ਨੇਤਾ ਭਾਸ਼ਣ ਤਾਂ ਚੰਗਾ ਦਿੰਦੇ ਹਨ, ਪਰ ਕਰਦੇ ਉਲਟ ਨੇ : ਕੇਜਰੀਵਾਲ

2ਨਵੀਂ ਦਿੱਲੀ : ਤਬੀਅਤ ਖਰਾਬ ਹੈ। ਬੁਖਾਰ ਹੈ। ਘਰ ‘ਤੇ ਅਰਾਮ ਕਰ ਰਿਹਾ ਹਾਂ। ਸੰਵਿਧਾਨ ਦਿਵਸ ਮੌਕੇ ‘ਤੇ ਕਈ ਨੇਤਾਵਾਂ ਦੇ ਟੀਵੀ ‘ਤੇ ਭਾਸ਼ਣ ਸੁਣੇ। ਕਿੰਨੇ ਚੰਗੇ ਭਾਸ਼ਣ ਦਿੰਦੇ ਹਨ ਸਾਡੇ ਨੇਤਾ? ਪਰ ਅਸਲ ਜ਼ਿੰਦਗੀ ਵਿਚ ਬਿਲਕੁਲ ਉਸ ਦਾ ਉਲਟਾ ਕਰਦੇ ਹਨ। ਮੈਂ ਸੋਚ ਰਿਹਾ ਹਾਂ ਕਿ ਜੋ ਕੁਝ ਇਹ ਨੇਤਾ ਕਹਿੰਦੇ ਹਨ, ਅਸਲ ਜ਼ਿੰਦਗੀ ਵਿਚ ਉਸ ਦਾ 10 ਫੀਸਦੀ ਵੀ ਲਾਗੂ ਕਰ ਦੇਣ, ਤਾਂ ਦੇਸ਼ ਕਿੰਨਾ ਚੰਗਾ ਹੋ ਜਾਵੇ। ਇਹ ਗੱਲ ਅੱਜ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਫੇਸਬੁੱਕ ‘ਤੇ ਕਹੀ।
ਜ਼ਿਕਰਯੋਗ ਹੈ ਕਿ ਇਨ੍ਹੀਂ ਦਿਨੀਂ ਅਰਵਿੰਦ ਕੇਜਰੀਵਾਲ ਦੀ ਸਿਹਤ ਖਰਾਬ ਹੈ। ਜਾਦਕਾਰੀ ਅਨੁਸਾਰ ਉਨ੍ਹਾਂ ਨੂੰ ਸਰਦੀ ਦਾ ਮੌਸਮ ਸ਼ੁਰੂ ਹੋਣ ਕਾਰਨ ਫਿਰ ਤੋਂ ਖਾਂਸੀ ਅਤੇ ਬੁਖਾਰ ਨਾਲ ਪੀੜਤ ਹਨ।  ਮੰਨਿਆ ਜਾ ਰਿਹਾ ਹੈ ਕਿ ਉਹ 4 ਸਦੰਬਰ ਨੂੰ ਦਿੱਲੀ ਵਿਧਾਨ ਸਭਾ ਦਾ ਸਰਦ ਰੁੱਤ ਇਜਲਾਸ ਖ਼ਤਮ ਹੋਣ ਤੋਂ ਬਾਅਦ ਇਲਾਜ ਲਈ ਬੈਂਗਲੁਰੂ ਜਾ ਸਕਦੇ ਹਨ।

LEAVE A REPLY