ਖੁੱਲੀ ਸਿਗਰੇਟ ਅਤੇ ਤੰਬਾਕੂ ਵੇਚਣ ਵਾਲਿਆਂ ਵਿਰੁੱਧ ਸ਼ਿਕੰਜ਼ਾ ਕਸਿਆ : ਜਿਆਣੀ

1ਚੰਡੀਗੜ : ਸਿਹਤ ਵਿਭਾਗ ਵਲੋਂ ਖੁੱਲੀ ਸਿਗਰੇਟ, ਤੰਬਾਕੂ ਚਬਾਉਣ ਵਾਲਾ ਤੰਬਾਕੂ ਅਤੇ ਈ-ਸਿਗਰੇਟ ਵੇਚਣ ਵਾਲੀਆਂ ਵਿੱਰੁਧ ਸ਼ਿਕੰਜ਼ਾ ਕੱਸਿਆ ਗਿਆ ਹੈ ਅਤੇ ਤੰਬਾਕੂ ਕੰਟਰੋਲ ਐਕਟ ਦੀ ਉਲੰਘਣਾ ਸਬੰਧੀ ਪ੍ਰਾਪਤ ਸ਼ਿਕਾਇਤ ‘ਤੇ ਤਰੁੰਤ ਕਾਰਵਾਈ ਦੇ ਆਦੇਸ਼ ਦਿੱਤੇ ਗਏ ਹਨ। ਇਸ ਬਾਰੇ ਜਾਣਕਾਰੀ ਦਿੰਦਿਆਂ ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਸੁਰਜੀਤ ਕੁਮਾਰ ਜਿਆਣੀ ਨੇ ਕਿਹਾ ਕਿ ਸਿਹਤ ਵਿਭਾਗ ਵੱਲੋਂ ਸਪੈਸ਼ਲ ਚੈਕਿੰਗ ਟੀਮਾਂ ਗਠਿਤ ਕੀਤੀਆਂ ਗਈਆਂ ਹਨ। ਟੀਮਾਂ ਦੁਆਰਾ ਖੁੱਲੀ ਸਿਗਰੇਟ ਜੋ ਕਿ ਤੰਬਾਕੂ ਕੰਟਰੋਲ ਐਕਟ ਦੀ ਧਾਰਾ 7 ਦੀ ਉਲੰਘਣਾ ਹੈ ਅਤੇ ਚਬਾਉਣ ਵਾਲੇ ਤੰਬਾਕੂ ਜਿਸ ‘ਤੇ ਫੂਡ ਸੇਫਟੀ ਐਂਡ ਸਟੈਂਡਰਡ ਐਕਟ ਅਧੀਨ ਪਾਬੰਦੀ ਹੈ ਦੀ ਵਿਕਰੀ ਨੂੰ ਚੈੱਕ ਕੀਤਾ ਗਿਆ।
ਇਥੇ ਸਿਹਤ ਮੰਤਰੀ ਦੀ ਹਾਜ਼ਰੀ ਵਿੱਚ ਜ਼ਿਲ੍ਹ ਟਾਸਕ ਫੋਰਸ ਦੀ ਮੀਟਿੰਗ ਆਯੋਜਿਤ ਕੀਤੀ। ਇਸ ਮੀਟਿੰਗ ਵਿਚ ਤੰਬਾਕੂ ਦੀ ਵਿਕਰੀ ਵਿਰੱਧ ਕਾਰਵਾਈ ਕਰਨ ਸਬੰਧੀ ਅਗੇਤੀ ਯੋਜਨਾ ਉਲੀਕੀ ਗਈ। ਮੀਟਿੰਗ ਉਪਰੰਤ ਜਿਲ੍ਹਿਆਂ ਵਿਚ ਪੁਲਿਸ ਵਿਭਾਗ ਦੇ ਅਧਿਕਾਰੀਆਂ ਦੇ ਨਾਲ ਜਿਲਾ ਪੱਧਰੀ ਟਾਸਕ ਫੋਰਸ ਵੱਲੋਂ ਵੱਖ-ਵੱਖ ਪੁਆਇੰਟ ਆਫ ਸੇਲ ਦੀ ਚੈਕਿੰਗ ਕੀਤੀ ਗਈ। ਚੈਕਿੰਗ ਦੌਰਾਨ ਕਈ ਵਿਕਰੇਤਾਵਾਂ ਵੱਲੋਂ ਖੁੱਲੀ ਸਿਗਰੇਟ ਅਤੇ ਚੁਬਾਉਣ ਵਾਲੇ ਤੰਬਾਕੂ ਦੀ ਵਿਕਰੀ ਨੋਟਿਸ ਵਿੱਚ ਆਈ। ਤੰਬਾਕੂ ਪਦਾਰਥਾਂ ਦੇ ਦੁਕਾਨਦਾਰਾਂ ਨੂੰ ਖੁੱਲੀਆਂ ਸਿਗਰੇਟਾਂ ਵੇਚਣ ਤੇ  ਜਿਲਾ ਸ਼ੈਸ਼ਨ ਜੱਜ ਦੀ ਅਦਾਲਤ ਵਿਖੇ ਪੇਸ਼ ਹੋਣ ਦੇ ਚਲਾਨ ਕੀਤੇ ਗਏ। 15 ਵਿਕਰੇਤਾਵਾਂ ਨੂੰ ਧਾਰਾ 5 ਦੀ ਉਲੰਘਣਾ ਲਈ ਜਿਲਾ ਸ਼ੈਸ਼ਨ ਜੱਜ ਦੀ ਅਦਾਲਤ ਵਿਖੇ ਪੇਸ਼ ਹੋਣ ਦੇ ਚਲਾਨ ਕੀਤੇ   ਗਏ। ਇੱਕ ਹੁੱਕਾ ਬਾਰ ‘ਤੇ ਛਾਪਾ ਮਾਰਿਆ ਗਿਆ ਜਿਸ ਵਿੱਚ 12 ਹੁੱਕੇ , 22 ਪਾਈਪਾਂ, ਫਲੇਵਰਡ ਤੰਬਾਕੂ ਅਤੇ ਤੰਬਾਕੂ ਮੋਲੈਸਿਸ ਜਬਤ ਕੀਤਾ ਗਿਆ।
ਸਿਹਤ ਮੰਤਰੀ ਵੱਲੋਂ ਕਿਹਾ ਗਿਆ ਕਿ ਪੰਜਾਬ ਵਿੱਚ ਖੁੱਲੀ ਸਿਗਰੇਟ, ਤੰਬਾਕੂ, ਹਰ ਤਰਾਂ ਦੇ ਚਬਾਉਣ ਵਾਲੇ ਤੰਬਾਕੂ ਅਤੇ ਈ ਸਿਗਰੇਟ ਤੇ ਪੂਰਨ ਪਾਬੰਦੀ ਹੈ। ਉਹਨਾਂ ਵੱਲੋਂ ਇਹ ਵੀ ਕਿਹਾ ਗਿਆ ਕਿ ਡਬਲਿਊ ਐਚ ਓ ਵੱਲੋ ਵਰਲਡ ਨੋ ਤੰਬਾਕੂ   ਦਿਵਸ ‘ਤੇ ਤੰਬਾਕੂ ਕੰਟਰੋਲ ਅਧੀਨ ਕੀਤੇ ਜਾ ਰਹੇ ਲਗਾਤਾਰ ਉਪਰਾਲਿਆਂ ਕਾਰਨ ਪੰਜਾਬ ਸਰਕਾਰ ਦੀ ਸ਼ਲਾਘਾ ਕੀਤੀ। ਉਹਨਾਂ ਕਿਹਾ ਕਿ ਤੰਬਾਕੂ ਵਿੱਚ ਅਨੇਕਾਂ ਕਿਸਮ ਦੇ ਜ਼ਹਿਰੀਲੇ ਤੱਤ ਹੁੰਦੇ ਹਨ, ਜਿਨ੍ਹਾਂ ਦੇ ਸੇਵਨ ਕਾਰਣ ਹਰ ਰੋਜ਼ ਦੇਸ਼ ਵਿੱਚ ਲਗਭਗ  2200 ਮੌਤਾਂ ਹੁੰਦੀਆਂ ਹਨ ਜੋ ਕਿ ਹੋਰ ਬੀਮਾਰੀਆਂ ਦੀ ਤੁਲਨਾ ਵਿੱਚ ਬਹੁਤ ਜ਼ਿਆਦਾ ਹੈ ਅਤੇ ਇਸ ਦੀ ਵਰਤੋਂ ਨੂੰ ਠੱਲ ਪਾਉਣਾ ਸਮੇਂ ਦੀ ਮੰਗ ਹੈ। ਉਲੰਘਣਾ ਕਰਨ ਵਾਲੇ ਵਪਾਰਕ ਅਦਾਰਿਆਂ ਦਾ ਲਾਇਸੰਸ ਵੀ ਰੱਦ ਕੀਤਾ ਜਾਵੇਗਾ। ਉਹਨਾਂ ਨੇ ਪਬਲਿਕ ਨੂੰ ਅਪੀਲ ਕੀਤੀ ਕਿ ਇਸ ਮੁਹਿੰਮ ਨੂੰ ਕਾਮਯਾਬ ਕਰਨ ਲਈ ਸਰਕਾਰ ਦੀ ਮਦਦ ਕੀਤੀ ਜਾਵੇ।
ਸਿਹਤ ਮੰਤਰੀ ਨੇ ਕਿਹਾ ਕਿ ਸਮੂਹ ਜ਼ਿਲ੍ਹਾ ਸਿਹਤ ਅਫਸਰ ਅਤੇ ਫੂਡ ਸੇਫਟੀ ਅਫਸਰ ਨੂੰ ਫੂਡ ਸੇਫਟੀ ਐਡ ਸਟੈਂਡਰਡ ਐਕਟ ਅਧੀਨ ਚਬਾਉਣ ਵਾਲੇ ਤੰਬਾਕੂ  ਵਿਰੁੱਧ ਕਾਰਵਾਈ ਕਰਨ ਲਈ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹੋਏ ਹਨ। ਈ ਸਿਗਰੇਟ ਵਿਰੁੱਧ ਵੀ ਡਰੱਗ ਅਤੇ ਕਾਸਮੈਟਿਕ ਅਧੀਨ ਡਰੱਗ ਇੰਸਪੈਕਟਰ ਨੁੰ ਕਾਰਵਾਈ ਕਰਨ ਲਈ ਕਿਹਾ ਗਿਆ ਹੈ।ਉਹਨਾ ਨੂੰ ਮਹੀਨਾ ਵਾਰ ਐਕਸ਼ਨ ਟੇਕਨ ਰਿਪੋਰਟ ਭੇਜਣ ਲਈ  ਹਦਾਇਤਾ ਜਾਰੀ ਕੀਤੀਆਂ ਹੋਈਆਂ ਹਨ। ਉਹਨਾਂ ਵੱਲੋ ਇਹ ਵੀ ਕਿਹਾ ਗਿਆ ਕਿ ਸਮੂਹ ਜਿਲ੍ਹਾ ਸਿਹਤ ਅਫਸਰਾਂ ਨੂੰ ਪਹਿਲਾ ਹੀ ਸਮੂਹ ਤੰਬਾਕੂ ਵਿਕਰੇਤਾਵਾਂ ਨੂੰ ਤੰਬਾਕੂ ਕੰਟਰੋਲ ਐਕਟ ਦੀ ਧਾਰਾਵਾਂ ਅਤੇ ਪੰਜਾਬ ਸਰਕਾਰ ਵੱਲੋਂ ਜਾਰੀ ਕੀਤੇ ਨੋਟੀਫਿਕੇਸ਼ਨ ਸਬੰਧੀ ਜਾਗਰੂਕ ਕੀਤਾ ਜਾ ਚੁੱਕਾ ਹੈ ਤੇ ਲਗਾਤਾਰ ਕੀਤਾ ਜਾ ਰਿਹਾ ਹੈ।

LEAVE A REPLY