ਪੀ.ਵੀ ਸਿੰਧੂ ਪਹੁੰਚੀ ਮਕਾਊ ਓਪਨ ਦੇ ਫਾਈਨਲ ‘ਚ

4ਨਵੀਂ ਦਿੱਲੀ : ਭਾਰਤ ਦੀ ਬੈਡਮਿੰਟਨ ਖਿਡਾਰਣ ਪੀ.ਵੀ ਸਿੰਧੂ ਵੱਲੋਂ ਮਕਾਊ ਓਪਨ ਵਿਚ ਜਿੱਤ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਅੱਜ ਹੋਏ ਸੈਮੀਫਾਈਨਲ ਮੁਕਾਬਲੇ ਵਿਚ ਸਿੰਧੂ ਨੇ ਅਕੇਨ ਯਾਮਾਗੂਚੀ ਨੂੰ 21-8, 15-21, 21-16 ਨਾਲ ਹਰਾ ਕੇ ਫਾਈਨਲ ਵਿਚ ਜਗ੍ਹਾ ਪੱਕੀ ਕਰ ਲਈ ਹੈ।
ਜ਼ਿਕਰਯੋਗ ਹੈ ਕਿ ਇਹ ਸਾਲ ਪੀ.ਵੀ ਸਿੰਧੂ ਲਈ ਬਹੁਤਾ ਚੰਗਾ ਨਹੀਂ ਰਿਹਾ, ਪਰ ਮਕਾਊ ਓਪਨ ਵਿਚ ਸਿੰਧੂ ਲਗਾਤਾਰ ਚੰਗਾ ਪ੍ਰਦਰਸ਼ਨ ਕਰ ਰਹੀ ਹੈ। ਪੀ.ਵੀ ਸਿੰਧੂ ਜਿੱਤ ਤੋਂ ਬਾਅਦ ਕਾਫੀ ਖੁਸ਼ ਨਜ਼ਰ ਆਈ ਕਿਉਂਕਿ ਇਕ ਤਾਂ ਉਸ ਨੇ ਵਿਰੋਧੀ ਖਿਡਾਰੀ ਨੂੰ ਵੱਡੇ ਅੰਤਰ ਨਾਲ ਹਰਾਇਆ, ਬਲਕਿ ਫਾਈਨਲ ਵਿਚ ਵੀ ਜਗ੍ਹਾ ਬਣਾ ਲਈ। ਦੱਸਣਯੋਗ ਹੈ ਕਿ ਪੀ.ਵੀ ਸਿੰਧੂ ਚੀਨ ਵਿਚ ਸਾਲ 2013 ਵਿਚ ਵਿਸ਼ਵ ਬੈਡਮਿੰਟਨ ਚੈਂਪੀਅਨਸ਼ਿਪ ਵਿਚ ਸਿੰਗਲ ਪਦਕ ਜਿੱਤਣ ਵਾਲੀ ਪਹਿਲੀ ਮਹਿਲਾ ਬੈਡਮਿੰਟਨ ਖਿਡਾਰੀ ਹੈ।

LEAVE A REPLY