇ ਜਵਾਬ ਵਿਚ ਮੁੱਖ ਮੰਤਰੀ ਨੇ ਕਿਹਾ ਕਿ ਵਿਕਾਸ ਕੰਮਾਂ ਦੀ ਜਿੰਨੇ ਵੀ ਐਲਾਨ ਸਰਕਾਰ ਵੱਲੋਂ ਕੀਤੇ ਜਾਂਦੇ ਹਨ, ਉਨ੍ਹਾਂ ਦੀ ਵਿਭਾਗਾਂ ਨਾਲ ਵਿਹਾਰਤਾ ਦਾ ਪਤਾ ਲਗਾਉਣ ਲਈ ਸਬੰਧਤ ਡਿਪਟੀ ਕਮਿਸ਼ਨਰ ਨੂੰ ਆਦੇਸ਼ ਦਿੱਤੇ ਗਏ ਹਨ ਤਾਂ ਜੋ ਐਲਾਨ ਸਿਰਫ ਐਲਾਨ ਨਾ ਬਣ ਕਰੇ ਰਹਿ ਜਾਣ, ਉਸ ‘ਤੇ ਕੰਮ ਵਿਚ ਕਰਵਾਇਆ ਜਾ ਸਕੇ। ਇਕ ਹੋਰ ਸੁਆਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਬੁਢਾਪਾ ਸਨਮਾਨ ਭੱਤਾ ਸਮੇਤ ਸਾਰੇ ਤਰ੍ਹਾਂ ਦੀ ਸਮਾਜਿਕ ਪੈਨਸ਼ਨਾਂ ਦੇ ਮਾਮਲੇ ਅਗਲੇ ਇਕ ਮਹੀਨੇ ਤਕ ਨਿਪਟਾ ਦਿੱਤੇ ਜਾਣਗੇ।
ਕਰਨਾਲ ਦੇ ਜਰਨਲ ਹਸਪਤਾਲ ਵਿਚ ਅਲਟ੍ਰਾਸਾਊਂਡ ਡਾਕਟਰਾਂ ਦੀ ਕਮੀ ਦੇ ਸਬੰਧ ਵਿਚ ਪੁੱਛੇ ਜਾਣ ‘ਤੇ ਮੁੱਖ ਮੰਤਰੀ ਨੇ ਕਿਹਾ ਕਿ ਰੈਗੂਲਰ ਨਿਯੁਕਤੀ ਨਾ ਹੋਣ ਤਕ ਕੁਝ ਸਮੇਂ ਲਈ ਆਊਟਸੋਰਸਿੰਗ ਰਾਹੀਂ ਪ੍ਰਾਇਵੇਟ ਡਾਕਟਰਾਂ ਦੀਆਂ ਸੇਵਾਵਾਂ ਲਈ ਜਾਵੇਗੀ। ਖੁਲ੍ਹੇ ਦਰਬਾਰ ਦੇ ਸਬੰਧ ਵਿਚ ਪੁੱਛੇ ਗਏ ਇਕ ਹੋਰ ਸੁਆਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਕਰਨਾਲ ਕੈਂਪ ਦਫਤਰ ਵਿਚ ਮਹੀਨੇ ਵਿਚ ਤਿੰਨ ਦਿਨ ਸੂਬੇ ਦੇ ਲੋਕਾਂ ਦੀਆਂ ਸਮੱਸਿਆਵਾਂ ਸੁਣਨ ਲਈ ਖੁਲ੍ਹੇ ਦਰਬਾਰ ਦਾ ਪ੍ਰੋਗ੍ਰਾਮ ਨਿਰਧਾਰਿਤ ਕੀਤਾ ਗਿਆ ਹੈ ਅਤੇ ਇਸ ਕੜੀ ਵਿਚ ਅੱਜ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ। ਉਨ੍ਹਾਂ ਕਿਹਾ ਕਿ ਲੋਕਾਂ ਦੀ ਸਹੂਲਤ ਲਈ ਸਾਰੇ ਜਿਲਾ ਸਕੱਤਰੇਤਾਂ ਵਿਚ ਸੀ.ਐਮ.ਵਿੰਡੋ ਦਾ ਪ੍ਰਵਧਾਨ ਪਹਿਲਾਂ ਹੀ ਕੀਤਾ ਹੋਇਆ ਹੈ। ਫਿਰ ਵੀ ਲੋਕਾਂ ਨੂੰ ਸੰਤੁਸ਼ਟੀ ਰਹੇ ਇਸ ਲਈ ਖੁਲ੍ਹੇ ਦਰਬਾਰ ਦਾ ਆਯੋਜਨ ਕੀਤਾ ਜਾ ਰਿਹਾ ਹੈ। ਸੀ.ਐਮ. ਵਿੰਡੋ ‘ਤੇ ਵੀ ਸ਼ਿਕਾਇਤਾਂ ‘ਤੇ ਤੇਜੀ ਨਾਲ ਕਾਰਵਾਈ ਹੁੰਦੀ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਦੇ ਸਾਰੇ ਪਿੰਡਾਂ ਵਿਚ ਪਾਣੀ ਦੀ ਨਿਕਾਸੀ ਹੋਣੀ ਚਾਹੀਦੀ ਹੈ, ਇਸ ਲਈ 10,000 ਤੋਂ ਵੱਧ ਆਬਾਦੀ ਵਾਲੇ ਪਿੰਡਾਂ ਵਿਚ ਸੀਵਰੇਜ ਪ੍ਰਣਾਲੀ ਦੀ ਯੋਜਨਾ ਤਿਆਰ ਕਰਨ ਦੇ ਆਦੇਸ਼ ਅਧਿਕਾਰੀਆਂ ਨੂੰ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਸੂਬੇ ਵਿਚ ਕਿਸੇ ਨੂੰ ਵੀ ਜਮੀਨ ‘ਤੇ ਨਾਜਾਇਜ ਕਬਜਾ ਨਹੀਂ ਕਰਨ ਦਿੱਤਾ ਜਾਵੇਗਾ, ਜੇਕਰ ਕੋਈ ਵਿਅਕਤੀ ਅਜਿਹਾ ਕਰਦਾ ਪਾਇਆ ਗਿਆ ਤਾਂ ਉਸ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ। ਖੁਲ੍ਹੇ ਦਰਬਾਰ ਵਿਚ 100 ਤੋਂ ਵੱਧ ਲੋਕਾਂ ਨੇ ਬਿਨੈ ਦਿੱਤੇ ਅਤੇ ਮੁੱਖ ਮੰਤਰੀ ਨੇ ਨਿਯਮਾਨੁਸਾਰ ਕਾਰਵਾਈ ਕਰਨ ਦਾ ਭਰੋਸਾ ਦਿੱਤਾ। ਕੁਝ ਮੰਗਾਂ ਦਾ ਹਲ ਤੁਰੰਤ ਕਰਨ ਦੇ ਆਦੇਸ਼ ਵੀ ਅਧਿਕਾਰੀਆਂ ਨੂੰ ਦਿੱਤੇ।
ਬਾਅਦ ਵਿਚ ਮੁੱਖ ਮੰਤਰੀ ਨੇ ਪੰਚਾਇਤ ਭਵਨ ਵਿਚ 15.45 ਕਰੋੜ ਰੁਪਏ ਦੀ ਅਨੁਮਾਨਿਤ ਲਾਗਤ ਦੀ ਚਾਰ ਪਰਿਯੋਜਨਾਵਾਂ ਦਾ ਨੀਂਹ ਪੱਥਰ ਰੱਖਿਆ, ਜਿਸ ਵਿਚ 10 ਪਿੰਡਾਂ ਰੰਭਾ, ਬੜਾਗਾਂਵ, ਸੰਘੋਈ, ਸੈਯਦ ਛਪਰਾ, ਜੈਨਪੁਰ ਸਧਾਨ, ਚੌਗਾਮਾ, ਸਮੋਰਾ, ਨਗਲਾ ਰੋਡਾਨ, ਮੁਸੇਪੁਰ ਤੇ ਧਾਨੋਖੇੜੀ ਵਿਚ ਲਗਭਗ 3 ਕਰੋੜ ਰੁਪਏ ਦੀ ਲਾਗਤ ਨਾਲ ਬਣਾਏ ਜਾਣ ਵਾਲੇ ਪਿੰਡ ਸਕੱਤਰੇਤ, ਬਤੌਤਾ ਵਿਚ 1.10 ਕਰੋੜ ਰੁਪਏ ਦੀ ਲਾਗਤ ਨਾਲ ਖੇਡ ਸਟੇਡਿਅਮ, 1.50 ਕਰੋੜ ਰੁਪਏ ਦੀ ਲਾਗਤ ਨਾਲ ਕੁੰਜਪੁਰਾ ਵਿਚ ਜਨਤਕ ਕੇਂਦਰ ਤੇ ਪੱਕਾ ਖੇੜਾ ਮੋਡ ਤੋਂ ਪਬਾਨਾ ਤਕ 9.85 ਕਰੋੜ ਰੁਪਏ ਦੀ ਲਾਗਤ ਨਾਲ ਸੜਕ ਦਾ ਮਜ਼ਬੂਤੀਕਰਣ ਕੀਤਾ ਜਾਣਾ ਸ਼ਾਮਿਲ ਹੈ।
ਇਸ ਮੌਕੇ ‘ਤੇ ਖੁਰਾਕ ਅਤੇ ਸਪਲਾਈ ਰਾਜ ਮੰਤਰੀ ਕਰਣ ਦੇਵ ਕੰਬੋਜ, ਮੁੱਖ ਪਰਾਲੀਮਾਨੀ ਸਕੱਤਰ ਬਖ਼ਸ਼ੀਸ਼ ਸਿੰਘ, ਨਗਰ ਨਿਗਮ ਦੀ ਮੇਅਰ ਰੇਣੂ ਬਾਲਾ ਤੋਂ ਇਲਾਵਾ ਜਿਲਾ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀ ਹਾਜ਼ਿਰ ਸਨ।

LEAVE A REPLY