ਬਲਤੇਜ ਸਿੰਘ ਪਨੂੰ ਦੀ ਗ੍ਰਿਫਤਾਰੀ ਪ੍ਰੈਸ ਦੀ ਅਜ਼ਾਦੀ ‘ਤੇ ਹਮਲਾ

3ਪਟਿਆਲਾ : ਸਰਕਾਰ ਦੇ ਇਸ਼ਾਰੇ ‘ਤੇ ਬਲਤੇਜ ਸਿੰਘ ਪੰਨੂੰ ਦੀ ਕੀਤੀ ਗਈ ਗ੍ਰਿਫਤਾਰੀ ਮੰਦਭਾਗੀ ਹੈ। ਸੂਤਰਾਂ ਮੁਤਾਬਕ ਬਲਤੇਵ ਸਿੰਘ ਪਨੂੰ ਨੂੰ ਸ਼ੋਸ਼ਲ ਮੀਡੀਏ ‘ਤੇ ਸਰਕਾਰ ਵਿਰੁੱਧ ਸਰਗਰਮ ਰਹਿਣ ਕਾਰਨ ਗ੍ਰਿਫਤਾਰ ਕੀਤਾ ਗਿਆ। ਅੱਜ ਸਿਵਲ ਲਾਈਨ ਦੀ ਪੁਲਿਸ ਨੇ ਬਲਤੇਜ ਸਿੰਘ ਪਨੂੰ ਨੂੰ ਗ੍ਰਿਫਤਾਰ ਕਰਕੇ ਥਾਣੇ ਲਿਆਂਦਾ, ਜਿਸ ਕਾਰਨ ਅੱਜ ਪੱਤਰਕਾਰੀ ਖੇਤਰ ਵਿਚ ਕੰਮ ਕਰਨ ਵਾਲਿਆਂ ਨੇ ਕਾਫੀ ਰੋਸ ਪ੍ਰਗਟਾਇਆ ਹੈ।
ਪੱਤਰਕਾਰੀ ਖੇਤਰ  ਬਲਤੇਜ ਸਿੰਘ ਪਨੂੰ ਦੀ ਗ੍ਰਿਫਤਾਰ ਵਿਰੁੱਧ ਰੋਸ ਪ੍ਰਗਟ ਕਰਦੀ ਹੈ ਅਤੇ ਉਥੇ ਇਹ ਵੀ ਸਪੱਸ਼ਟ ਕਰਦੀ ਹੈ ਕਿ ਜੇ ਸਰਕਾਰ ਨੇ ਪੱਤਰਕਾਰ ਭਾਈਚਾਰੇ ਨਾਲ ਅਜਿਹਾ ਵਤੀਰਾ ਹੀ ਅਪਣਾਉਣਾ ਹੈ ਤਾਂ ਮੀਡੀਏ ਨੂੰ ਗੁਲਾਮ ਕਰਨਾ ਹੈ ਤਾਂ ਸਰਕਾਰ 2017 ਵਿਚ ਨਤੀਜਾ ਭੁਗਤਣ ਲਈ ਤਿਆਰ ਰਹੇ

ਬਲਤੇਜ ਪਨੂੰ ਤੇ ਇਕ ਯੂਨੀਵਰਸਿਟੀ ਦੀ ਔਰਤ ਦੇ ਦੋਸ਼ਾਂ ਤਹਿਤ ਪਰਚਾ ਦਰਜ ਕੀਤਾ ਗਿਆ ਹੈ, ਔਰਤ ਦੇ ਦੋਸ਼ ਹਨ ਕਿ ਬਲਤੇਜ ਪਨੂੰ ਉਸ ਨੂੰ ਵਿਆਹ ਕਰਾਉਣ ਦਾ ਝਾਂਸਾ ਦੇ ਕੇ ਚਾਰ ਸਾਲਾਂ ਤੱਕ ਵਰਤਦਾ ਰਿਹਾ, ਪਰ ਵਿਆਹ ਨਹੀਂ ਕਰਾਇਆ, ਇਸ ਤਹਿਤ ਪਟਿਆਲਾ ਦੇ ਸਿਵਲ ਲਾਈਨ ਥਾਣੇ ਵਿਚ ਅਧੀਨ ਧਾਰਾ 376, 506 ਅਤੇ 420 ਤਹਿਤ ਪਰਚਾ ਦਰਜ ਕਰਕੇ ਗਿ੍ਫਤਾਰੀ ਪਾ ਦਿਤੀ ਹੈ ਕੱਲ ਮਾਨਯੋਗ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ, ਹੋ ਸਕਦਾ ਹੈ ਕਿ ਪਨੂੰ ਦਾ ਪੁਲਸ ਰਿਮਾਂਡ ਵੀ ਲਿਆ ਜਾਵੇ

LEAVE A REPLY