ਔਖੇ ਵੇਲੇ ਕਿਸੇ ਦੇ ਕੰਮ ਆਉਣਾ ਹੀ ਸੱਚੀ ਸਮਾਜ ਸੇਵਾ

5ਮੰਡੀ ਡੱਬਵਾਲੀ : ਇਲਾਕੇ ਦੀ ਪ੍ਰਸਿੱਧ ਸਮਾਜ ਸੇਵੀ ਸੰਸਥਾ ਸ਼ਹੀਦ ਭਗਤ ਸਿੰਘ ਸੇਵਾ ਸੁਸਾਇਟੀ ਦੇ ਪ੍ਰਬੰਧਕ ਡਾ. ਗੁਰਕੀਰਤ ਸਿੰਘ ਗੱਗੀ ਨੇ ਇੱਕ ਵਿਸ਼ੇਸ ਭੇਂਟ ‘ਚ ਕਿਹਾ ਕਿ ਉਕਤ ਸੁਸਾਇਟੀ ਦੇ ਕਾਰਕੁੰਨਾਂ ਵੱਲੋਂ ਜ਼ਰੂਰਤਮੰਦ ਲੋਕਾਂ ਦੀ ਸੇਵਾ ਕਰਨ ਦਾ ਸੁਭ ਕਾਰਜ ਪਿਛਲੇ ਤਿੰਨ ਸਾਲਾਂ ਤੋਂ ਆਰੰਭ ਕੀਤਾ ਹੋਇਆ ਹੈ ਜਿਸ ਤੋਂ ਲੋਕਾਂ ਨੂੰ ਕਾਫੀ ਲਾਭ ਹੋਇਆ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਸੁਸਾਇਟੀ ਦੇ ਕਾਰਕੁੰਨਾਂ ਵੱਲੋਂ ਜ਼ਰੂਰਤਮੰਦ ਮਰੀਜ਼ਾਂ ਨੂੰ ਸਮੇਂ-ਸਮੇਂ ਸਿਰ ਖ਼ੂਨ ਦਿੱਤਾ ਜਾਂਦਾ ਹੈ ਅਤੇ ਹੋਰ ਸਹਾਇਤਾ ਕਰਨ ਦੇ ਉਪਰਾਲੇ ਕੀਤੇ ਜਾਂਦੇ ਹਨ। ਬੇਸ਼ਹਾਰਾ ਲੜਕੀਆਂ ਦੇ ਵਿਆਹ ਕਾਰਜਾਂ ‘ਚ ਵੱਧ ਤੋਂ ਵੱਧ ਸਹਿਯੋਗ ਦਿੱਤਾ ਜਾਂਦਾ ਹੈ ਅਤੇ ਬੇਸ਼ਹਾਰਾ ਆਵਾਰਾ ਜ਼ਖਮੀ ਅਤੇ ਬਿਮਾਰ ਪਸ਼ੂਆਂ ਦਾ ਇਲਾਜ ਕੀਤਾ ਜਾਂਦਾ ਹੈ। ਸੁਸਾਇਟੀ ਕਾਰਕੁੰਨਾਂ ਨੇ ਆਪਣਾ ਜੀਵਨ ਗਊ, ਗ਼ਰੀਬ ਅਤੇ ਜ਼ਰੂਰਤਮੰਦਾਂ ਦੀ ਸੇਵਾ ਨੂੰ ਸਮਰਪਿਤ ਕੀਤਾ ਹੋਇਆ ਹੈ। ਡਾ. ਗੁਰਕੀਰਤ ਸਿੰਘ ਗੱਗੀ ਨੇ ਕਿਹਾ ਕਿ ਔਖੇ ਵੇਲੇ ਕਿਸੇ ਦੇ ਕੰਮ ਆਉਣਾ ਹੀ ਸੱਚੀ ਸਮਾਜ ਸੇਵਾ ਹੈ। ਸਮਾਜ ਸੇਵਾ ਕਰਕੇ ਉਨ੍ਹਾਂ ਨੂੰ ਬਹੁਤ ਆਨੰਦ ਆਉਂਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਉਕਤ ਸੁਸਾਇਟੀ ਸਮਾਜਿਕ ਬੁਰਾਈਆਂ ਜਿਵੇਂ ਕਿ ਭਰੂਣ ਹੱਤਿਆ, ਦਹੇਜ, ਨਸ਼ਿਆਂ ਆਦਿ ਦੇ ਖਾਤਮੇ ਲਈ ਯਤਨਸ਼ੀਲ ਹੈ ਤਾਂ ਕਿ ਚੰਗੇ ਅਤੇ ਨਰੋਏ ਸਮਾਜ ਦੀ ਸਿਰਜਣਾ ਹੋ ਸਕੇ। ਉਨ੍ਹਾਂ ਨੇ ਸਮੂਹ ਸਮਾਜ ਨੂੰ ਸੱਦਾ ਦਿੱਤਾ ਕਿ ਉਹ ਆਪਸੀ ਭਾਈਚਾਰਕ ਏਕਤਾ ਬਣਾਈ ਰੱਖਣ ਅਤੇ ਫੁੱਟ ਪਾਉਣ ਵਾਲੀਆਂ ਤਾਕਤਾਂ ਤੋਂ ਸੁਚੇਤ ਰਹਿਣ।
ਅਸ਼ਲੀਲ ਅਤੇ ਲੱਚਰਤਾ ਵਾਲੇ ਪੰਜਾਬੀ ਗੀਤਾਂ ਖਿਲਾਫ਼ ਡਟਣ ਦਾ ਸੱਦਾ
ਮੰਡੀ ਡੱਬਵਾਲੀ : ਹਰਿਆਣਾ, ਰਾਜਸਥਾਨ, ਪੰਜਾਬ ਦੇ ਚੋਣਵੇਂ ਪੰਜਾਬੀ ਲੋਕ ਗਾਇਕ ਕਲਾਕਾਰਾਂ, ਗੀਤਕਾਰਾਂ ਅਤੇ ਸੰਗੀਤਕਾਰਾਂ ਦੀ ਇੱਕ ਮੀਟਿੰਗ ਹੋਈ ਜਿਸ ਨੂੰ ਸੰਬੋਧਨ ਕਰਦਿਆਂ ਪੁਆਇੰਟ ਸੈਵਨ ਪ੍ਰੋਡਕਸ਼ਨ ਦੇ ਮੈਨੇਜਰ ਕਾਲਾ ਸ਼ਰਮਾਂ ਨੇ ਕਿਹਾ ਕਿ ਅਜੋਕੇ ਸਮੇਂ ਵਿੱਚ ਚੱਲ ਰਹੇ ਅਸ਼ਲੀਲ ਅਤੇ ਲੱਚਰਤਾ ਵਾਲੇ ਪੰਜਾਬੀ ਗੀਤਾਂ ਨੇ ਪੰਜਾਬੀਅਤ ਨੂੰ ਨਿਚੋੜ ਕੇ ਰੱਖ ਦਿੱਤਾ ਹੈ ਜੋ ਕਿ ਬਹੁਤ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਕਿਹਾ ਕਿ ਹੁਣ ਅਨੇਕਾਂ ਗੀਤ ਅਜਿਹੇ ਹਨ ਜੋ ਲੋਕ ਆਪਣੇ ਘਰਾਂ ਅਤੇ ਪਰਿਵਾਰਾਂ ਵਿੱਚ ਬੈਠ ਕੇ ਦੇਖ ਤਾਂ ਕੀ ਸੁਣ ਵੀ ਨਹੀਂ ਸਕਦੇ ਜਿਸ ਨਾਲ ਪੰਜਾਬੀ ਗਾਇਕੀ ਵਿਚ ਚੱਲ ਰਹੀ ਅਸਲੀਲਤਾ ਸਭ ਹੱਦਾਂ-ਬੰਨੇ ਟੱਪ ਕੇ ਪੰਜਾਬ, ਪੰਜਾਬੀਅਤ ਦਾ ਸੁੰਦਰ ਚਿਹਰਾ ਖਰਾਬ ਕਰ ਰਹੀ ਹੈ। ਕਾਲਾ ਸ਼ਰਮਾਂ ਨੇ ਇਹ ਵੀ ਕਿਹਾ ਕਿ ਨਵੀਂ ਪੀੜ੍ਹੀ, ਬਜ਼ੁਰਗਾਂ ਅਤੇ ਸਮੂਹ ਪਰਿਵਾਰਾਂ ਨੂੰ ਅਜੋਕੇ ਸਮੇਂ ਵਿੱਚ ਚੱਲ ਰਹੀ ਲੱਚਰਤਾ ਵਾਲੇ ਗੀਤਾਂ ਨੂੰ ਲਾਂਭੇ ਕਰਕੇ ਇਨ੍ਹਾਂ ਦਾ ਵਿਰੋਧ ਕਰਨਾ ਚਾਹੀਦਾ ਹੈ ਕਿਉਂਕਿ ਇਹ ਸਾਡੇ ਸਮਾਜ ‘ਤੇ ਮਾੜਾ ਅਸਰ ਪਾ ਰਹੇ ਹਨ ਅਤੇ ਇਹ ਸਾਡੇ ਪੰਜਾਬੀ ਸਭਿਆਚਾਰ ਦੇ ਉਲਟ ਹਨ। ਉਨ੍ਹਾਂ ਕਿਹਾ ਕਿ ਸਮੂਹ ਪੰਜਾਬੀ ਲੋਕ ਗਾਇਕ, ਗੀਤਕਾਰ, ਸੰਗੀਤਕਾਰ ਚੰਗਾ ਗਾਉਣ, ਚੰਗਾ ਲਿਖਣ ਅਤੇ ਚੰਗਾ ਸੰਗੀਤ ਵਜਾਉਣ ਜਿਸ ਤੋਂ ਸਮਾਜ ਨੂੰ ਚੰਗੀ ਸੇਧ ਮਿਲ ਸਕੇ। ਚੰਗਿਆਂ ਦਾ ਨਾਮ ਹਮੇਸ਼ਾ ਲੋਕਾਂ ਦੇ ਦਿਲਾਂ ਵਿੱਚ ਰਹਿੰਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਸਭਿਆਚਾਰਕ ਮੇਲੇ ਲੋਕਾਂ ਨੂੰ ਪੰਜਾਬੀ ਦੇ ਸਭਿਆਚਾਰ ਨਾਲ ਜੁੜਨ ਲਈ ਪ੍ਰੇਰਿਤ ਕਰਦੇ ਹਨ। ਸਭਿਆਚਾਰਕ ਮੇਲੇ ਕਰਵਾਉਣ ਵਾਲਿਆਂ ਦਾ ਧੰਨਵਾਦ ਕਰਦਿਆਂ ਉਨ੍ਹਾਂ ਨੂੰ ਵਧਾਈ ਵੀ ਦਿੱਤੀ।
ਇਸ ਮੌਕੇ ਬਲਵੀਰ ਚੋਟੀਆਂ, ਉਗਰਸੈਨ, ਗੁਰਤੇਜ ਕਾਬਲ, ਹਰਦੀਪ ਮਾਨ, ਗੁਰਤਸੇ ਹੱਧੂ, ਕੁਲਦੀਪ ਕਾਕਾ ਮਾਨ, ਗੇਜੀ ਸਿੰਘ, ਕੈਰੋਂ ਬਠਿੰਡਾ ਆਦਿ ਵੀ ਮੌਜੂਦ ਸਨ ।

LEAVE A REPLY