ਲਿੰਗ ਅਨੁਪਾਤ ‘ਚ ਵੱਧ ਸੁਧਾਰ ਲਿਆਉਣ ਵਾਲੇ ਪਿੰਡ ਨੂੰ ਮਿਲੇਗਾ ਪੁਰਸਕਾਰ

7ਚੰਡੀਗੜ੍ਹ :  ਹਰਿਆਣਾ ਦੇ ਸਿਹਤ ਮੰਤਰੀ ਅਨਿਲ ਵਿਜ ਨੇ ਕਿਹਾ ਕਿ ਸੂਬੇ ਵਿਚ ਕੰਨਿਆ ਭਰੂਣ ਹੱਤਿਆ ਨੂੰ ਰੋਕਣ ਅਤੇ ਲਿੰਗਾਨੁਪਾਤ ਵਿਚ ਵੱਧ ਸੁਧਾਰ ਲਿਆਉਣ ਵਾਲੇ ਪਿੰਡ ਨੂੰ 1.50 ਲੱਖ ਰੁਪਏ ਪੁਰਸਕਾਰ ਦਿੱਤਾ ਜਾਵੇਗਾ। ਇਹ ਪੁਰਸਕਾਰ ਰਕਮ ਹਰੇਕ ਜਿਲੇ ਦੇ ਇਕ ਪਿੰਡ ਨੂੰ ਦਿੱਤਾ ਜਾਵੇਗਾ।
ਸਿਹਤ ਮੰਤਰੀ ਨੇ ਦਸਿਆ ਕਿ ਇਸ ਸ਼੍ਰੇਣੀ ਵਿਚ 5,000 ਤੇ ਇਸ ਤੋਂ ਵੱਧ ਆਬਾਦੀ ਵਾਲੇ ਪਿੰਡਾਂ ਨੂੰ ਸ਼ਾਮਿਲ ਕੀਤਾ ਜਾਵੇਗਾ। ਇੰਨ੍ਹਾਂ ਪਿੰਡਾਂ ਦੀ ਚੋਣ ਜਨਵਰੀ ਤੋਂ ਦਸੰਬਰ, 2015 ਤਕ ਏ.ਐਨ.ਐਮ. ਵੱਲੋਂ ਇੱਕਠੇ ਕੀਤੇ ਗਏ ਰਜਿਸਟਰਡ ਡਾਟਾ ਦੇ ਆਧਾਰ ‘ਤੇ ਕੀਤਾ ਜਾਵੇਗਾ। ਇਸ ਰਕਮ ਦੀ ਵਰਤੋਂ ਪਿੰਡ ਦੀ ਮੈਰਿਟ ਵਿਚ ਆਉਣ ਵਾਲੀ ਲੜਕੀਆਂ ਦੇ ਸਸ਼ਕਤੀਕਰਣ ਲਈ ਵਰਤੋਂ ਕੀਤੀ ਜਾਵੇਗੀ।
ਸ੍ਰੀ ਵਿਜ ਨੇ ਕਿਹਾ ਕਿ ਕਿਸੇ ਵੀ ਜਿਲੇ ਦੇ ਸੱਭ ਤੋਂ ਵੱਧ ਲਿੰਗਾਨੁਪਾਤ ਵਿਚ ਸੁਧਾਰ ਲਿਆਉਣ ਵਾਲੇ ਪਿੰਡ ਦੀ ਰਕਮ ਜਿਲਾ ਦੇ ਸਿਵਲ ਸਰਜਨ ਦੇ ਖਾਤੇ ਵਿਚ ਮਾਰਚ, 2016 ਤਕ ਭੇਜ ਦਿੱਤੀ ਜਾਵੇਗੀ। ਚਾਲੂ ਮਾਲੀ ਸਾਲ ਦੌਰਾਨ ਇਸ ਲਈ 36.50 ਲੱਖ ਰੁਪਏ ਦਾ ਬਜਟ ਵੀ ਤੈਅ ਕੀਤਾ ਗਿਆ ਹੈ। ਉਨ੍ਹਾਂ ਦਸਿਆ ਕਿ ਕੰਨਿਆ ਭਰੂਣ ਹੱਤਿਆ ਕਰਨ ਵਾਲੇ ਦੇ ਬਾਰੇ ਜਾਣਕਾਰੀ ਦੇਣ ਵਾਲੇ ਵਿਅਕਤੀ ਨੂੰ ਸਰਕਾਰ ਇਕ ਲੱਖ ਰੁਪਏ ਦਾ ਪੁਰਸਕਾਰ ਦੇਵੇਗੀ ਅਤੇ ਜਾਣਕਾਰੀ ਉਪਲੱਬਧ ਕਰਵਾਉਣ ਵਾਲੇ ਵਿਅਕਤੀ ਦੀ ਪਛਾਣ ਗੁਪਤ ਰੱਖੀ ਜਾਵੇਗੀ।
ਸਿਹਤ ਮੰਤਰੀ ਨੇ ਕਿਹਾ ਕਿ ਸੂਬੇ ਵਿਚ ਸਾਰੀਆਂ ਅਲਟ੍ਰਾਸਾਊਂਡ ਮਸ਼ੀਨਾਂ ਦੇ ਨਿਰਮਾਤਾਵਾਂ, ਉਨ੍ਹਾਂ ਦੀ ਸਪਲਾਈ ਕਰਨ ਵਾਲੇ ਡੀਲਰਾਂ, ਮੁਰੰਮਤ ਕਰਨ ਵਾਲੇ ਤਕਨੀਸ਼ਨਾਂ ਨੂੰ ਵੀ ਰਜਿਸਟਡ ਕੀਤਾ ਜਾਵੇਗਾ ਤਾਂ ਜੋ ਸਾਰੀਆਂ ਸੰਭਾਵਨਾਵਾਂ ‘ਤੇ ਕੜੀ ਨਜ਼ਰ ਰੱਖੀ ਜਾ ਸਕੇ। ਉਨ੍ਹਾਂ ਦਸਿਆ ਕਿ ਪੀ.ਸੀ. ਪੀ.ਐਨ.ਡੀ.ਟੀ. ਐਕਟ ਦੇ ਤਹਿਤ ਰਜਿਸਟਰਡ  ਤੋਂ ਬਿਨਾਂ ਕੋਈ ਵੀ ਵਿਅਕਤੀ ਅਲਟ੍ਰਾਸਾਊਂਡ ਕੇਂਦਰ ਜਾਂ ਕਲੀਨਿਕ ਨਹੀਂ ਖੋਲ ਸਕਦਾ ਹੈ। ਇਸ ਲਈ ਉਨ੍ਹਾਂ ਨੂੰ ਪਹਿਲਾਂ ਖੁਦ ਨੂੰ ਰਜਿਸਟਰਡ ਕਰਵਾਉਣਾ ਲਾਜਿਮੀ ਹੁੰਦਾ ਹੈ।

LEAVE A REPLY