ਬਾਜ਼ਾਰ ‘ਚ ਲੜੀਆਂ ਅਤੇ ਝੰਡੇ ਲਗਾ ਕੇ ਕੈਪਟਨ ਅਮਰਿੰਦਰ ਨੂੰ ਦਿੱਤੀ ਵਧਾਈ

1ਪਟਿਆਲਾ : ਕੈਪਟਨ ਅਮਰਿੰਦਰ ਸਿੰਘ ਦੇ ਮੀਡੀਆ ਸਲਾਹਕਾਰ ਭਰਤਇੰਦਰ ਸਿੰਘ ਚਾਹਲ ਦੇ ਆਸ਼ੀਰਵਾਦ ਸਾਬਕਾ ਐਮ. ਸੀ. ਕ੍ਰਿਸ਼ਨ ਚੰਦ ਬੁੱਧੂ ਅਤੇ ਉਨ੍ਹਾਂ ਦੀ ਟੀਮ ਵੱਲੋਂ ਸਥਾਨਕ ਆਚਾਰ ਬਾਜ਼ਾਰ ਵਿਖੇ ਕੈਪਟਨ ਅਮਰਿੰਦਰ ਸਿੰਘ ਦੇ ਪੰਜਾਬ ਕਾਂਗਰਸ ਦੇ ਪ੍ਰਧਾਨ ਬਣਨ ਦੀ ਖੁਸ਼ੀ ਵਿਚ ਪੂਰੇ ਬਾਜ਼ਾਰ ਵਿਚ ਲੜੀਆਂ, ਝੰਡੇ ਅਤੇ ਭੰਗੜੇ ਪਾ ਕੇ ਉਨ੍ਹਾਂ ਨੂੰ ਵਧਾਈ ਦਿੱਤੀ ਅਤੇ ਇਸ ਮੌਕੇ ਸਾਰਿਆਂ ਨੇ ਕਿਹਾ ਕਿ ਹੁਣ ਅਕਾਲੀ ਸਰਕਾਰ ਜਾਵੇਗੀ ਅਤੇ ਕਾਂਗਰਸ ਸਰਕਾਰ ਆਵੇਗੀ। ਇਸ ਮੌਕੇ ਸੰਦੀਪ ਮਲਹੋਤਰਾ ਪ੍ਰਧਾਨ ਯੂਥ ਕਾਂਗਰਸ, ਗੋਲੂ ਕਾਂਸਲ, ਅਨੁਜ ਖੋਸਲਾ, ਜਿੰਮੀ ਗੁਪਤਾ, ਦੀਪੀ ਗੁਪਤਾ, ਚੰਚਲ, ਅਸ਼ੋਕ ਕਾਂਸਲ, ਅਨਿਲ ਕਾਂਸਲ, ਲੋਂਗੀ ਜੀ, ਪੱਪੂ, ਹਨੀ ਅਰੋੜਾ, ਜਸਵਿੰਦਰ ਜੁਲਕਾ ਮੀਡੀਆ ਇੰਚਾਰਜ ਆਦਿ ਕਾਂਗਰਸੀ ਅਹੁਦੇਦਾਰ ਅਤੇ ਇਲਾਕਾ ਨਿਵਾਸੀ ਵੱਡੀ ਗਿਣਤੀ ਵਿਚ ਹਾਜ਼ਰ ਸਨ।

LEAVE A REPLY